ਪੰਜਾਬ

punjab

ETV Bharat / state

coronavirus: ਨਿਯਮਾਂ ਦੀਆਂ ਉਲੰਘਣਾ ਕਰਨ ’ਤੇ ਪ੍ਰਸ਼ਾਸਨ ਨੇ ਰੈਸਟੋਰੇਂਟ ਕੀਤਾ ਸੀਲ - ਰੈਸਟੋਰੇਂਟ ਨੂੰ ਸੀਲ ਕਰ ਦਿੱਤਾ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਰੈਸਟੋਰੇਂਟ ਚ ਛਾਪਾ ਮਾਰਿਆ ਗਿਆ। ਇਸ ਦੌਰਾਨ ਰੈਸਟੋਰੇਂਟ ਵੱਲੋਂ corona ਨਿਯਮਾਂ ਦੀ ਧੱਜੀਆ ਉਡਾਈਆਂ ਜਾ ਰਹੀਆਂ ਸੀ। ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਰੈਸਟੋਰੇਂਟ ਨੂੰ ਸੀਲ ਕਰ ਦਿੱਤਾ।

ਕੋਰੋਨਾ ਨਿਯਮਾਂ ਦੀਆਂ ਉਲੰਘਣਾ ਕਰਨ ’ਤੇ ਪ੍ਰਸ਼ਾਸਨ ਨੇ ਰੈਸਟੋਰੇਂਟ ਕੀਤਾ ਸੀਲ
ਕੋਰੋਨਾ ਨਿਯਮਾਂ ਦੀਆਂ ਉਲੰਘਣਾ ਕਰਨ ’ਤੇ ਪ੍ਰਸ਼ਾਸਨ ਨੇ ਰੈਸਟੋਰੇਂਟ ਕੀਤਾ ਸੀਲ

By

Published : May 26, 2021, 5:27 PM IST

ਅੰਮ੍ਰਿਤਸਰ: ਸੂਬਾ ਸਰਕਾਰ ਵੱਲੋਂ ਲੋਕਾਂ ਨੂੰ corona ਮਹਾਂਮਾਰੀ ਦੇ ਵਧਦੇ ਕਹਿਰ ਤੋਂ ਬਚਾਉਣ ਦੇ ਲਈ ਹਰ ਇੱਕ ਕਦਮ ਚੁੱਕੇ ਜਾ ਰਹੇ ਹਨ। ਨਾਲ ਹੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਲੋਕਾਂ ਵੱਲੋਂ ਸ਼ਰੇਆਮ ਕੋਰੋਨਾ ਨਿਯਮਾਂ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਦੱਸ ਦਈਏ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਅਚਾਨਕ ਇੱਕ ਰੈਸਟੋਰੇਂਟ ਵਿਖੇ ਛਾਪਾ ਮਾਰਿਆ। ਜਿਵੇਂ ਹੀ ਪ੍ਰਸ਼ਾਸਨ ਇੱਥੇ ਪਹੁੰਚਿਆ ਤਾਂ ਲੋਕਾਂ ਚ ਹਫੜਾ ਦਫੜੀ ਮਚ ਗਈ।

ਕੋਰੋਨਾ ਨਿਯਮਾਂ ਦੀਆਂ ਉਲੰਘਣਾ ਕਰਨ ’ਤੇ ਪ੍ਰਸ਼ਾਸਨ ਨੇ ਰੈਸਟੋਰੇਂਟ ਕੀਤਾ ਸੀਲ

ਇਸ ਦੌਰਾਨ ਐਸਡੀਐਮ ਅੰਮ੍ਰਿਤਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਾਰੇ ਰੈਸਟੋਰੈਂਟ ਤੇ ਹੋਟਲਾਂ ਨੂੰ ਕੇਵਲ ਖਾਣੇ ਦੀ ਹੋਮ ਡਿਲਵਰੀ ਲਈ ਆਗਿਆ ਦਿੱਤੀ ਗਈ ਹੈ। ਪਰ ਇਸ ਰੈਸਟੋਰੈਂਟ ਵੱਲੋਂ ਕੋਵਿਡ-19 ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ 50 ਤੋਂ ਜਿਆਦਾ ਵਿਅਕਤੀਆਂ ਨੂੰ ਆਪਣੇ ਹਾਲ ਅੰਦਰ ਬਿਠਾ ਕੇ ਖਾਣਾ ਖਿਲਾਇਆ ਜਾ ਰਿਹਾ ਸੀ। ਕੋਵਿਡ ਹਦਾਇਤਾਂ ਦੀ ਉਲੰਘਣਾ ਕਰਨ ’ਤੇ ਜਿਲਾ ਪ੍ਰਸਾਸ਼ਨ, ਪੁਲਿਸ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਇਸ ਰੈਸਟੋਰੈਂਟ ’ਤੇ ਛਾਪਾ ਮਾਰਿਆ। ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।

ਇਸ ਸਬੰਧ ’ਚ ਸਬ ਇੰਸਪੈਕਟਰ ਵੱਲੋਂ ਦੱਸਿਆ ਗਿਆ ਹੈ ਕਿ ਰੈਸਟੋਰੇਂਟ ਵੱਲੋਂ corona ਨਿਯਮਾਂ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਜਿਸਦੇ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਵੱਲੋਂ ਰੈਸਟੋਰੇਂਟ ਨੂੰ ਸੀਲ ਕਰ ਦਿੱਤਾ ਗਿਆ ਹੈ। ਨਾਲ ਹੀ ਰੈਸਟੋਰੇਂਟ ਚ ਮੌਜੂਦ ਲੋਕਾਂ ਦੇ ਕੋਰੋਨਾ ਸੈਂਪਲ ਵੀ ਲਏ ਗਏ।

ਇਹ ਵੀ ਪੜੋ: 26 ਮਈ ਕਾਲਾ ਦਿਨ: ਜਲੰਧਰ ’ਚ ਕਿਸਾਨਾਂ ਨੇ ਕੀਤਾ ਅਰਥੀ ਫੂਕ ਮੁਜਹਾਰਾ

ABOUT THE AUTHOR

...view details