ਪੰਜਾਬ

punjab

ETV Bharat / state

ਅੰਮ੍ਰਿਤਸਰ ਪੂਰਬੀ ਤੋਂ ‘ਆਪ’ ਉਮੀਦਵਾਰ ਪੀ.ਓ ਘੋਸ਼ਿਤ - ਬੇਦਾਗ ਉਮੀਦਵਾਰ

ਆਮ ਆਦਮੀ ਪਾਰਟੀ ਵਲੋਂ ਹਮੇਸ਼ਾ ਕਿਹਾ ਜਾਂਦਾ ਹੈ ਕਿ ਉਹ ਬਦਲਾਅ ਦੀ ਰਾਜਨੀਤੀ ਕਰਨਗੇ ਅਤੇ ਬੇਦਾਗ ਉਮੀਦਵਾਰ ਹੀ ਚੋਣਾਂ 'ਚ ਉਤਾਰਨਗੇ, ਪਰ ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਜੀਵਨਜੋਤ ਨੂੰ ਅਦਾਲਤ ਵਲੋਂ ਪੀ.ਓ (ਭਗੌੜਾ) ਕਰਾਰ ਕਰ ਦਿੱਤਾ ਗਿਆ ਹੈ।

ਅੰਮ੍ਰਿਤਸਰ ਪੂਰਬੀ ਤੋਂ ‘ਆਪ’ ਉਮੀਦਵਾਰ ਪੀ.ਓ ਕਰਾਰ
ਅੰਮ੍ਰਿਤਸਰ ਪੂਰਬੀ ਤੋਂ ‘ਆਪ’ ਉਮੀਦਵਾਰ ਪੀ.ਓ ਕਰਾਰ

By

Published : Jan 12, 2022, 9:31 PM IST

Updated : Jan 12, 2022, 9:44 PM IST

ਅੰਮ੍ਰਿਤਸਰ : ਚੋਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਵਲੋਂ ਸਰਗਰਮੀਆਂ ਵਧਾਈਆਂ ਜਾ ਰਹੀਆਂ ਹਨ। ਉਥੇ ਹੀ ਉਮੀਦਵਾਰਾਂ ਦਾ ਐਲਾਨ ਵੀ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਵਲੋਂ ਵੀ ਆਪਚੇ 109 ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਜਾ ਚੁੱਕੇ ਹਨ।

ਅੰਮ੍ਰਿਤਸਰ ਪੂਰਬੀ ਤੋਂ ‘ਆਪ’ ਉਮੀਦਵਾਰ ਪੀ.ਓ ਘੋਸ਼ਿਤ

ਗੱਲ ਕੀਤੀ ਜਾਵੇ ਅੰਮ੍ਰਿਤਸਰ ਪੂਰਬੀ ਸੀਟ ਦੀ ਤਾਂ ਆਮ ਆਦਮੀ ਪਾਰਟੀ ਵਲੋਂ ਜੀਵਨਜੋਤ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਆਮ ਆਦਮੀ ਪਾਰਟੀ ਵਲੋਂ ਹਮੇਸ਼ਾ ਕਿਹਾ ਜਾਂਦਾ ਹੈ ਕਿ ਉਹ ਬਦਲਾਅ ਦੀ ਰਾਜਨੀਤੀ ਕਰਨਗੇ ਅਤੇ ਬੇਦਾਗ ਉਮੀਦਵਾਰ ਹੀ ਚੋਣਾਂ 'ਚ ਉਤਾਰਨਗੇ, ਪਰ ਅੰਮ੍ਰਿਤਸਰ ਪੂਰਵੀ ਤੋਂ ਉਮੀਦਵਾਰ ਜੀਵਨਜੋਤ ਨੂੰ ਅਦਾਲਤ ਵਲੋਂ ਪੀ.ਓ (ਭਗੌੜਾ) ਕਰਾਰ ਕਰ ਦਿੱਤਾ ਗਿਆ ਹੈ।

ਅੰਮ੍ਰਿਤਸਰ ਪੂਰਬੀ ਤੋਂ ‘ਆਪ’ ਉਮੀਦਵਾਰ ਪੀ.ਓ ਘੋਸ਼ਿਤ

ਇਹ ਵੀ ਪੜ੍ਹੋ :ਕੇਜਰੀਵਾਲ ਨੇ ਘਰ ਘਰ ਮੰਗੀਆਂ ਵੋਟਾਂ, EC ਨੇ ਫੜਾ ਦਿੱਤਾ ਨੋਟਿਸ

ਦੱਸ ਦਈਏ ਕਿ ਜੀਵਨਜੋਤ ਕੌਰ ਵਲੋਂ ਇੱਕ ਪ੍ਰਾਈਵੇਟ ਬੈਂਕ ਕੋਲੋਂ ਕਰਜ਼ ਲਿਆ ਗਿਆ ਸੀ, ਜੋ ਵਾਪਸ ਨਹੀਂ ਕੀਤਾ ਗਿਆ। ਇਸ ਦੇ ਚੱਲਦਿਆਂ ਬੈਂਕ ਵਲੋਂ ਅਦਾਲਤ ਦਾ ਰੁਖ ਕੀਤਾ ਗਿਆ ਅਤੇ ਇਸ ਦੌਰਾਨ ਜੀਵਨਜੋਤ ਪੇਸ਼ ਨਹੀਂ ਹੋਏ। ਜਿਸਦੇ ਚੱਲਦਿਆਂ ਚਾਰ ਸਾਲ ਪਹਿਲਾਂ 2017 'ਚ ਅਦਾਲਤ ਵਲੋਂ ਕਰਜ਼ ਦੀ ਅਦਾਇਗੀ ਨਾ ਕਰਨ ਅਤੇ ਅਦਾਲਤ 'ਚ ਪੇਸ਼ ਨਾ ਹੋਣ ਦੇ ਚੱਲਦਿਆਂ ਪੀ.ਓ ਕਰਾਰ ਦੇ ਦਿੱਤਾ ਗਿਆ।

ਇਹ ਵੀ ਪੜ੍ਹੋ :ਕੇਜਰੀਵਾਲ ਨੇ ਪੰਜਾਬੀਆਂ ਨਾਲ ਕੀਤੇ ਇਹ ਅਹਿਮ ਵਾਅਦੇ, ਸਾਹਮਣੇ ਰੱਖੇ 10 ਏਜੰਡੇ

Last Updated : Jan 12, 2022, 9:44 PM IST

ABOUT THE AUTHOR

...view details