ਪੰਜਾਬ

punjab

ਭਾਰਤੀ ਕ੍ਰਿਕਟ : ਰਣਜੀ ਟਰਾਫੀ 'ਚ ਅਭਿਸ਼ੇਕ ਬਤੌਰ ਕਪਤਾਨ ਨਿਯੁਕਤ, ਪਰਿਵਾਰ 'ਚ ਖੁਸ਼ੀ ਦੀ ਲਹਿਰ

By

Published : Dec 30, 2021, 8:07 PM IST

ਅੰਮ੍ਰਿਤਸਰ ਦੇ ਰਹਿਣ ਵਾਲੇ ਕ੍ਰਿਕਟਰ ਅਭਿਸ਼ੇਕ ਸ਼ਰਮਾ (Cricketer Abhishek Sharma) ਦਾ ਰਣਜੀ ਟਰਾਫੀ (Ranji Trophy) ਵਿਚ ਬਤੌਰ ਕਪਤਾਨ ਨਿਯੁਕਤ ਕੀਤਾ ਗਿਆ ਹੈ।ਜਿਸ ਤੋਂ ਬਾਅਦ ਉਸਦੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ।

ਪਰਿਵਾਰ 'ਚ ਖੁਸ਼ੀ ਦੀ ਲਹਿਰ
ਪਰਿਵਾਰ 'ਚ ਖੁਸ਼ੀ ਦੀ ਲਹਿਰ

ਅੰਮ੍ਰਿਤਸਰ: ਜਿੱਥੇ ਇੱਕ ਪਾਸੇ ਇੰਡੀਅਨ ਵਰਲਡ ਕ੍ਰਿਕਟ ਟੀਮ (Indian World Cricket Team) ਵਿੱਚੋਂ ਪੰਜਾਬ ਦੇ ਦੋ ਪੁੱਤਰ ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਭੱਜੀ ਨੇ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਸੀ। ਹੁਣ ਪੰਜਾਬ ਦਾ ਇੱਕ ਹੋਰ ਪੁੱਤਰ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਜਿਸ ਦਾ ਨਾਮ ਅਭਿਸ਼ੇਕ ਸ਼ਰਮਾ ਹੈ। ਆਈ.ਪੀ.ਐਲ. ਅਤੇ ਅੰਡਰ 19 ਕ੍ਰਿਕਟ ਟੀਮ (Under-19 cricket team) ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਝੰਡੇ ਗੱਡਣ ਵਾਲੇ ਅਭਿਸ਼ੇਕ ਸ਼ਰਮਾ ਨੂੰ ਰਣਜੀ ਟਰਾਫੀ ਵਿਚ ਬਤੌਰ ਕਪਤਾਨ ਨਿਯੁਕਤ ਕੀਤਾ ਗਿਆ ਹੈ। ਜਿਸ ਤੋਂ ਬਾਅਦ ਕਿ ਜਿਥੇ ਅਭਿਸ਼ੇਕ ਸ਼ਰਮਾ ਦੇ ਮਾਤਾ-ਪਿਤਾ ਨੂੰ ਉਨ੍ਹਾਂ ਤੇ ਮਾਣ ਹੈ।

ਪਰਿਵਾਰ 'ਚ ਖੁਸ਼ੀ ਦੀ ਲਹਿਰ

ਆਈ.ਪੀ.ਐਲ. ਅਤੇ ਅੰਡਰ 19 ਕ੍ਰਿਕਟ ਟੀਮ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਝੰਡੇ ਗੱਡਣ ਵਾਲੇ ਅਭਿਸ਼ੇਕ ਸ਼ਰਮਾ ਨੂੰ ਰਣਜੀ ਟਰਾਫੀ ਵਿਚ ਬਤੌਰ ਕਪਤਾਨ ਨਿਯੁਕਤ ਕੀਤਾ ਗਿਆ ਹੈ। ਇਸ ਖ਼ਬਰ ਦੇ ਬਾਅਦ ਪੂਰੇ ਜ਼ਿਲ੍ਹੇ ਵਿਚ ਅਤੇ ਉਨ੍ਹਾਂ ਦੇ ਪਰਿਵਾਰ ਵਿਚ ਖ਼ੁਸ਼ੀ ਦੀ ਲਹਿਰ ਦੌੜ ਪਈ ਹੈ।

ਆਲਰਾਊਂਡਰ ਦੇ ਰੂਪ ਵਿਚ ਟੀਮ ਵਿਚ ਆਪਣੀ ਜਗ੍ਹਾ ਬਣਾਉਣ ਵਾਲੇ ਅਭਿਸ਼ੇਕ ਸ਼ਰਮਾ ਨੇ ਆਪਣੀ ਪਛਾਣ ਅੰਡਰ 19 ਕ੍ਰਿਕਟ ਵਰਲਡ ਕੱਪ ਵਿਚ ਬਣਾਈ ਸੀ। ਜਿਸ ਤੋਂ ਬਾਅਦ ਆਈ.ਪੀ.ਐਲ. ਅਤੇ ਟੀ 20 ਕ੍ਰਿਕਟ ਵਿਚ ਅਭਿਸ਼ੇਕ ਨੇ ਆਪਣੇ ਆਲਰਾਊਂਡਰ ਖੇਡ ਦੇ ਦਮ ’ਤੇ ਆਪਣੀ ਵੱਖ ਪਛਾਣ ਬਣਾਈ। ਅਭਿਸ਼ੇਕ ਸ਼ਰਮਾ ਦੇ ਪਿਤਾ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਇਸ ਮੁਕਾਮ ਨੂੰ ਪਾਉਣ ਲਈ ਦਿਨ-ਰਾਤ ਇਕ ਕੀਤਾ ਹੈ। ਬਤੌਰ ਕਪਤਾਨ ਉਨ੍ਹਾਂ ਦੀ ਭੂਮਿਕਾ ਕਾਫ਼ੀ ਮਹੱਤਵਪੂਰਨ ਰਹੇਗੀ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਨ੍ਹਾਂ ਦਾ ਪੁੱਤਰ ਇਸ ਜ਼ਿੰਮੇਦਾਰੀ ਨੂੰ ਬਾਖ਼ੂਭੀ ਨਿਭਾਏਗਾ।

ਇਹ ਵੀ ਪੜੋ:ਟੈਕਸ ਵਿੱਚ ਵਾਧਾ ਹੋਣ ਕਾਰਨ ਸੜਕਾਂ 'ਤੇ ਉਤਰੇ ਕੱਪੜਾ ਵਪਾਰੀ

ABOUT THE AUTHOR

...view details