ਅਮ੍ਰਿਤਸਰ: ਛੇਹਰਟਾ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਮਹਿਲਾ ਪੈਸੇ ਕੱਢਵਾਨ ਲਈ ਐਸਬੀਆਈ ਦੇ ਏਟੀਐਮ ਗਈ ਅਤੇ ਉਸ ਦਾ ਪਿੱਛਾ ਕਰ ਰਹੇ ਇੱਕ ਨੌਜਵਾਨ ਵੀ ਨਾਲ ਏਟੀਐਮ ਵਿੱਚ ਦਾਖਲ ਹੋ ਗਿਆ। ਜਿਵੇਂ ਹੀ ਮਹਿਲਾ ਨੇ ਪੈਸੇ ਕਢਵਾਏ ਉਹ ਨੌਜਵਾਨ ਉਸ ਕੋਲੋ ਦੀ 8000 ਰੁਪਏ ਖੋਹ ਕੇ ਫਰਾਰ ਹੋ ਗਿਆ।
ਅਮ੍ਰਿਤਸਰ 'ਚ ਏਟੀਐਮ ਤੋਂ ਪੈਸੇ ਕੱਢਵਾ ਰਹੀ ਮਹਿਲਾ ਨਾਲ ਲੁੱਟ, ਮੁਲਜ਼ਮ ਫਰਾਰ - ATM in Amritsar
ਅਮ੍ਰਿਤਸਰ ਦੇ ਛੇਹਰਟਾ ਰੋਡ ਵਿਖੇ ਸਟੇਟ ਬੈਂਕ ਦੇ ਏਟੀਐਮ ਤੋਂ ਪੈਸੇ ਕੱਢਵਾ ਰਹੀ ਮਹਿਲਾ ਨਾਲ ਲੁੱਟ ਦੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਮ੍ਰਿਤਸਰ 'ਚ ਏਟੀਐਮ ਤੋਂ ਪੈਸੇ ਕੱਢਵਾ ਰਹੀ ਮਹਿਲਾ ਨਾਲ ਹੋਈ ਲੁੱਟ, ਮੁਲਜ਼ਮ ਫਰਾਰ
ਏਟੀਐਮ ਵਿੱਚ ਲੱਗੇ ਸੀਸੀਟੀਵੀ ਵਿੱਚ ਖੋਹ ਦੀ ਇਹ ਘਟਨਾ ਕੈਦ ਹੋ ਗਈ। ਪੁਲਿਸ ਨੇ ਸੀਸੀਟੀਵੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਸਬ ਇੰਸਪੈਕਟਰ ਦੇ ਅਨੁਸਾਰ ਉਨ੍ਹਾਂ ਨੇ ਸੀਸੀਟੀਵੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਜਲਦੀ ਦੀ ਮੁਲਜ਼ਮ ਦੀ ਪਛਾਣ ਕਰ ਉਸ ਨੂੰ ਕਾਬੂ ਕਰ ਲਿਆ ਜਾਵੇਗਾ।