ਅੰਮ੍ਰਿਤਸਰ:ਪੁਤਲੀਘਰ ਦੇ ਇਲਾਕਾ ਗਵਾਲ ਮੰਡੀ ਵਿਚ ਇਕ ਇਲੈਕਟ੍ਰੋਨਿਕ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਕਰੋੜਾਂ ਦਾ ਮਾਲ ਸੜ ਕੇ ਹੋਇਆ ਸੁਆਹ ਹੋ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਫੋਨ ਕਰਨ ਤੋਂ 1 ਘੰਟਾ ਲੇਟ ਫਾਇਰ ਬਿਗ੍ਰੇਡ ਦੀ ਗੱਡੀ ਪਹੁੰਚੀ।
ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਦੇ ਇਲਾਕਾ ਪੁਤਲੀਘਰ ਦੇ ਅਧੀਨ ਪੈਂਦੇ ਗਵਾਲ ਮੰਡੀ ਵਿਚ ਅੱਧੀ ਰਾਤ ਨੂੰ ਇਕ ਇਲੈਕਟ੍ਰੋਨਿਕ ਗੋਦਾਮ ਦੇ ਵਿਚ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਗਵਾਲ ਮੰਡੀ ਵਿੱਚ ਇਲੈਕਟ੍ਰੋਨਿਕ ਗੋਦਾਮ ਨੂੰ ਲੱਗੀ ਭਿਆਨਕ ਅੱਗ ਇਸ ਮੌਕੇ ਗੱਲਬਾਤ ਕਰਦੇ ਹੋਏ ਗੋਦਾਮ ਦੇ ਮਾਲਕ ਦੀਪਕ ਕੁਮਾਰ ਨੇ ਕਿਹਾ ਕਿ ਸਾਨੂੰ ਫੋਨ ਆਇਆ ਕਿ ਤੁਹਾਡੇ ਗੁਦਾਮ ਨੂੰ ਅੱਗ ਲੱਗ ਗਈ ਹੈ ਜਦੋਂ ਅਸੀਂ ਇੱਥੇ ਪੁੱਜੇ ਤਾਂ ਅੱਗ ਲੱਗਣ ਦੇ ਨਾਲ ਸਾਰਾ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ ਗੋਦਾਮ ਦੇ ਮਾਲਕ ਦੀਪਕ ਕੁਮਾਰ ਨੇ ਕਿਹਾ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ। ਉਨ੍ਹਾਂ ਦਾ ਕਰੋੜਾਂ ਰੁਪਏ ਦਾ ਮਾਲ ਸੜ ਕੇ ਸੁਆਹ ਹੋ ਚੁੱਕਾ ਹੈ।
ਉੱਥੇ ਹੀ ਇਲਾਕੇ 'ਚ ਰਹਿਣ ਵਾਲੇ ਸਮਾਜ ਸੇਵਕ ਵਰੁਣ ਸਰੀਨ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਅੱਧੀ ਰਾਤ ਨੂੰ ਫੋਨ ਆਇਆ ਕਿ ਇਕ ਗੋਦਾਮ ਨੂੰ ਅੱਗ ਲੱਗੀ ਹੈ ਅੱਜ ਜਦੋਂ ਅਸੀਂ ਪੁੱਜੇ 'ਤੇ ਮੁਹੱਲੇ ਵਾਲਿਆਂ ਨਾਲ ਮਿਲ ਕੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਅੱਗ ਬਹੁਤ ਤੇਜ਼ ਹੋਣ ਕਰਕੇ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਜਿਸ ਦੇ ਚਲਦੇ ਕੋਲ ਹੀ ਦੋ ਮਿੰਟ ਤੇ ਰਸਤੇ 'ਚ ਫਾਇਰ ਬ੍ਰਿਗੇਡ ਦਾ ਦਫਤਰ ਹੈ ਫੋਨ ਕਰਨ ਤੋਂ ਬਾਅਦ ਇਕ ਘੰਟਾ ਗੱਡੀ ਲੇਟ ਪਹੁੰਚੀ ਹੈ। ਵਰੁਣ ਸਰੀਨ ਨੇ ਕਿਹਾ ਕਿ ਦਮਕਲ ਵਿਭਾਗ ਦੀ ਨਾਲਾਇਕੀ ਦੇ ਕਾਰਨ ਇਹ ਸਾਰਾ ਸਾਮਾਨ ਸੜ ਕੇ ਸੁਆਹ ਹੋਇਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਇਹ ਗੱਡੀਆਂ ਅੱਗ ਬੁਝਾਉਣ ਲਈ ਪਹੁੰਚ ਜਾਂਦੀਆਂ ਤਾਂ ਕਾਫੀ ਬਚਾਅ ਹੋ ਸਕਦਾ ਸੀ ਉਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਮੈਡਮ ਰਾਜਵਿੰਦਰ ਕੌਰ ਨੇ ਕਿਹਾ ਸਾਨੂੰ ਸੂਚਨਾ ਮਿਲੀ ਅਸੀਂ ਪਹੁੰਚੇ ਜਾਂਚ ਕਰ ਰਹੇ ਹਾਂ ਉਨ੍ਹਾਂ ਕਿਹਾ ਕਿ ਕੋਈ ਜਾਨੀ ਨੁਕਸਾਨ ਜਾਨੀ ਨਹੀਂ ਹੋਇਆ ਬਾਕੀ ਅੱਗ ਬੁਝਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿੰਨਾ ਨੁਕਸਾਨ ਹੋਇਆ ਹੈ।
ਉਥੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਹਰਸ਼ ਕੁਮਾਰ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਕਿ ਗਵਾਲਮੰਡੀ ਦੇ ਵਿੱਚ ਇੱਕ ਸ਼ੋਅਰੂਮ ਨੂੰ ਅੱਗ ਲੱਗੀ ਹੈ ਅਸੀਂ ਉੱਥੇ ਪੁੱਜੇ ਹਾਂ ਪੰਜ ਤੋਂ ਛੇ ਗੱਡੀਆਂ ਅੱਗ ਬੁਝਾਉਣ ਲਈ ਲੱਗੀਆਂ ਹੋਈਆ ਹਨ ਹੋਰ ਗੱਡੀਆਂ ਮੰਗਾਈਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਸਾਨੂੰ ਅੰਦਰ ਜਾਣ ਵਿੱਚ ਬਹੁਤ ਮੁਸ਼ਕਿਲ ਆ ਰਹੀ ਸੀ ਜਿਸ ਦੇ ਚਲਦੇ ਅੱਗ ਜ਼ਿਆਦਾ ਫੈਲ ਗਈ
ਇਹ ਵੀ ਪੜ੍ਹੋ:-ਸਰਪੰਚ ਅਤੇ ਸਥਾਨਕ ਵਾਸੀਆਂ ਨੇੇ ਮਿਲ ਕੇ ਫੜੇ ਨਸ਼ਾ ਤਸਕਰ, ਪੁਲਿਸ ਉਤੇ ਲਗਾਏ ਇਹ ਇਲਜ਼ਾਮ