ਅੰਮ੍ਰਿਤਸਰ:ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਅਦਾਲਤ ਵਿੱਚ ਪੇਸ਼ ਹੋਣ ਲਈ ਤਿਹਾੜ ਜੇਲ੍ਹ ਤੋਂ ਸਿੱਧੇ ਅੰਮ੍ਰਿਤਸਰ ਸੀਜੇਐਮ ਅਦਾਲਤ ਵਿੱਚ ਪਹੁੰਚੇ। ਇਸੇ ਪੇਸ਼ੀ ਦੌਰਾਨ ਸੰਜੇ ਸਿੰਘ ਦੀ ਪਤਨੀ ਅਨੀਤਾ ਸਿੰਘ ਅੰਮ੍ਰਿਤਸਰ ਅਦਾਲਤ ਪਹੁੰਚੇ। ਕਾਬਲੇਜ਼ਿਕਰ ਹੈ ਕਿ ਬਿਕਰਮ ਮਜੀਠੀਆ ਮਾਣਹਾਨੀ ਕੇਸ ਵਿੱਚ ਅੱਜ ਸੰਜੇ ਸਿੰਘ ਦੀ ਪੇਸ਼ੀ ਹੋਈ। ਇਸ ਮੌਕੇ ਵਕੀਲ ਪਰਮਿੰਦਰ ਸਿੰਘ ਸੇਠੀ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸੰਜੇ ਸਿੰਘ ਦੀ ਕੋਰਟ ਦੇ ਵਿੱਚ ਪੇਸ਼ੀ ਸੀ ਬਿਕਰਮਜੀਤ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ 'ਤੇ ਇੱਕ ਹੋਰ ਆਮ ਆਦਮੀ ਪਾਰਟੀ ਦੇ ਆਗੂ 'ਤੇ ਕੇਸ ਦਰਜ ਕੀਤਾ ਸੀ। ਜਿਸ 'ਚ ਸਿਰਫ ਸੰਜੇ ਸਿੰਘ ਨੇ ਆਪਣੀ ਗਲਤੀ ਨੂੰ ਨਹੀਂ ਮੰਨਿਆ ਸੀ ਜਿਸ ਦੇ ਚਲਦੇ ਉਹ ਅੱਜ ਤੱਕ ਇਹ ਕੇਸ ਨੂੰ ਲੜ ਰਹੇ ਹਨ। ਜਦਕਿ ਬਾਕੀ ਦੋ ਜਣਿਆਂ ਦਾ ਕੇਸ ਵਿਡਰੋਲ ਹੋ ਗਿਆ ਸੀ।
- ਲਾਰੈਂਸ ਬਿਸ਼ਨੋਈ ਦਾ ਨਾਂ ਲੈ ਕੇ ਮੰਗੀ ਫਿਰੌਤੀ, ਫੋਨ ਕਰਨ ਵਾਲਾ ਬੋਲਿਆ-5 ਕਰੋੜ ਦਿਓ, ਨਹੀਂ ਤਾਂ ਮੈਂ ਤੁਹਾਨੂੰ ਗੋਲੀ ਮਾਰ ਦਿਆਂਗਾ
- ਲੁਧਿਆਣਾ ਦੇ ਪਿੰਡ ਨੱਥੋਵਾਲ ਦੇ ਨੌਜਵਾਨ ਦਾ ਕੈਨੇਡਾ 'ਚ ਗੋਲੀਆਂ ਮਾਰ ਕੇ ਕਤਲ, ਦੋ ਨਕਾਬਪੋਸ਼ਾਂ ਨੇ ਕੀਤੀ ਵਾਰਦਾਤ
- ASI Murdered update: ASI ਦੇ ਕਤਲ ਮਾਮਲੇ 'ਚ ਪੁਲਿਸ ਦਾ ਖੁਲਾਸਾ, ਮੁੱਖ ਮੁਲਜ਼ਮ ਦੀ ਹੋਈ ਪਹਿਚਾਣ, ਨਿੱਜੀ ਰੰਜਿਸ਼ ਤਹਿਤ ਕੀਤਾ ਗਿਆ ਕਤਲ