ਪੰਜਾਬ

punjab

ETV Bharat / state

ਭਾਜਪਾ ਦਾ ਅੰਤ ਨੇੜੇ, ਸਬੂਤ ਬੰਗਾਲ ਦੀਆਂ ਚੋਣਾਂ 'ਚ ਮਿਲੇਗਾ: ਚੀਮਾ - Ajnala Updates

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਭਾਜਪਾ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਭਾਜਪਾ ਦਾ ਅੰਤ ਆ ਗਿਆ ਹੈ, ਉਸ ਦਾ ਸਬੂਤ ਭਾਜਪਾ ਨੂੰ ਪੱਛਮੀ ਬੰਗਾਲ ਵਿੱਚ ਹਾਰ ਕੇ ਮਿਲ ਜਾਵੇਗਾ।

AAP Leader Harpal Cheema
AAP Leader Harpal Cheema

By

Published : Mar 13, 2021, 10:29 PM IST

ਅਜਨਾਲਾ: ਆਮ ਆਦਮੀ ਪਾਰਟੀ ਵੱਲੋਂ ਬਾਘਾ ਪੁਰਾਣਾ ਵਿਖੇ ਕੀਤੀ ਜਾ ਰਹੀ ਕਿਸਾਨ ਮਹਾਂ ਸੰਮੇਲਨ ਦੇ ਸਬੰਧ ਵਿਚ ਅਜਨਾਲਾ ਵਿਖੇ ਪਾਰਟੀ ਦੇ ਆਗੂ ਸੋਨੂੰ ਜਾਫਰ ਦੀ ਅਗਵਾਈ ਹੇਠ ਇਕ ਰੋਡ ਸ਼ੋਅ ਕੀਤਾ ਗਿਆ ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਪਹੁੰਚੇ। ਇਸ ਮੌਕੇ ਚੀਮਾ ਨੇ ਮੌਜੂਦਾ ਸਰਕਾਰ ਉੱਤੇ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਪਹਿਲਾਂ ਪੈਟਰੋਲ ਡੀਜ਼ਲ 'ਤੇ ਸੈੱਸ ਲਾਇਆ ਅਤੇ ਹੁਣ ਵ੍ਹੀਕਲ ਰਜਿਸਟ੍ਰੇਸ਼ਨ ਉਤੇ ਵਾਅਦਾ ਕਰਕੇ ਲੋਕਾਂ 'ਤੇ ਬੋਝ ਪਾਇਆ।

ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਬਾਘਾਪੁਰਾਣਾ ਵਿਖੇ ਕਿਸਾਨ ਮਹਾਂ ਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਅਜਨਾਲਾ ਵਿਖੇ ਰੋਡ ਸ਼ੋਅ ਕੱਢ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਦਾ ਅੰਤ ਆ ਗਿਆ ਹੈ ਅਤੇ ਉਸ ਦਾ ਸਬੂਤ ਬੀਜੇਪੀ ਨੂੰ ਪੱਛਮੀ ਬੰਗਾਲ ਵਿੱਚ ਮਿਲੀ ਹਾਰ ਤੋਂ ਪਤਾ ਲੱਗੇਗਾ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿੱਚ ਪਹਿਲਾਂ ਲੋਕਾਂ 'ਤੇ ਪੈਟਰੋਲ-ਡੀਜ਼ਲ ਤੇ ਸੈੱਸ ਲਾਇਆ ਅਤੇ ਬਾਅਦ ਵਿਚ ਵ੍ਹੀਕਲ ਰਜਿਸਟ੍ਰੇਸ਼ਨ ਦੀ ਫੀਸ ਦੁੱਗਣੀ ਕਰਨ ਤੇ ਲੋਕਾਂ ਤੇ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਰੋਡ ਸ਼ੋਅ ਕਰਕੇ ਲੋਕਾਂ ਨੂੰ ਕਿਸਾਨੀ ਮਹਾਂ ਸੰਮੇਲਨ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ।

ਇਸ ਮੌਕੇ ਕਾਂਗਰਸ ਛੱਡ ਆਪ ਵਿੱਚ ਸ਼ਾਮਿਲ ਹੋ ਰੋਡ ਸ਼ੋ ਕਰਵਾ ਰਹੇ ਸੋਨੂੰ ਜਾਫਰ ਨੇ ਕਿਹਾ ਕਿ ਹਰਪਾਲ ਸਿੰਘ ਚੀਮਾ ਨਾਲ ਰੋਡ ਸ਼ੋਅ ਕਰ ਰਹੇ ਹਨ ਅਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ABOUT THE AUTHOR

...view details