ਅੰਮ੍ਰਿਤਸਰ:ਬੀਤੇ ਦਿਨੀਜ਼ਿਲ੍ਹਾ ਅੰਮ੍ਰਿਤਸਰਵਿੱਚ ਹਿੰਦੂ ਨੇਤਾ ਸੁਧੀਰ ਸੂਰੀ (Murder of Hindu leader Sudhir Suri) ਦੇ ਕਤਲ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਸੰਦੀਪ ਸਿੰਘ ਸੰਨੀ ਨੂੰ ਅੱਜ ਤਿੰਨ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਵੱਲੋਂ ਸੰਦੀਪ ਸਿੰਘ ਸੰਨੀ ਨੂੰ ਦੋ ਦਿਨ ਦੇ ਰਿਮਾਂਡ ਉੱਤੇ ਭੇਜ ਦਿੱਤਾ ਗਿਆ। ਪੁਲਿਸ ਵੱਲੋਂ ਜਾਂਚ ਦਾ ਹਵਾਲਾ ਦੇ ਕੇ ਸੰਦੀਪ ਸਿੰਘ ਦਾ ਦੋ ਦਿਨ ਦਾ ਰਿਮਾਂਡ (Sandeep Singh has been remanded for two days) ਹਾਸਿਲ ਕੀਤਾ।
ਜਾਂਚ ਲਈ ਰਿਮਾਂਡ:ਇਸ ਮੌਕੇ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਜਗਜੀਤ ਸਿੰਘ ਵਾਲੀਆ ਨੇ ਕਿਹਾ ਕਿ ਅਦਾਲਤ ਵਲੋਂ ਦੋ ਦਿਨ ਦਾ ਰਿਮਾਂਡ ਹਾਸਿਲ ਹੋਇਆ ਉੱਤੇ ਉਨ੍ਹਾਂ ਕਿਹਾ ਕਿ ਅਜੇ ਜਾਂਚ ਬਾਕੀ ਹੈ। ਜਿਸਦੇ ਚਲਦੇ ਦੋ ਦਿਨ ਦਾ ਰਿਮਾਂਡ ਹਾਸਿਲ ਹੋਇਆ ਹੈ।
ਮੁਲਜ਼ਮ ਸੰਦੀਪ ਸੰਨੀ ਨੂੰ ਅਦਾਲਤ ਵਿੱਚ ਕੀਤਾ ਗਿਆ ਪੇਸ਼, ਅਦਾਲਤ ਨੇ ਮੁਲਜ਼ਮ ਦਾ ਵਧਾਇਆ ਰਿਮਾਂਡ ਸੰਦੀਪ ਦੇ ਵਕੀਲ ਦਾ ਬਿਆਨ:ਇਸ ਮੌਕੇ ਸੰਦੀਪ ਸਿੰਘ ਦੇ ਵਕੀਲ ਮਨਦੀਪ ਸਿੱਧੂ (Sandeep Singhs lawyer Mandeep Sidhu) ਨੇ ਗੱਲਬਾਤ ਕਰਦਿਆਂ ਕਿਹਾ ਕਿ ਸੰਦੀਪ ਦੇ ਮੋਬਾਈਲ ਫੋਨ ਦੀ ਜਾਂਚ ਦੇ ਚਲਦੇ ਦੋ ਦਿਨ ਦੇ ਰਿਮਾਂਡ ਉੱਤੇ ਭੇਜਿਆ ਗਿਆ ਹੈ ਮੋਬਾਈਲ ਦੀ ਕਾਲ ਡਿਟੇਲ ਚੈਕ ਕੀਤੀਆਂ ਜਣਿਆਂ ਹਨ।
ਇਹ ਵੀ ਪੜ੍ਹੋ:ਤਿੰਨ ਗੋਦਾਮਾਂ ਨੂੰ ਅਚਾਨਕ ਲੱਗੀ ਅੱਗ, ਇਲਾਕੇ ਵਿੱਚ ਬਣਿਆ ਦਹਿਸ਼ਤ ਦਾ ਮਾਹੌਲ
ਪੀੜਤ ਪੱਖ ਦੇ ਵਕੀਲ ਦਾ ਬਿਆਨ: ਉੱਥੇ ਹੀ ਸੁਧੀਰ ਸੂਰੀ ਦੇ ਵਕੀਲ ਵਿਭੂਰ ਕੁਮਾਰ (Sudhir Suris lawyer Vibhur Kumar) ਨੇ ਕਿਹਾ ਕਿ ਸੰਦੀਪ ਸਿੰਘ ਦੇ ਮੋਬਾਈਲ ਫੋਨ ਉੱਤੇ ਲਗਾਤਾਰ 81 ਦੇ ਕਰੀਬ ਕਾਲ ਆਈਆਂ ਹਨ ਜਿਨ੍ਹਾਂ ਵੱਲੋ ਦੇਸ਼ ਵਿਦੇਸ਼ਾਂ ਵੱਲੋਂ ਬਾਰ ਬਾਰ ਫੋਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੱਲੋਂ ਫੋਨ ਕੀਤੇ ਗਏ ਹਨ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਿਲ ਕੀਤਾ ਜਾਵੇਗਾ।