ਪੰਜਾਬ 'ਚ ਬਿਜਲੀ ਮੁਫਤ ਪਰ ਗਰੀਬ ਪਰਿਵਾਰ ਨੂੰ ਆਇਆ 5 ਲੱਖ 80 ਹਜ਼ਾਰ ਰੁਪਏ ਦਾ ਬਿੱਲ ਅੰਮ੍ਰਿਤਸਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਬਣਨ ਉੱਤੇ ਹਰ ਘਰ ਵਿੱਚ 600 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ ਅਤੇ ਜਿਨ੍ਹਾਂ ਘਰਾਂ ਦਾ ਬਕਾਇਆ ਬਿਜਲੀ ਬਿਲ ਰਹਿੰਦਾ ਹੈ ਉਹ ਵੀ ਮੁਆਫ ਕੀਤਾ ਜਾਵੇਗਾ। ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦਾ ਬਿਜਲੀ ਬਿੱਲ ਜੀਰੋ ਆਇਆ ਪਰ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਸੈਂਟਰਲ ਫਤਾਹਪੁਰ ਇਲਾਕੇ ਵਿੱਚ ਇਕ ਘਰ ਦਾ ਬਿੱਲ 5 ਲੱਖ 80 ਹਜ਼ਾਰ 230 ਰੁਪਏ ਆਇਆ
ਜਿਸ ਤੋਂ ਬਾਅਦ ਪਰਿਵਾਰ ਸੋਚਾਂ ਵਿੱਚ ਪੈ ਗਿਆ ਗੱਲਬਾਤ ਕਰਦਿਆਂ ਘਰ ਵਿੱਚ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਆਪਣੇ ਪਤੀ ਦੇ ਨਾਲ ਦੋਵੇਂ ਜਾਣੇ ਹੀ ਘਰ ਵਿੱਚ ਰਹਿੰਦੇ ਹਨ ਅਤੇ ਘਰ ਵਿਚ ਸਿਰਫ਼ ਇਕ ਬਲਬ ਜਗਦਾ ਹੈ ਅਤੇ ਪਿਛਲੇ ਦਸ ਸਾਲਾਂ ਤੋਂ ਉਹਨਾਂ ਦਾ ਬਿਜਲੀ ਬਿੱਲ ਜ਼ੀਰੋ ਹੀ ਆਉਂਦਾ ਰਿਹਾ। ਉਨ੍ਹਾਂ ਕਿਹਾ ਇਸ ਵਾਰ ਬਿਜਲੀ ਬਿੱਲ 6 ਲੱਖ ਦੇ ਕਰੀਬ ਆ ਗਿਆ ਜੋ ਬਿੱਲ ਦੇਖ ਕੇ ਉਹ ਹੈਰਾਨ ਰਹਿ ਗਏ ਹਨ।
ਬਿੱਲ ਮੁਆਫੀ ਦੀ ਅਪੀਲ: ਮਹਿਲਾ ਨੇ ਅੱਗੇ ਦੱਸਿਆ ਕਿ ਉਸ ਦਾ ਘਰਵਾਲਾ ਵੀ ਦਿਮਾਗੀ ਤੌਰ ਉੱਤੇ ਠੀਕ ਨਹੀ ਹੈ ਅਤੇ ਉਹ ਘਰਾਂ ਵਿੱਚ ਝਾੜੂ ਪੋਚਾ ਕਰਕੇ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਅਤੇ ਹੁਣ ਬਿਜਲੀ ਵਿਭਾਗ ਦੀ ਛੋਟੀ ਜੀ ਗਲਤੀ ਕਰ ਕੇ ਉਹ ਚਿੰਤਾ ਵਿੱਚ ਪੈ ਗਏ। ਇਸ ਦੇ ਨਾਲ ਹੀ ਸਾਡੇ ਚੈਨਲ ਦੇ ਜ਼ਰੀਏ ਉਨ੍ਹਾਂ ਨੇ ਬਿਜਲੀ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕੀ ਉਨ੍ਹਾਂ ਦਾ ਬਿਲ ਮੁਆਫ ਕੀਤਾ ਜਾਵੇ। ਮਹਿਲਾ ਨੇ ਦੱਸਿਆ ਜਿੰਨਾ ਬਿਜਲੀ ਵਿਭਾਗ ਨੇ ਉਨ੍ਹਾਂ ਨੂੰ ਬਿੱਲ ਭੇਜਿਆ ਹੈ ਉਹ ਕਿਸੇ ਵੀ ਅਧਾਰ ਉੱਤੇ ਜਾਇਜ਼ ਨਹੀਂ ਹੈ।
ਇਹ ਵੀ ਪੜ੍ਹੋ:ਕੱਚੇ ਮੁਲਾਜ਼ਮਾਂ ਲਈ ਆ ਗਈ ਵੱਡੀ ਖੁਸ਼ਖ਼ਬਰੀ, ਸੀਐੱਮ ਮਾਨ ਨੇ ਕਰ ਦਿੱਤਾ ਐਲਾਨ
ਸੂਬਾ ਸਰਕਾਰ ਦਾ ਦਾਅਵਾ:ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਹਰ ਅਮੀਰ ਅਤੇ ਗਰੀਬ ਪਰਿਵਾਰ ਦੇ 600 ਯੂਨਿਟ ਬਿਜਲੀ ਮੁਫਤ ਕੀਤੀ ਗਈ ਹੈ। ਜਿਸ ਤੋਂ ਬਾਅਦ ਪੰਜਾਬ ਵਿੱਚ 90 ਪ੍ਰਤੀਸ਼ਤ ਤੋਂ ਵੱਧ ਲੋਕਾਂ ਦੇ ਜੀਰੋ ਬਿਜਲੀ ਬਿੱਲ ਆਉਣ ਦਾ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ। ਪਰ ਇਸ ਵਿੱਚ ਬਿਜਲੀ ਵਿਭਾਗ ਦੀ ਨਾਕਾਮੀ ਕਰਕੇ ਇੱਕ ਪਰਿਵਾਰ ਦਾ 6 ਲੱਖ ਦੇ ਕਰੀਬ ਬਿਜਲੀ ਦਾ ਬਿੱਲ ਆਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਬਿਜਲੀ ਵਿਭਾਗ ਆਪਣੀ ਇਹ ਗਲਤੀ ਸੁਧਾਰ ਦੀ ਹੈ ਜਾਂ ਪਰਿਵਾਰ ਨੂੰ ਇਹ ਬਿਜਲੀ ਬਿਲ ਠੀਕ ਕਰਵਾਉਣ ਲਈ ਦਰ ਦਰ ਉੱਤੇ ਧੱਕੇ ਖਾਣੇ ਪੈਂਦੇ ਹਨ।