ਅੰਮ੍ਰਿਤਸਰ:ਗੁਆਂਢੀ ਮੁਲਕ ਦੀ ਨਾਪਾਕ ਕੋਸ਼ਿਸ਼ ਨਾਕਾਮ ਹੋਈ ਹੈ। ਪੰਜਾਬ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਅਫਗਾਨਿਸਤਾਨ ਤੋਂ ਆਏ ਡਰਾਈ ਫਰੂਟ ਦੇ ਟਰੱਕ ਵਿੱਚੋਂ ਇੱਕ ਕਿੱਲੋ ਦੇ ਕਰੀਬ ਆਰ ਡੀ ਐਕਸ ਬਰਾਮਦ ਕੀਤਾ (RDX found in a dry fruit truck from Afghanistan) ਹੈ। ਜਾਣਕਾਰੀ ਅਨੁਸਾਰ ਕਸਟਮ ਵਿਭਾਗ ਵੱਲੋਂ ਤਲਾਸ਼ੀ ਦੌਰਾਨ ਸ਼ੱਕੀ ਡੱਬਾ ਬਰਾਮਦ ਹੋਣ ਉੱਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਡਰਾਈ ਫਰੂਟ ਦੀ ਪੈਕਿੰਗ ਵਿੱਚ ਇਕ ਡੱਬੇ ਵਿੱਚ ਵਿਸਫੋਟਕ ਪਦਾਰਥ ਮਿਲਿਆ ਹੈ।
ਪਾਕਿਸਤਾਨ ਦੇ ਰਸਤੇ ਪਹੁੰਚਿਆ ਹੈ ਟਰੱਕ:ਜਾਣਕਾਰੀ ਅਨੁਸਾਰ ਪੰਜਾਬ ਦੇ ਅਟਾਰੀ ਬਾਰਡਰ 'ਤੇ ਅਫਗਾਨਿਸਤਾਨ ਤੋਂ ਆਏ ਇੱਕ ਟਰੱਕ ਦੇ ਅੰਦਰੋਂ 900 ਗ੍ਰਾਮ ਆਰਡੀਐਕਸ (RDX found in a dry fruit truck) ਮਿਲਿਆ। ਇਹ ਟਰੱਕ ਪਾਕਿਸਤਾਨ ਤੋਂ ਲੰਘਦੇ ਹੋਰ ਸੁੱਕੇ ਮੇਵੇ ਦੇ ਟਰੱਕਾਂ ਸਮੇਤ ਅਟਾਰੀ ਸਰਹੱਦ 'ਤੇ ਪਹੁੰਚਿਆ ਸੀ।ਜਾਣਕਾਰੀ ਅਨੁਸਾਰ ਇਸ ਟਰੱਕ ਦੀ ਸਕੈਨਿੰਗ ਦੌਰਾਨ ਕਸਟਮ ਅਧਿਕਾਰੀਆਂ ਨੂੰ ਟਰੱਕ ਵਿੱਚ ਸ਼ੱਕੀ ਧਮਾਕਾਖੇਜ਼ ਸਮੱਗਰੀ ਹੋਣ ਦੇ ਸੰਕੇਤ ਮਿਲੇ ਜਿਸ ਤੋਂ ਬਾਅਦ ਜਾਂਚ ਕਰਨ 'ਤੇ 900 ਗ੍ਰਾਮ ਆਰਡੀਐਕਸ ਮਿਲਿਆ।