ਅੰਮ੍ਰਿਤਸਰ: ਆਏ ਦਿਨ ਸੜਕ ਹਾਦਸੇ 'ਚ ਕਿਸੇ ਨਾ ਕਿਸੇ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਉਂਦੀ ਹੈ। ਅਜਿਹਾ ਹੀ ਸੜਕ ਹਾਦਸਾ ਜੰਡਿਆਲਾ ਗੁਰੂ ਨਜ਼ਦੀਕ ਸਕੂਲ ਬੱਸ ਅਤੇ ਇੱਕ ਮੋਟਰ ਸਾਈਕਲ ਦਾ ਭਿਆਨਕ ਐਕਸੀਡੈਂਟ ਹੋ ਗਿਆ ਅਤੇ ਇਸ ਐਕਸੀਡੈਂਟ ਦੇ ਵਿਚ ਮੋਟਰ ਸਾਈਕਲ ਚਾਲਕ ਬਖਸ਼ਿਸ਼ ਸਿੰਘ ਦੀ ਦਰਦਨਾਕ ਮੌਤ ਹੋ ਗਈ । ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਬਖਸ਼ਿਸ਼ ਸਿੰਘ ਫੇਰੀ ਲਗਾਉਣ ਦਾ ਕੰਮ ਕਰਦਾ ਹੈ ਅਤੇ ਜਦੋਂ ਸਵੇਰੇ ਆਪਣੇ ਕੰਮ 'ਤੇ ਜਾ ਰਿਹਾ ਸੀ ਤਾਂ ਗਲਤ ਸਾਈਡ ਤੋਂ ਆ ਰਹੀ ਸਕੂਲ ਬੱਸ ਨੇ ਮੋਟਰਸਾਇਕਲ ਨੂੰ ਟੱਕਰ ਮਾਰੀ ਅਤੇ ਉਸ ਦੌਰਾਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ।
ਸਕੂਲ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮੋਟਰ ਸਾਈਕਲ ਚਾਲਕ ਦੀ ਦਰਦਨਾਕ ਮੌਤ - ਹਾਦਸੇ ਚ ਮੋਟਰ ਸਾਈਕਲ ਚਾਲਕ ਬਖਸ਼ਿਸ਼ ਸਿੰਘ ਦੀ ਮੌਤ
ਸਕੂਲ ਬੱਸ ਅਤੇ ਇੱਕ ਮੋਟਰ ਸਾਈਕਲ ਦਾ ਭਿਆਨਕ ਐਕਸੀਡੈਂਟ ਹੋ ਗਿਆ ਅਤੇ ਇਸ ਐਕਸੀਡੈਂਟ ਦੇ ਵਿਚ ਮੋਟਰ ਸਾਈਕਲ ਚਾਲਕ ਬਖਸ਼ਿਸ਼ ਸਿੰਘ ਦੀ ਦਰਦਨਾਕ ਮੌਤ ਹੋ ਗਈ ।
ਦਰਦਨਾਕ ਹਾਦਸਾ: ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਬੱਸ ਦਾ ਟਾਇਰ ਮ੍ਰਿਤਕ ਦੀ ਛਾਤੀ ਦੇ ਉਪਰ ਆ ਗਿਆ ਅਤੇ 30 ਮਿੰਟ ਦੀ ਜੱਦੋ ਜਹਿਦ ਦੇ ਬਾਅਦ ਜੇ.ਸੀ.ਬੀ ਕ੍ਰੇਨ ਦੇ ਨਾਲ ਬੱਸ ਨੂੰ ਸਾਈਡ 'ਤੇ ਕਰਕੇ ਮ੍ਰਿਤਕ ਨੂੰ ਬੱਸ ਦੇ ਟਾਇਰ ਹੇਠਾਂ ਤੋਂ ਬਾਹਰ ਕੱਢਿਆ। ਉਹਨਾਂ ਦੱਸਿਆ ਕਿ ਬੱਸ ਡਰਾਈਵਰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸਦੇ ਨਾਲ ਹੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਪੁਿਲਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ
ਪੁਲਿਸਅਧਿਕਾਰੀ ਦਾ ਪੱਖ: ਦੂਜੇ ਪਾਸੇ ਇਸ ਮਾਮਲੇ 'ਚ ਜੰਡਿਆਲਾ ਗੁਰੂ ਥਾਣੇ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੰਡਿਆਲਾ ਗੁਰੂ ਨਜ਼ਦੀਕ ਕਸਬਾ ਕਿਲਾ ਮੇਖੇ ਨਿੱਜੀ ਸਕੂਲ ਦੀ ਬੱਸ ਦਾ ਅਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਹੈ ।ਜਿਸ ਵਿੱਚ ਮੋਟਰਸਾਈਕਲ ਚਾਲਕ ਬਖਸ਼ੀਸ਼ ਸਿੰਘ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ ਅਤੇ ਬੱਸ ਚਾਲਕ ਦੇ ਖਿਲਾਫ ਧਾਰਾ 304ਏ ਦਾ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਬੱਸ ਡਰਾਈਵਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਪੋਸਟਮਾਰਟਮ ਦਾ ਜੋ ਖਰਚਾ ਹੋ ਰਿਹਾ ਹੈ ਬੱਸ ਡ੍ਰਾਈਵਰ ਹੀ ਕਰ ਰਿਹਾ ਹੈ। ਜਦਕਿ ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੈ ।ਆਖਿਰ ਪੁਲਿਸ ਬੱਸ ਡਰਾਈਵਰ ਨੂੰ ਬਚਾਉਣ ਲਈ ਝੂਠ ਕਿਉਂ ਬੋਲ ਰਹੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ।