ਅੰਮ੍ਰਿਤਸਰ:ਅਜਨਾਲਾ ਦੇ ਸ਼ਰਮਾ ਪੈਟਰੋਲ ਪੰਪ ‘ਤੇ ਖੜੇ ਤੇਲ ਵਾਲੇ ਟੈਂਕਰ ਤੇ ਟਿਫ਼ਨ ਬੰਬ (Tiffan bomb) ਮਾਮਲੇ ਦੇ ਵਿੱਚ ਰੂਬਲ ਸਿੰਘ ਨੂੰ ਥਾਣਾ ਅਜਨਾਲਾ ਦੇ ਐੱਸ.ਐੱਚ.ਓ ਇੰਸਪੈਕਟਰ ਮੋਹਿਤ ਕੁਮਾਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ।
ਦੱਸ ਦੇਈਏ ਕਿ ਰੂਬਲ ਤੇਲ ਵਾਲੇ ਟੈਂਕਰ ‘ਤੇ ਧਮਾਕਾ ਕਰਨ ਤੋਂ ਇਲਾਵਾ ਪਿਛਲੇ ਦਿਨੀਂ ਇੱਥੋਂ ਨੇੜਲੇ ਅੱਡਾ ਮਹਿਲ ਬੁਖ਼ਾਰੀ ਵਿਖੇ ਪਿੰਡ ਬੋਹਲੀਆਂ ਦੇ ਰਹਿਣ ਵਾਲੇ ਇੱਕ ਵਿਅਕਤੀ ਪੱਪੂ ਮਸੀਹ ਦੇ ਹੋਏ ਕਤਲ ਮਾਮਲੇ ਵਿਚ ਵੀ ਲੋੜੀਂਦਾ ਸੀ। ਮਾਣਯੋਗ ਅਦਾਲਤ ਵੱਲੋਂ ਪੁਲਿਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਰੂਬਲ ਸਿੰਘ ਨੂੰ ਟਿਫ਼ਨ ਬੰਬ ਮਾਮਲੇ 'ਚ ਚਾਰ ਦਿਨ ਅਤੇ ਕਤਲ ਮਾਮਲੇ 'ਚ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਹਾਈ ਅਲਰਟ ਦੇ ਨਿਰਦੇਸ਼ ਜਾਰੀ
ਪਾਕਿਸਤਾਨ ਨਾਲ ਸੰਬੰਧਿਤ ਅੱਤਵਾਦੀ ਸੰਗਠਨ ਆਈ.ਐੱਸ.ਆਈ ਦੇ ਇਸ਼ਾਰੇ ਤੇ ਅਜਨਾਲਾ 'ਚ ਇੱਕ ਪੈਟਰੋਲ ਪੰਪ ਤੇ ਖੜੇ ਤੇਲ ਵਾਲੇ ਟੈਂਕਰ ਨੂੰ ਟਿਫ਼ਨ ਬੰਬ (ਆਈ.ਈ.ਡੀ) ਨਾਲ ਉਡਾਉਣ ਦੇ ਮਾਮਲੇ 'ਚ 4 ਵਿਅਕਤੀਆਂ ਦੀ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਹਾਈ ਅਲਰਟ ਦੇ ਨਿਰਦੇਸ਼ ਦਿੱਤੇ ਗਏ ਹਨ। ਦੱਸ ਦਈਏ ਕਿ ਪੰਜਾਬ ਅੰਦਰ ਪਿਛਲੇ 40 ਦਿਨਾਂ 'ਚ ਅੱਤਵਾਦੀ ਸੰਗਠਨਾਂ ਵੱਲੋਂ ਪੰਜਾਬ ਦੀ ਅਮਨ ਸਾਂਤੀ ਨੂੰ ਭੰਗ ਕਰਨ ਸੰਬੰਧੀ ਕੀਤੀਆਂ ਕੋਸ਼ਿਸ਼ਾਂ ਦੇ ਚਾਰ ਵੱਡੇ ਮਾਮਲੇ ਸਾਹਮਣੇ ਆ ਚੁੱਕੇ ਹਨ।
4 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਟੈਂਕਰ ਧਮਕੇ ਮਾਮਲੇ ਦਾ ਮੁਲਜ਼ਮ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ 8 ਅਗਸਤ ਨੂੰ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਡੱਲੇਕੇ ਤੋਂ ਟਿਫਨ ਬੰਬ, 2 ਕਿੱਲੋ ਤੋਂ ਵਧੇਰੇ ਆਰ.ਡੀ.ਐਕਸ, 20 ਅਗਸਤ ਨੂੰ ਭਾਈ ਜਸਬੀਰ ਸਿੰਘ ਰੋਡੇ ਦੇ ਸਪੁੱਤਰ ਗੁਰਮੁਖ ਸਿੰਘ ਬਰਾੜ ਨੂੰ ਟਿਫਨ ਬੰਬ, ਹੈਂਡ ਗਰਨੇਡ ਸਮੇਤ ਹੋਰ ਧਮਾਕਖੇਜ ਸਮੱਗਰੀ ਸਮੇਤ ਕਾਬੂ ਕਰਨ ਤੋਂ ਇਲਾਵਾ ਫ਼ਿਰੋਜ਼ਪੁਰ ਪੁਲਿਸ ਵੱਲੋਂ ਵੀ ਇਕ ਵਿਅਕਤੀ ਨੂੰ ਪਿਸਤੌਲ, ਟਿਫਨ ਬੰਬ ਅਤੇ ਹੈਰੋਇਨ ਸਮੇਤ ਕਾਬੂ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ:ਟਿਫਨ ਬੰਬ ਮਾਮਲੇ ‘ਚ ਕੈਪਟਨ ਵੱਲੋਂ ਹਾਈ ਅਲਰਟ ਜਾਰੀ