ਅੰਮ੍ਰਿਤਸਰ: ਇਕ ਅਧਿਆਪਕ ਨੇ ਟੁਥਪਿਕ ਦੇ ਨਾਲ 470 ਫੁੱਟ ਤਿਰੰਗਾ ਬਣਾਇਆ ਹੈ। ਪੇਸ਼ੇ ਤੋਂ ਅਧਿਆਪਕ, ਬਲਜਿੰਦਰ ਸਿੰਘ ਮਾਨ ਇਕ ਕਲਾਕਾਰ ਵੀ ਹਨ।
ਟੁਥਪਿਕ ਨਾਲ ਬਣਾਇਆ 470 ਫੁੱਟ ਲੰਬਾ ਤਿਰੰਗਾ
ਅੰਮ੍ਰਿਤਸਰ 'ਚ ਇੱਕ ਅਧਿਆਪਕ ਨੇ ਗਣਤੰਤਰ ਦਿਵਸ ਨੂੰ ਸਮਰਪਿਤ ਇੱਕ ਖ਼ਾਸ ਤਰ੍ਹਾਂ ਦਾ ਤਿਰੰਗਾ ਬਣਾਇਆ ਹੈ। ਇਹ ਤਿਰੰਗਾ 470 ਫੁੱਟ ਲੰਬਾ ਹੈ ਤੇ ਇਸ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਟੁਥਪਿਕ ਨਾਲ ਬਣਾਇਆ ਗਿਆ ਹੈ।
ਫ਼ੋਟੋ
ਗਣਤੰਤਰ ਦਿਵਸ ਨੂੰ ਸਮਰਪਿਤ ਇਸ ਖ਼ਾਸ ਤਿਰੰਗੇ ਬਾਰੇ ਜਾਣਕਾਰੀ ਦਿੰਦੇ ਹੋਏ ਬਲਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਉਸ ਨੇ ਤਿਰੰਗਾ ਬਣਾਉਣ ਲਈ 71000 ਟੂਥਪਿਕ ਦੀ ਵਰਤੋਂ ਕੀਤੀਹੈ। ਉਹ ਕਹਿੰਦਾ ਹੈ ਕਿ ਇਹ ਬਹੁਤ ਵੱਡਾ ਰੋਲ ਹੈ, ਜਿਸਦੇ ਖੁੱਲ੍ਹਣ ਨਾਲ ਤਿਰੰਗਾ ਖੋਲ੍ਹਦਾ ਹੈ ਅਤੇ ਇਹ ਤਿਰੰਗਾ ਦੇਸ਼ ਨੂੰ ਸਮਰਪਿਤ ਹੈ। ਇਸ ਨੂੰ ਬਣਾਉਣ ਵਿਚ 40 ਦਿਨ ਲੱਗ ਗਏ ਹਨ।
ਉਹ ਕਹਿੰਦੇ ਹਨ ਕਿ ਤਿਰੰਗਾ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਉਹ ਖੁਸ਼ ਹਨ ਕਿ ਉਹ ਇਸ ਨੂੰ ਬਣਾਉਣ ਦੇ ਯੋਗ ਹੋਏ ਹਨ।