ਪੰਜਾਬ

punjab

ETV Bharat / state

Jatherdar Giani Harpreet Singh: 'ਨੈਸ਼ਨਲ ਮੀਡੀਆ ਨੇ ਕੀਤਾ ਸਾਡੇ ਚਰਿੱਤਰ ਦਾ ਘਾਣ, ਕੋਰਟ 'ਚ ਘੜੀਸਾਂਗੇ', ਪੜ੍ਹੋ ਬੁੱਧੀਜੀਵੀਆਂ ਦੀ ਮੀਟਿੰਗ ਤੋਂ ਬਾਅਦ ਜਥੇਦਾਰ ਦੀਆਂ ਤੱਤੀਆਂ ਤਕਰੀਰਾਂ - ਪੰਜਾਬ ਦੇ ਮੌਜੂਦਾ ਹਾਲਾਤ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁੱਧੀਜੀਵੀਆਂ ਅਤੇ ਹੋਰ ਸਖਸ਼ੀਅਤਾਂ ਨਾਲ ਮੀਟਿੰਗ ਮਗਰੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਨੂੰ ਤਿੱਖੇ ਸਵਾਲ ਕੀਤੇ ਹਨ ਅਤੇ ਨੈਸ਼ਨਲ ਮੀਡੀਆ ਸਣੇ ਕੇਂਦਰ ਨੂੰ ਵੀ ਸਿੱਧੀ ਚੇਤਾਵਨੀ ਦਿੱਤੀ ਹੈ।

Address of the Jathedar of Sri Akal Takht Sahib after the meeting
Jatherdar Giani Harpreet Singh : 'ਨੈਸ਼ਨਲ ਮੀਡੀਆ ਨੇ ਕੀਤਾ ਸਾਡੇ ਚਰਿੱਤਰ ਦਾ ਘਾਣ, ਕੋਰਟ 'ਚ ਘੜੀਸਾਂਗੇ', ਪੜ੍ਹੋ ਬੁੱਧੀਜੀਵੀਆਂ ਦੀ ਮੀਟਿੰਗ ਤੋਂ ਬਾਅਦ ਜਥੇਦਾਰ ਦੀਆਂ ਤੱਤੀਆਂ ਤਕਰੀਰਾਂ

By

Published : Mar 27, 2023, 8:17 PM IST

Updated : Apr 1, 2023, 5:20 PM IST

Jatherdar Giani Harpreet Singh: 'ਨੈਸ਼ਨਲ ਮੀਡੀਆ ਨੇ ਕੀਤਾ ਸਾਡੇ ਚਰਿੱਤਰ ਦਾ ਘਾਣ, ਕੋਰਟ 'ਚ ਘੜੀਸਾਂਗੇ', ਪੜ੍ਹੋ ਬੁੱਧੀਜੀਵੀਆਂ ਦੀ ਮੀਟਿੰਗ ਤੋਂ ਬਾਅਦ ਜਥੇਦਾਰ ਦੀਆਂ ਤੱਤੀਆਂ ਤਕਰੀਰਾਂ

ਅੰਮ੍ਰਿਤਸਰ :ਪੰਜਾਬ ਦੇ ਮੌਜੂਦਾ ਹਾਲਾਤਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਇਕੱਤਰਤਾ ਤੋਂ ਬਾਅਦ ਜਥੇਦਾਰ ਹਰਪ੍ਰੀਤ ਸਿੰਘ ਵਲੋਂ ਕੌਮ ਦੇ ਨਾਂ ਸੰਦੇਸ਼ ਨਾਲ ਨਾਲ ਅਗਲੀ ਰਣਨੀਤੀ ਉੱਤੇ ਵੀ ਆਪਣੇ ਤਿੱਖੇ ਵਿਚਾਰ ਰੱਖੇ ਗਏ। ਜਥੇਦਾਰ ਨੇ ਕਿਹਾ ਕਿ ਪੰਜਾਬ ਜਾਂ ਕਹਿ ਲਿਆ ਜਾਵੇ ਕਿ ਕੇਂਦਰ ਨੇ ਜੋ ਜਾਲ ਵਿਛਾਇਆ ਸੀ, ਅਸੀਂ ਉਸ ਜਾਲ ਵਿੱਚ ਫਸ ਗਏ ਹਾਂ। ਉਨ੍ਹਾਂ ਕਿਹਾ ਕਿ ਬੁੱਧੀਜੀਵੀਆਂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਉੱਤੇ ਵਧੀਆ ਸੁਝਾਅ ਦਿੱਤੇ ਹਨ। ਇਨ੍ਹਾਂ ਸਾਰਿਆਂ ਨੂੰ ਹੀ ਉਚੇਚੇ ਧਿਆਨ ਵਿੱਚ ਰੱਖਿਆ ਜਾਵੇਗਾ।

ਸਾਡੇ ਬੱਚੇ ਪਰਵਾਸ ਕਰ ਗਏ, ਕਾਰੋਬਾਰ ਹੋਰ ਲੋਕ ਲੈ ਗਏ :ਜਥੇਦਾਰ ਨੇ ਕਿਹਾ ਕਿ ਇਹ ਸਾਡਾ ਦੁਖਾਂਤ ਹੈ ਕਿ ਸਾਡੇ ਬੱਚੇ ਬਾਹਰਲੇ ਮੁਲਕਾਂ ਵਿੱਚ ਪਰਵਾਸ ਕਰ ਗਏ ਹਨ। ਵਿਆਹ ਸ਼ਾਦੀਆਂ, ਸਬਜੀਆਂ ਤੇ ਹੋਰ ਸਾਰੇ ਕੰਮ ਵੀ ਸਾਡੇ ਹੱਥੋਂ ਵਿਸਰ ਗਏ ਹਨ। ਇਨ੍ਹਾਂ ਉੱਤੇ ਵੀ ਹੋਰ ਲੋਕਾਂ ਨੇ ਕਬਜਾ ਕਰ ਲਿਆ ਹੈ। ਇਹੀ ਨਹੀਂ ਐੱਮਏ ਤੱਕ ਦੀ ਪੜ੍ਹਾਈ ਕੀਤੇ ਸਾਡੇ ਨੌਜਵਾਨ ਵਿਹਲੇ ਘੁੰਮ ਰਹੇ ਹਨ। ਇਸ ਪਾਸੇ ਹੁਣ ਸੋਚਣ ਦੀ ਲੋੜ ਹੈ।

ਜਿਸ ਹਥਿਆਰ ਨਾਲ ਹਮਲਾ ਹੋ ਰਿਹਾ ਉਸੇ ਨਾਲ ਜਵਾਬ ਦੇਣਾ ਪੈਣਾ :ਜਥੇਦਾਰ ਨੇ ਕਿਹਾ ਕਿ ਸਾਡੇ ਉੱਤੇ ਡਿਪਲੋਮੈਟਿਕ ਤਰੀਕੇ ਨਾਲ ਹਮਲਾ ਹੋ ਰਿਹਾ ਹੈ। ਪਰ ਦੁਖਾਂਤ ਹੈ ਕਿ ਅਸੀਂ ਜਿੰਦਾਬਾਦ-ਮੁਰਦਾਬਾਦ ਦੇ ਨਾਲ ਹੀ ਜਵਾਬ ਦੇ ਰਹੇ ਹਾਂ। ਜਥੇਦਾਰ ਨੇ ਕਿਹਾ ਕਿ ਸਾਨੂੰ ਵਾਰ-ਵਾਰ ਛੇੜ ਕੇ ਸ਼ਿਕਾਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬਿਨਾਂ ਸੋਚੇ ਸਮਝੇ ਹੀ ਚੱਲਣ ਦੀ ਕੋਸ਼ਿਸ਼ ਕੀਤੀ ਹੈ। ਇਹੀ ਨਹੀਂ ਸੋਸ਼ਲ ਮੀਡੀਆ ਰਾਹੀਂ ਵੀ ਸਾਡੇ ਖਿਲਾਫ ਬ੍ਰਿਤਾਂਤ ਸਿਰਜਿਆ ਜਾਂਦਾ ਰਿਹਾ ਹੈ। ਅਸੀਂ ਇਸ ਵਿੱਚ ਵੀ ਫਸਦੇ ਚਲੇ ਜਾ ਰਹੇ ਹਾਂ। ਜਥੇਦਾਰ ਨੇ ਕਿਹਾ ਕਿ ਅੱਗੇ ਹੁਣ ਸਿੱਖ ਕੌਮ ਨੇ ਕੀ ਕਰਨਾ ਹੈ, ਇਸ ਲਈ ਬਹੁਤ ਸਾਰੇ ਦਿਮਾਗ ਇਕੱਠੇ ਕਰਨ ਦੀ ਲੋੜ ਹੈ, ਇਸੇ ਲਈ ਇਹ ਵੱਡਾ ਇਕੱਠ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਦੀ ਮਹੱਤਤਾ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਹੀ ਨਹੀਂ ਜਿਹੜੇ ਬੁੱਧੀਜੀਵੀ ਵਰਗ ਦੇ ਲੋਕ ਮੀਟਿੰਗ ਵਿੱਚ ਸ਼ਾਮਿਲ ਹੋਏ ਹਨ, ਉਨ੍ਹਾਂ ਉੱਤੇ ਵੀ ਨਿਸ਼ਾਨੇ ਲਾਏ ਜਾਣਗੇ। ਸੋਸ਼ਲ ਮੀਡੀਆ ਉੱਤੇ ਕਮੈਂਟ ਦੇਖ ਕੇ ਅਸੀਂ ਹੁਣ ਅੱਗੇ ਫੈਸਲੇ ਨਹੀਂ ਕਰਾਂਗੇ। ਵਿਦੇਸ਼ਾਂ ਤੋਂ ਵੀ ਬਹੁਤ ਸਾਰੇ ਲੋਕ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਹਨ, ਉਨ੍ਹਾਂ ਦਾ ਵੀ ਸਾਰਾ ਲਾਹਾ ਲਿਆ ਜਾਵੇਗਾ।

ਨੈਸ਼ਨਲ ਮੀਡੀਆ ਨੇ ਸਾਡੀ ਸਾਖ ਖਰਾਬ ਕੀਤੀ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਟੇਟ ਨੇ ਸਾਡੇ ਚਰਿੱਤਰ ਦਾ ਘਾਣ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਰਾ ਕੁੱਝ ਨੈਸ਼ਨਲ ਮੀਡੀਆ ਰਾਹੀਂ ਕੀਤਾ ਗਿਆ ਹੈ। ਇਹੀ ਨਹੀਂ ਮੀਡੀਆ ਅਦਾਰਿਆਂ ਨੇ ਇਹੋ ਜਿਹੀਆਂ ਖਬਰਾਂ ਚਲਾਈਆਂ ਹਨ, ਜਿਨ੍ਹਾਂ ਨਾਲ ਸਾਡੇ ਚਰਿੱਤਰ ਉੱਤੇ ਸੱਟ ਮਾਰੀ ਗਈ ਹੈ। ਹੁਣ ਇਹ ਚਿੰਤਾ ਕਰਨ ਦਾ ਸਮਾਂ ਆ ਗਿਆ ਹੈ। ਜਥੇਦਾਰ ਨੇ ਕਿਹਾ ਕਿ 18 ਮਾਰਚ ਤਰੀਕ ਤੋਂ ਹੀ ਸਾਡੀ ਇਮੇਜ ਖਰਾਬ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਅੰਦੋਲਨ ਤੋਂ ਬਾਅਦ ਹੁਣ ਸਾਡੀ ਸਾਖ ਨੂੰ ਫਿੱਕਾ ਕਰਨ ਦਾ ਇਨ੍ਹਾਂ ਅਦਾਰਿਆਂ ਨੇ ਕੰਮ ਕੀਤਾ ਹੈ।

ਨੈਸ਼ਨਲ ਚੈਨਲਾਂ ਦੇ ਪ੍ਰੋਪੇਗੰਡਾ ਦਾ ਲਿਆ ਜਾਵੇਗਾ ਨੋਟਿਸ :ਜਥੇਦਾਰ ਨੇ ਕਿਹਾ ਕਿ ਨੈਸ਼ਨਲ ਚੈਨਲਾਂ ਵਲੋਂ ਸਾਡੇ ਖਿਲਾਫ ਪ੍ਰੋਪੇਗੰਡਾ ਚਲਾਉਣ ਦਾ ਹੁਣ ਨੋਟਿਸ ਲਿਆ ਜਾਵੇਗਾ। ਇਹ ਨੋਟਿਸ ਲੈਣਾ ਅਤੇ ਕੋਰਟ ਵਿੱਚ ਇਨ੍ਹਾਂ ਨੂੰ ਘੜੀਸਣਾ ਗੁਰੂਦੁਆਰਾ ਪ੍ਰਬੰਧਕ ਕਮੇਟੀਆਂ ਦੀ ਜਿੰਮੇਦਾਰੀ ਹੈ। ਇਹ ਕੰਮ ਉਨ੍ਹਾਂ ਨੂੰ ਕਰਨਾ ਪੈਣਾ ਹੈ। ਜਥੇਦਾਰ ਨੇ ਕਿਹਾ ਕਿ ਅਜਨਾਲਾ ਕਾਂਡ ਦੌਰਾਨ ਇਨ੍ਹਾਂ ਚੈਨਲਾਂ ਨੇ ਇਹ ਵੀ ਕਿਹਾ ਕਿ ਵੱਖਵਾਦੀਆਂ ਦੀਆਂ ਮੋਟਰਗੱਡੀਆਂ ਨੇ ਹਮਲਾ ਕੀਤਾ। ਜਥੇਦਾਰ ਨੇ ਕਿਹਾ ਕਿ ਅਜਨਾਲਾ ਵਿਖੇ ਗੱਡੀਆਂ ਤੇ ਮੋਟਰਸਾਇਕਲਾਂ ਦੀ ਵੀ ਇਹੀ ਬੋਲ ਕੇ ਭੰਨਤੋੜ ਕੀਤੀ ਗਈ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੋਟਰਗੱਡੀਆਂ ਕਦੋਂ ਤੋਂ ਵੱਖਵਾਦੀ ਹੋ ਗਈਆਂ। ਇਹੀ ਸਾਰਾ ਕੁੱਝ ਚੈਨਲਾਂ ਨੇ ਚਲਾਇਆ ਹੈ। ਜਥੇਦਾਰ ਨੇ ਕਿਹਾ ਕਿ ਹੁਣ ਮਸਲਾ ਇਹ ਹੈ ਕਿ ਅਸੀਂ ਅੱਗੇ ਕਰਨਾ ਕੀ ਹੈ। ਇਸ ਲਈ ਫੇਕ ਪ੍ਰੋਪੇਗੰਡਾ ਚਲਾਉਣ ਵਾਲੇ ਨੈਸ਼ਨਲ ਮੀਡੀਆ ਉੱਤੇ ਕਾਰਵਾਈ ਅਤੇ ਜਵਾਬ ਦੇਣ ਦੀ ਲੋੜ ਹੈ। ਇਨ੍ਹਾਂ ਚੈਨਲਾਂ ਦੇ ਖਿਲਾਫ ਕੋਰਟ ਜਾਣ ਦੀ ਲੋੜ ਹੈ। ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਸਿੱਖ ਮੁੰਡੇ ਆਪਣੇ ਚੈਨਲ ਚਲਾ ਰਹੇ ਸਨ, ਉਨ੍ਹਾਂ ਨੂੰ ਵੀ ਬੈਨ ਕੀਤਾ ਗਿਆ ਹੈ। ਕਈ ਚੈਨਲ ਬੰਦ ਕਰ ਦਿੱਤੇ ਗਏ ਹਨ। 400 ਦੇ ਕਰੀਬ ਸਿੱਖ ਨੌਜਵਾਨ ਫੜ੍ਹੇ ਗਏ ਹਨ ਤੇ 198 ਨੂੰ ਛੱਡਣ ਦਾ ਪੁਲਿਸ ਦਾਅਵਾ ਕਰ ਰਹੀ ਹੈ। ਪਰ ਬਿਨਾਂ ਦੇਖੇ ਭਰੋਸਾ ਨਹੀਂ ਕੀਤਾ ਜਾਵੇਗਾ।

ਅੰਮ੍ਰਿਤਪਾਲ ਸਿੰਘ ਕਿਤੇ ਹੈ ਤਾਂ ਪੇਸ਼ ਹੋਵੇ:ਜਥੇਦਾਰ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਪੇਸ਼ ਹੋ ਕੇ ਸਰਕਾਰ ਨੂੰ ਸਪਸ਼ਟੀਕਰਨ ਦੇਣਾ ਅਤੇ ਪੁੱਛਣਾ ਚਾਹੀਦਾ ਹੈ ਕਿ ਦੱਸਿਆ ਜਾਵੇ ਕਿ ਮੇਰੇ ਉੱਤੇ ਕੀ ਮਾਮਲਾ ਹੈ। ਜਥੇਜਾਰ ਨੇ ਇਹ ਵੀ ਕਿਹਾ ਕਿ ਇਹ ਪਹਿਲੀ ਅਤੇ ਆਖਰੀ ਮੀਟਿੰਗ ਨਹੀਂ ਹੈ। ਇਹ ਸਿਲਸਿਲਾ ਚਲਦਾ ਰਹੇਗਾ। ਜਥੇਦਾਰ ਨੇ ਕਿਹਾ ਕਿ ਬੇਦੋਸੇ ਨੌਜਵਾਨਾਂ ਦੇ ਅਸੀਂ ਨਾਲ ਹਾਂ। ਅਸੀਂ ਸਰਕਾਰ ਨੂੰ ਤਾੜਨਾ ਕਰਦੇ ਹਾਂ ਕਿ ਸਾਡੇ ਮੁੰਡੇ 24 ਘੰਟਿਆਂ ਵਿੱਚ ਛੱਡ ਦਿੱਤੇ ਜਾਣ। ਦੂਜੇ ਪਾਸੇ ਸਾਡੀਆਂ ਗੱਡੀਆਂ ਭੰਨਣ ਵਾਲਿਆਂ ਦੀ ਜਵਾਬ ਤਲਬੀ ਵੀ ਅਫਸਰਾਂ ਤੋਂ ਲਈ ਜਾਵੇਗੀ।

ਇਹ ਵੀ ਪੜ੍ਹੋ :Amritpal Singh's New Photo : Mystery Man ਬਣੇ ਅੰਮ੍ਰਿਤਪਾਲ ਸਿੰਘ ਦੀਆਂ ਆ ਗਈਆਂ ਦੋ ਹੋਰ ਤਸਵੀਰਾਂ, ਸਾਥੀ ਪੱਪਲਪ੍ਰੀਤ ਨਾਲ ਐਨਰਜ਼ੀ ਡ੍ਰਿੰਕ ਪੀਂਦਾ ਦਿਸਿਆ ਅੰਮ੍ਰਿਤਪਾਲ

ਕੇਂਦਰ ਨੂੰ ਵੀ ਜਥੇਦਾਰ ਦੀ ਸਖਤ ਤਾੜਨਾ : ਇਸ ਦੌਰਾਨ ਜਥੇਦਾਰ ਨੇਕੇਂਦਰ ਸਰਕਾਰ ਵੀ ਸਪਸ਼ਟ ਤਾੜਨਾ ਕੀਤੀ ਹੈ ਕਿ ਸਾਡੇ ਖਿਲਾਫ ਇਹ ਪ੍ਰੋਪੇਗੰਡਾ ਚਲਾਉਣਾ ਬੰਦ ਕਰਨ ਦੇਵੇ, ਕਿਉਂ ਕਿ ਇਸਦਾ ਕੋਈ ਫਾਇਦਾ ਨਹੀਂ ਹੋਣਾ। ਜਥੇਦਾਰ ਨੇ ਕਿਹਾ ਕਿ ਜੇ ਸਰਕਾਰ ਇਹ ਨਹੀਂ ਛੱਡਦੀ ਤਾਂ ਇਸਦਾ ਉੱਤਰ ਅਸੀਂ ਗੁੱਸੇ ਨਾਲ ਨਹੀਂ ਡਿਪਲੋਮੈਟਿਕ ਤਰੀਕੇ ਨਾਲ ਹੀ ਦੇਣਾ ਹੈ। ਜਥੇਦਾਰ ਨੇ ਕਿਹਾ ਕਿ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਹੀਰ ਕੱਢੀ ਜਾਵੇਗੀ। ਇਸ ਵਿਚ ਨਸ਼ਿਆਂ ਤੇ ਸਰਕਾਰੀ ਧੱਕੇਸ਼ਾਹੀ ਦੀ ਗੱਲ ਕੀਤੀ ਜਾਵੇਗੀ। ਇਹ ਵਹੀਰ ਪਿੰਡ ਪਿੰਡ ਜਾਵੇਗੀ। ਇਸ ਦੌਰਾਨ ਅੰਮ੍ਰਿਤ ਸੰਚਾਰ ਦੀ ਗੱਲ ਵੀ ਕੀਤੀ ਜਾਵੇਗੀ। ਜਥੇਦਾਰ ਨੇ ਕਿਹਾ ਕਿ ਅਸੀਂ ਧਰਨਾ ਨਹੀਂ ਹੁਣ ਕਾਫਿਲਾ ਲੈ ਕੇ ਚੱਲਾਂਗੇ। ਇਹ ਕਾਫਿਲਾ ਅਸੀਂ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਵੀ ਲੈ ਕੇ ਜਾਵਾਂਗੇ ਤੇ ਦੂਜੇ ਲੋਕਾਂ ਨੂੰ ਵੀ ਦੱਸਾਂਗੇ ਕਿ ਸਾਡੇ ਨਾਲ ਕੀ ਕੁੱਝ ਹੋਵੇਗਾ।

Last Updated : Apr 1, 2023, 5:20 PM IST

ABOUT THE AUTHOR

...view details