ਅੰਮ੍ਰਿਤਸਰ : ਇੱਥੋਂ ਦੇ ਬੱਚਤ ਭਵਨ ਵਿੱਚ ਅੰਮ੍ਰਿਤਸਰ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਡਿਪਟੀ ਕਮਿਸ਼ਨਰ ਅਤੇ ਕਈ ਉੱਚ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ। ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਚਾਹੇ 4 ਸਾਲਾਂ ਵਿੱਚ ਪੰਜਾਬ ਵਿੱਚ ਅਸੀਂ ਪੂਰੀ ਤਰ੍ਹਾਂ ਨਸ਼ਾ ਖ਼ਤਮ ਨਹੀਂ ਕਰ ਪਾਏ ਪਰ ਨਸ਼ੇ ਦਾ ਲੱਕ ਤੋੜਨ ਵਿੱਚ ਜ਼ਰੂਰ ਸਫਲ ਹੋਏ।
ਆਪ ਨੂੰ ਪੰਜਾਬ 'ਚ ਰੈਲੀ ਕਰਨ ਦੀ ਬਜਾਏ ਦਿੱਲੀ 'ਚ ਕਿਸਾਨਾਂ ਦਾ ਸਮਰਥਨ ਕਰਨ ਚਾਹੀਦਾ: ਔਜਲਾ - Gurjeet Aujla
ਅੰਮ੍ਰਿਤਸਰ ਦੇ ਬੱਚਤ ਭਵਨ ਵਿੱਚ ਅੰਮ੍ਰਿਤਸਰ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਡਿਪਟੀ ਕਮਿਸ਼ਨਰ ਅਤੇ ਕਈ ਉੱਚ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ।
ਉਨ੍ਹਾਂ ਕਿਹਾ ਕਿ ਜੋ ਸੰਸਦ ਵਿੱਚ ਆਖ਼ਰੀ ਬਿੱਲ ਉੱਤੇ ਭਗਵੰਤ ਮਾਨ ਵੱਲੋਂ ਸਹਿਮਤੀ ਜਤਾਈ ਜਾ ਰਹੀ ਹੈ ਉਹ ਵੀ ਕਿਤੇ ਨਾ ਕਿਤੇ ਅਸ਼ੰਕੇ ਪੈਦਾ ਕਰਦੀ ਹੈ।
ਅਕਾਲੀ ਦਲ ਉੱਤੇ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਕੇਂਦਰ ਵਿੱਚ ਅਕਾਲੀ ਦਲ ਵੱਲੋਂ ਹੀ ਇਨ੍ਹਾਂ ਬਿਲਾਂ ਉੱਤੇ ਸਹਿਮਤੀ ਜਤਾਈ ਸੀ ਜਿਸ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਆਮ ਦੇਖਣ ਨੂੰ ਮਿਲ ਰਹੀਆ। ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਵੀ ਇਨ੍ਹਾਂ 3 ਬਿਲਾਂ ਨੂੰ ਲਿਆਂਦਾ ਗਿਆ ਸੀ, ਪਰ ਉਨ੍ਹਾਂ ਵੱਲੋਂ ਬਿਲਾਂ ਨੂੰ ਲਿਆਂਦਾ ਕੋਈ ਹੋਰ ਨਜ਼ਰੀਆ ਸੀ।