ਪੰਜਾਬ

punjab

ETV Bharat / state

ਅੱਜ ਅੰਮ੍ਰਿਤਸਰ ਪਹੁੰਚਣਗੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ

ਪੰਜਾਬ 'ਚ ਅਗਾਮੀ ਵਿਧਾਨਸਭਾ ਚੋਣਾਂ ਨੂੰ ਲੈਕੇ ਦੰਗਲ ਭੱਖ ਚੁੱਕਿਆ ਹੈ। ਹਰ ਸਿਆਸੀ ਪਾਰਟੀ ਵਲੋਂ ਆਪਣੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚੱਲਦਿਆਂ ਕਿਆਸ ਲਗਾਏ ਜਾ ਹਨ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ 'ਚ ਚੋਣਾਂ ਦਾ ਬਿਗੁਲ ਵਜਾਉਣ ਲਈ ਆ ਰਹੇ ਹਨ। ਜਿਸ ਦੇ ਚੱਲਦਿਆਂ ਉਨ੍ਹਾਂ ਨਾਲ ਪੰਜਾਬ ਤੋਂ ਸਾਂਸਦ ਭਗਵੰਤ ਮਾਨ ਅਤੇ ਹੋਰ ਸਮੁੱਚੀ ਲੀਡਰਸ਼ਿਪ ਵੀ ਮੌਜੂਦ ਰਹੇਗੀ।

ਅੱਜ ਅੰਮ੍ਰਿਤਸਰ ਪਹੁੰਚਣਗੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ
ਅੱਜ ਅੰਮ੍ਰਿਤਸਰ ਪਹੁੰਚਣਗੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ

By

Published : Jun 21, 2021, 8:36 AM IST

Updated : Jun 21, 2021, 9:45 AM IST

ਅੰਮ੍ਰਿਤਸਰ: ਪੰਜਾਬ 'ਚ ਅਗਾਮੀ ਵਿਧਾਨਸਭਾ ਚੋਣਾਂ ਨੂੰ ਲੈਕੇ ਦੰਗਲ ਭੱਖ ਚੁੱਕਿਆ ਹੈ। ਹਰ ਸਿਆਸੀ ਪਾਰਟੀ ਵਲੋਂ ਆਪਣੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚੱਲਦਿਆਂ ਕਿਆਸ ਲਗਾਏ ਜਾ ਹਨ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ 'ਚ ਚੋਣਾਂ ਦਾ ਬਿਗੁਲ ਵਜਾਉਣ ਲਈ ਆ ਰਹੇ ਹਨ। ਜਿਸ ਦੇ ਚੱਲਦਿਆਂ ਉਨ੍ਹਾਂ ਨਾਲ ਪੰਜਾਬ ਤੋਂ ਸਾਂਸਦ ਭਗਵੰਤ ਮਾਨ ਅਤੇ ਹੋਰ ਸਮੁੱਚੀ ਲੀਡਰਸ਼ਿਪ ਵੀ ਮੌਜੂਦ ਰਹੇਗੀ। ਜਿਥੇ ਅਰਵਿੰਦ ਕੇਜਰੀਵਾਲ ਵਲੋਂ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ।

ਅਰਵਿੰਦ ਕੇਜਰੀਵਾਲ ਦੀ ਸਮਾਂ ਸਾਰਨੀ

  • ਦੁਪਹਿਰ 12:10 'ਤੇ ਅੰਮ੍ਰਿਤਸਰ ਏਅਰਪੋਰਟ ਪਹੁੰਚਣਗੇ।
  • ਏਅਰਪੋਰਟ ਤੋਂ ਅੰਮ੍ਰਿਤਸਰ ਸਰਕਟ ਹਾਊਸ ਜਾਣਗੇ।
  • ਹੋਟਲ ਅਲਸਟੋਨੀਆ, ਕੰਫਰਟ ਇਨ ਦੁਪਹਿਰ 1:30 ਵਜੇ ਪ੍ਰੈਸ ਕਾਨਫਰੰਸ
  • ਦੁਪਹਿਰ 2:30 ਵਜੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ
  • ਦੁਪਹਿਰ 3 ਵਜੇ ਦੁਰਗਿਆਣਾ ਮੰਦਿਰ ਟੇਕਣਗੇ ਮੱਥਾ

ਕੁੰਵਰ ਵਿਜੇ ਪ੍ਰਤਾਪ 'ਆਪ' 'ਚ ਹੋ ਸਕਦੇ ਸ਼ਾਮਲ !

ਪੰਜਾਬ 'ਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀ ਹੈ ਤਾਂ ਜੋ ਪਿਛਲੀਆਂ ਵਿਧਾਨਸਭਾ ਚੋਣਾਂ ਦੌਰਾਨ ਹੋਈਆਂ ਗਲਤੀਆਂ ਨੂੰ ਨਾ ਦੁਹਰਾਇਆ ਜਾਵੇ। ਇਸ ਦੇ ਨਾਲ ਹੀ ਸੂਤਰਾਂ ਦਾ ਕਹਿਣਾ ਕਿ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਕਰਨ ਵਾਲੇ ਪਿਛਲੀ ਐੱਸ.ਆਈ.ਟੀ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਲ ਕਈ ਕਾਂਗਰਸੀ ਲੀਡਰ ਵੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਰਹਿਨੁਮਾਈ 'ਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ।

ਕੇਜਰੀਵਾਲ ਗੋ ਬੈਕ ਦੇ ਹੋਰਡਿੰਗ

ਆਪ ਸੁਪਰੀਮੋ ਵਲੋਂ ਜਿਥੇ ਚੋਣਾਂ ਦੀ ਤਿਆਰੀ ਦੇ ਚੱਲਦਿਆਂ ਅੰਮ੍ਰਿਤਸਰ ਪਹੁੰਚਣਾ ਹੈ, ਉਥੇ ਹੀ ਯੂਥ ਕਾਂਗਰਸ ਦੇ ਆਗੂਆਂ ਵਲੋਂ ਅੰਮ੍ਰਿਤਸਰ 'ਚ ਕੇਜਰੀਵਾਲ Go Back ਦੇ ਹੋਰਡਿੰਗ ਵੀ ਲਗਾਏ ਗਏ ਹਨ। ਉਨ੍ਹਾਂ ਦਾ ਕਹਿਣਾ ਕਿ ਅਰਵਿੰਦ ਕੇਜਰੀਵਾਲ ਪਹਿਲਾਂ ਆਪਣੇ ਦਿੱਲੀ 'ਚ ਲੋਕਾਂ ਨੂੰ ਸੁੱਖ ਸਹੂਲਤ ਦੇਣ ਫਿਰ ਪੰਜਾਬ ਦੀ ਚਿੰਤਾ ਕਰਨ।

ਇਹ ਵੀ ਪੜ੍ਹੋ:ਅੰਮ੍ਰਿਤਸਰ ਚ ਕੇਜਰੀਵਾਲ GO BACK ਦੇ ਲੱਗੇ ਹੋਰਡਿੰਗ

Last Updated : Jun 21, 2021, 9:45 AM IST

ABOUT THE AUTHOR

...view details