ਅੰਮ੍ਰਿਤਸਰ:ਸਹੁਰੇ ਪਰਿਵਾਰ ਉੱਤੇ ਅਕਸਰ ਹੀ ਕੁੜੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਬਾਂਕੇ ਬਿਹਾਰੀ ਬਟਾਲਾ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਸਹੁਰੇ ਪਰਿਵਾਰ 'ਚ ਕੁੜੀ ਦੀ ਲਾਸ਼ ਮਿਲਣ ਮਗਰੋਂ ਮ੍ਰਿਤਕ ਕੁੜੀ ਦੇ ਮਾਪਿਆਂ ਵੱਲੋਂ ਕਤਲ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਮ੍ਰਿਤਕ ਕੁੜੀ ਦੀ ਮਾਂ ਨੇ ਇਲਜ਼ਾਮ ਲਗਾਏ ਹਨ ਕਿ 6 ਮਹੀਨੇ ਪਹਿਲਾਂ ਸਾਡੀ ਕੁੜੀ ਪੂਜਾ ਦਾ ਵਿਆਹ ਹੋਇਆ ਸੀ। ਅਕਸਰ ਸਹੁਰੇ ਪਰਿਵਾਰ ਵਾਲੇ ਸਾਡੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਇੱਕ ਦਿਨ ਕੁੜੀ ਨੇ ਫੋਨ ਕੀਤਾ ਸੀ ਕਿ ਕਿਹਾ ਮੈਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਨਾਲ ਹੀ ਕੁੱਟਮਾਰ ਵੀ ਕੀਤੀ ਜਾਂਦੀ। ਜਿਸ ਤੋਂ ਬਾਅਦ ਅਸੀਂ ਅਗਲੇ ਦਿਨ ਕੁੜੀ ਦੇ ਸਹੁਰੇ ਗਏ ਅਤੇ ਪੁੱਛਿਆ ਸਾਡੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਿਉਂ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਆਖਿਆ ਕਿ ਇਹ ਕੰਮ ਨਹੀਂ ਕਰਦੀ।
4 ਮਹੀਨੇ ਦੀ ਗਰਭਪਤੀ ਸੀ ਮ੍ਰਿਤਕ ਪੂਜਾ: ਮ੍ਰਿਤਕ ਦੀ ਮਾਂ ਮੁਤਾਬਿਕ ਪੂਜਾ 4 ਮਹੀਨੇ ਦੀ ਗਰਭਪਤੀ ਸੀ।ਜਿਸ ਕਾਰਨ ਉਸ ਦੀ ਸਿਹਤ ਠੀਕ ਨਹੀਂ ਸੀ ਰਹਿੰਦੀ । ਜਿਸ ਕਾਰਨ ਉਸ ਤੋਂ ਕੰਮ ਨਹੀਂ ਹੁੰਦਾ। ਮ੍ਰਿਤਕ ਦੀ ਮਾਂ ਮੁਤਾਬਿਕ ਸਾਨੂੰ ਕੁੜੀ ਦੀ ਸੱਸ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੀ ਕੁੜੀ ਨੇ ਫਾਹਾ ਲੈ ਲਿਆ ਹੈ। ਜਦੋਂ ਅਸੀਂ ਘਰ ਆ ਕੇ ਦੇਖਿਆ ਤਾਂ ਦਰਵਾਜਾ ਬੰਦ ਸੀ ਅਤੇ ਸਹੁਰੇ ਪਰਿਵਾਰ ਨੇ ਹੀ ਸਾਡੀ ਕੁੜੀ ਨੂੰ ਮਾਰ ਕੇ ਪੱਖੇ ਨਾਲ ਟੰਗ ਦਿੱਤਾ ਹੈ। ਉਨਾਂ੍ਹ ਆਖਿਆ ਕਿ ਸੱਸ ਅਤੇ ਸੁਹਰਾ ਘਰ ਵੀ ਮੌਜੂਦ ਸਨ ਜਦਕਿ ਮੁੰਡਾ ਫਰਾਰ ਹੋ ਗਿਆ ਹੈ।