ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਇੰਪਰੂਵਮੈਂਟ ਟਰੱਸਟ ਵੱਲੋਂ ਨਜ਼ਾਇਜ ਕਬਜੇ ਛੁਡਾਏ ਜਾ ਰਹੇ ਹਨ। ਦੁਕਾਨਾਂ ਦੇ ਬਾਹਰ ਦੁਕਾਨਦਾਰਾਂ ਨੇ ਬੋਰਡ ਲਗਾਏ ਹੋਏ ਹਨ ਜਿਸ ਕਾਰਨ ਬਜ਼ਾਰਾਂ ਵਿੱਚ ਜ਼ਿਆਦਾਂ ਭੀੜ ਹੋ ਜਾਂਦੀ ਹੈ। ਇਸ ਦੇ ਨਾਲ ਦੁਰਘਟਨਾ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਨਹਿਰੂ ਸ਼ਾਪਿੰਗ ਕੰਪਲੈਕਸ ਵਿੱਚ ਇਹ ਨਜ਼ਾਇਜ ਕਬਜੇ ਛੁਡਾਏ ਗਏ ਹਨ ਅਤੇ ਸਮਾਨ ਵੀ ਚੱਕ ਲਿਆ ਗਿਆ ਹੈ।
ਅੰਮ੍ਰਿਤਸਰ 'ਚ ਦੁਕਾਨਾਂ ਦੇ ਬਾਹਰ ਨਜ਼ਾਇਜ ਕਬਜ਼ੇ ਕਰਨ ਵਾਲਿਆਂ 'ਤੇ ਹੋਈ ਕਾਰਵਾਈ, ਇੰਪਰੂਵਮੈਂਟ ਟਰੱਸਟ ਨੇ ਸਮਾਨ ਕੀਤਾ ਜ਼ਬਤ - ਅੰਮ੍ਰਿਤਸਰ ਦੁਕਾਨਾਂ ਦੇ ਬਾਹਰ ਨਜ਼ਾਇਜ ਕਬਜ਼ੇ
ਅੰਮ੍ਰਿਤਸਰ ਦੇ ਨਹਿਰੂ ਸ਼ਾਪਿੰਗ ਕੰਪਲੈਕਸ ਵਿੱਚ ਦੁਕਾਨਾਂ ਦੀ ਹੱਦ ਤੋਂ ਬਾਹਰ ਸਮਾਨ ਰੱਖਣ ਵਾਲਿਆਂ ਉਤੇ ਕਾਰਵਾਈ ਹੋਈ ਹੈ। ਇੰਪਰੂਵਮੈਂਟ ਟਰੱਸਟ ਨੇ ਚੇਤਾਵਨੀ ਦੇਣ ਤੋਂ ਬਾਅਦ ਦੁਕਾਨਾਂ ਦੇ ਬਾਹਰ ਪਿਆ ਸਾਰਾ ਸਮਾਨ ਚੱਕ ਲਿਆ ਹੈ।
ਚੇਅਰਮੈਨ ਅਸ਼ੋਕ ਤਲਵਾਰ ਨੇ ਦਿੱਤੀ ਸੀ ਚੇਤਾਵਨੀ: ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਨਵੇ ਬਣੇ ਚੇਅਰਮੈਨ ਅਸ਼ੋਕ ਤਲਵਾਰ ਨੇ ਜਦੋਂ ਅਹੁਦਾ ਸੰਭਾਲਿਆ ਤਾਂ ਲੋਕਾਂ ਨੂੰ ਨਜ਼ਾਇਜ ਕਬਜੇ ਛੱਡਣ ਦੀ ਅਪੀਲ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਖੁਦ ਨਹਿਰੂ ਸ਼ਾਪਿੰਗ ਕੰਪਲੈਕਸ ਵਿੱਚ ਜਾ ਕੇ ਅਪੀਲ ਕੀਤੀ ਦੁਕਾਨਾ ਦੇ ਬਾਹਰ ਨਜ਼ਾਇਜ ਕਬਜ਼ੇ ਨਾ ਕਰੇ ਜਾਣ। ਉਨ੍ਹਾਂ ਕਿਹਾ ਸੀ ਕਿ ਦੁਕਾਨਦਾਰ ਆਪਣੀ ਹੱਦ ਦੇ ਅੰਦਰ ਹੀ ਆਪਣਾ ਸਮਾਨ ਰੱਖਣ ਫਿਰ ਵੀ ਦੁਕਾਨਦਾਰਾਂ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ।
ਬਾਜ਼ ਨਹੀਂ ਆ ਰਹੇ ਦੁਕਾਨਦਾਰ:ਜਿਸ ਤੋਂ ਬਾਅਦ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਧਿਕਾਰੀਆ ਦੀ ਟੀਮ ਆਪਣੇ ਮੁਲਜ਼ਮਾਂ ਨੂੰ ਲੈ ਕੇ ਨਹਿਰੂ ਸ਼ਾਪਿੰਗ ਕੰਪਲੈਕਸ ਪਹੁੰਚੀ। ਜਿੱਥੇ ਉਨ੍ਹਾਂ ਦੁਕਾਨਦਾਰਾਂ ਉਤੇ ਕਾਰਵਾਈ ਕਰਦਿਆਂ ਦੁਕਾਨਾਂ ਦੇ ਬਾਹਰ ਪਿਆ ਸਾਰਾ ਸਮਾਨ ਚੁੱਕ ਲਿਆ। ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੁਕਾਨਦਾਰਾਂ ਦੇ ਨਾਲ ਕਈ ਵਾਰੀ ਮੀਟਿੰਗ ਕੀਤੀ ਗਈ ਤੇ ਉਨ੍ਹਾਂ ਨੂੰ ਅਪੀਲ ਵੀ ਕੀਤੀ ਗਈ ਆਪਣੀ ਦੁਕਾਨ ਦਾ ਸਮਾਨ ਆਪਣੀ ਦੁਕਾਨ ਦੀ ਹੱਦ ਵਿੱਚ ਰੱਖੋ। ਇਸ ਸਭ ਦੇ ਬਾਵਜੂਦ ਵੀ ਦੁਕਾਨ ਤੋਂ ਬਾਹਰ ਸਮਾਨ ਪਿਆ ਹੋਇਆ ਹੈ। ਇਹ ਦੁਕਾਨਦਾਰ ਬਾਜ ਨਹੀਂ ਆਏ ਸਨ ਜਿਸ ਦੇ ਚੱਲਦੇ ਇਹ ਸਾਰੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਜਗ੍ਹਾ-ਜਗ੍ਹਾ 'ਤੇ ਗੰਦਗੀ ਪਈ ਹੋਈ ਹੈ ਸਾਫ ਸਫ਼ਾਈ ਦਾ ਬੁਰਾ ਹਾਲ ਸੀ।