ਪੰਜਾਬ

punjab

ETV Bharat / state

ਭਾਰਤੀ ਸੀਮਾ ਅੰਦਰ ਦਾਖ਼ਲ ਹੋਇਆ ਇਕ ਹੋਰ ਪਾਕਿਸਤਾਨੀ ਡਰੋਨ, ਬੀਐਸਐਫ ਦੇ ਜਵਾਨਾਂ ਨੇ ਕੀਤਾ ਢੇਰ - ਅੰਮ੍ਰਿਤਸਰ ਸੈਕਟਰ

ਅੰਮ੍ਰਿਤਸਰ ਸੈਕਟਰ ਦੇ 144 ਬੀ.ਐਨ. ਦੇ ਏਓਆਰ ਵਿੱਚ ਬੀਓਪੀ ਦਾਓਕ ਦੇ ਏਓਆਰ ਵਿੱਚ ਸ਼ਾਮ 7:20 ਵਜੇ ਭਾਰਤ ਵਿੱਚ ਦਾਖਲ ਹੋਇਆ। ਇਸ ਨੂੰ ਬੀਐਸਐਫ ਦੇ ਜਵਾਨਾਂ ਵੱਲੋਂ ਬਰਾਮਦ ਕਰ ਲਿਆ ਗਿਆ ਹੈ।

Etv Bharat
Etv Bharat

By

Published : Dec 21, 2022, 11:14 AM IST

Updated : Dec 21, 2022, 11:43 AM IST





ਅੰਮ੍ਰਿਤਸਰ:
ਅੰਮ੍ਰਿਤਸਰ ਸੈਕਟਰ ਦੇ 144 ਬੀ.ਐਨ. ਦੇ ਏਓਆਰ ਵਿੱਚ ਬੀਓਪੀ ਦਾਓਕ ਦੇ ਏਓਆਰ ਵਿੱਚ ਸ਼ਾਮ 7:20 ਵਜੇ ਭਾਰਤ ਵਿੱਚ ਦਾਖਲ ਹੋਇਆ। ਇਹ ਡਰੋਨ ਅੱਜ ਸਵੇਰੇ ਪਾਕਿ ਸੈਕਟਰ ਵਿੱਚ ਬੀਓਪੀ ਭਰੋਪਾਲ ਦੇ ਏਓਆਰ ਦੇ ਸਾਹਮਣੇ ਉਨ੍ਹਾਂ ਦੇ ਖੇਤਰ ਵਿੱਚ 20 ਮੀਟਰ ਦੀ ਦੂਰੀ 'ਤੇ ਡਿੱਗਿਆ ਮਿਲਿਆ। ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ। ਹੋਰ ਸਰਚ ਅਭਿਆਨ ਜਾਰੀ ਹੈ।

ਇਸ ਤੋਂ ਪਹਿਲਾਂ ਵੀ 2 ਪਾਕਿਸਤਾਨੀ ਡਰੋਨ ਦਾਖਲ ਹੋਏ:ਬੀਤੀ 19 ਦਸੰਬਰ ਨੂੰਡੀਆਈਜੀ ਬੀਐਸਐਫ ਪ੍ਰਭਾਕਰ ਜੋਸ਼ੀ ਨੇ ਦੱਸਿਆ ਸੀ ਕਿ ਰਾਤ 10 ਵੱਜ ਕੇ 20 ਮਿੰਟ ਤੇ ਚੰਡੂ ਵਡਾਲਾ ਪੋਸਟ 'ਤੇ ਮੁੜ ਤੋਂ ਡਰੋਨ ਵੇਖਿਆ ਗਿਆ, ਤਾਂ ਬੀਐਸਐਫ ਜਵਾਨਾਂ ਵੱਲੋ ਉਸ ਉੱਤੇ 26 ਰੌਂਦ ਫਾਇਰ ਕੀਤੇ ਗਏ ਅਤੇ 6 ਰੌਸ਼ਨੀ ਵਾਲੇ ਬੰਬ ਵੀ ਸੁੱਟੇ ਗਏ। ਕੁਝ ਦੇਰ ਬਾਅਦ ਹੀ 10:48 ਉੱਤੇ ਕਾਸੋਵਾਲ ਪੋਸਟ 'ਤੇ 51 ਬਾਰਡਰ ਪਿੱਲਰ ਦੇ ਨੇੜੇ ਵੀ ਡਰੋਨ ਦੀ ਹਲਚਲ ਵੇਖੀ ਗਈ ਅਤੇ ਬੀਐਸਐਫ ਜਵਾਨਾਂ ਵੱਲੋਂ ਉਸ 'ਤੇ ਵੀ 72 ਰੋਂਦ ਫਾਇਰ ਕੀਤੇ ਗਏ। ਇਸ ਦੇ ਨਾਲ ਹੀ, ਚਾਰ ਤੇਜ਼ ਰੌਸ਼ਨੀ ਵਾਲੇ ਬੰਬ ਵੀ ਸੁੱਟੇ ਗਏ। ਨੇੜਲੇ ਖੇਤਰ ਵਿੱਚ ਜਵਾਨਾਂ ਵੱਲੋਂ ਲਗਾਤਾਰ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।




ਲਗਾਤਾਰ ਹੋ ਰਹੀ ਡਰੋਨਾਂ ਦੀ ਐਂਟਰੀ:ਪਾਕਿਸਤਾਨ ਵਿੱਚ ਬੈਠੇ ਤਸਕਰ ਲਗਾਤਾਰ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਬੀਤੇ ਐਤਵਾਰ 18 ਦਸੰਬਰ ਨੂੰ ਵੀ ਡੇਰਾ ਬਾਬਾ ਨਾਨਕ ਵਿਖੇ ਬੀਐੱਸਐੱਫ ਦੀ ਚੰਦੂ ਵਡਾਲਾ ਚੌਕੀ ਉੱਤੇ 250 ਮੀਟਰ ਦੀ ਉਚਾਈ 'ਤੇ ਇਕ ਪਾਕਿਸਤਾਨੀ ਡਰੋਨ ਦੇਖਿਆ ਗਿਆ ਸੀ, ਜੋ 15 ਸੈਕਿੰਡ ਤੱਕ ਭਾਰਤੀ ਖੇਤਰ ਦੇ ਅੰਦਰ ਰਿਹਾ। ਇਸ 'ਤੇ ਬੀਐੱਸਐੱਫ ਦੇ ਜਵਾਨਾਂ ਨੇ 40 ਰਾਉਂਡ ਫਾਇਰ ਕੀਤੇ ਅਤੇ 6 ਇਲੂ ਬੰਬ ਸੁੱਟੇ, ਜਿਸ ਤੋਂ ਬਾਅਦ ਡਰੋਨ ਵਾਪਿਸ ਚਲਾ ਗਿਆ।



ਬੀਐਸਐਫ ਨੇ ਦਿੱਤੇ ਹੈਰਾਨ ਕਰਨ ਵਾਲੇ ਅੰਕੜੇ: ਸਰਹੱਦ ਪਾਰੋਂ ਵੱਧਦੀ ਡਰੋਨਾਂ ਦੀ ਆਮਦ ਦੇਸ਼ ਅਤੇ ਸੂਬੇ ਦੀ ਸੁਰੱਖਿਆ ਲਈ ਵੀ ਇਕ ਵੱਡਾ ਸਵਾਲ ਹੈ। 230 ਤੋਂ ਜ਼ਿਆਦਾ ਵਾਰ ਸਰਹੱਦ ਪਾਰੋਂ ਡਰੋਨਾਂ ਦੀ ਘੁਸਪੈਠ ਹੋ ਚੁੱਕੀ ਹੈ। ਇਹ ਕੋਈ ਛੋਟਾ ਅੰਕੜਾ ਨਹੀਂ ਹੋ ਬੀਐਸਐਫ ਵੱਲੋਂ ਸਾਂਝਾ ਕੀਤਾ ਗਿਆ ਹੋਵੇ। ਸਾਲ 2020 ਵਿਚ ਸਰਹੱਦ ਪਾਰੋਂ ਡਰੋਨ 79 ਵਾਰ ਡਰੋਨ ਭਾਰਤ ਦੀ ਸਰਹੱਦ ਰਾਹੀਂ ਦਾਖ਼ਲ ਹੋਇਆ ਸੀ। ਸਾਲ 2021 ਵਿਚ 109 ਵਾਰ ਅਤੇ ਸਾਲ 2022 ਵਿਚ ਇਹ ਅੰਕੜਾ ਵੱਧ ਕੇ 230 ਤੋਂ ਜ਼ਿਆਦਾ ਦਾ ਹੋ ਗਿਆ ਹੈ, ਜੋ ਕਿ ਦੇਸ਼ ਅਤੇ ਸੂਬੇ ਦੀ ਸੁਰੱਖਿਆ ਲਈ ਪ੍ਰੇਸ਼ਾਨੀ ਦਾ ਵੱਡਾ ਸਬੱਬ ਬਣ ਸਕਦਾ ਹੈ।




Last Updated : Dec 21, 2022, 11:43 AM IST

ABOUT THE AUTHOR

...view details