ਅੰਮ੍ਰਿਤਸਰ:ਪੰਜਾਬ ਵਿੱਚ ਹਰ ਦਿਨ ਕੋਈ ਨਾ ਕੋਈ ਅਜਿਹ ਅਣਸੁਖਾਵੀ ਘਟਨਾ ਵਾਪਰਦੀ ਰਹਿੰਦੀ ਹੈ। ਅਜਿਹੀ ਹੀ ਘਟਨਾ ਅੰਮ੍ਰਿਤਸਰ ਦੇ ਖੰਡਵਾਲਾ ਚੌਂਕ Khandwala Chowk in Amritsar ਨਜ਼ਦੀਕ ਜਿੱਥੇ ਵਿਧਾਇਕ ਜਸਬੀਰ ਸਿੰਘ ਸੰਧੂ ਦੇ ਦਫ਼ਤਰ ਦੇ ਨਾਲ ਫਰਨੀਚਰ ਹਾਊਸ ਨੂੰ ਭਿਆਨਕ ਅੱਗ ਲੱਗ ਗਈ। ਜਿਸ ਦੌਰਾਨ ਅੱਗ ਦੀਆਂ ਲਪਟਾਂ ਨੇ ਪੂਰਾ ਫਰਨੀਚਰ ਹਾਊਸ ਆਪਣੀ ਚਪੇਟ ਵਿਚ ਲੈ ਲਿਆ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਵਿਧਾਇਕ ਜਸਬੀਰ ਸਿੰਘ ਸਿੱਧੂ ਦੇ ਦਫ਼ਤਰ ਨੂੰ ਵੀ ਥੋੜਾ ਆਪਣੀ ਲਪੇਟ ਵਿੱਚ ਲਿਆ। fire broke out in a furniture house in Amritsar
ਇਸ ਸਬੰਧੀ ਮੌਕੇ ਤੇ ਚਸ਼ਮਦੀਦ ਅਤੇ ਆਪ ਪਾਰਟੀ ਦੇ ਆਗੂਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਫਰਨੀਚਰ ਹਾਊਸ ਨੂੰ ਅੱਗ ਲੱਗੀ ਸੀ ਤਾਂ ਉਸੇ ਵੇਲੇ ਹੀ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ। ਪਰ ਲਗਪਗ 30 ਮਿੰਟ ਲੇਟ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਣ ਨਾਲ ਜ਼ਿਆਦਾ ਨੁਕਸਾਨ ਹੋਇਆ ਹੈ।
ਉਹਨਾਂ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਕਰੋੜਾਂ ਦੀ ਲਾਗਤ ਨਾਲ ਫਾਇਰ ਬ੍ਰਿਗੇਡ ਦੀ ਇਕ ਵੱਡੀ ਗੱਡੀ ਤਿਆਰ ਕੀਤੀ ਗਈ ਹੈ, ਉਹ ਵੀ ਇੱਥੇ ਨਹੀਂ ਪਹੁੰਚੀ। ਜਿਸ ਕਰਕੇ ਅੱਗ ਬਹੁਤ ਜ਼ਿਆਦਾ ਭਿਆਨਕ ਸੀ ਅਤੇ ਇਸ ਨੂੰ ਕੰਟਰੋਲ ਕਰਨ ਵਿੱਚ ਸਮਾਂ ਲਗਾ ਹੈ। ਇਸ ਦੌਰਾਨ ਦੁਕਾਨ ਦੇ ਅੰਦਰ ਕੰਮ ਕਰਨ ਵਾਲੇ ਵਿਅਕਤੀ ਵੀ ਝੁਲਸ ਗਏ, ਜਿਹਨਾਂ ਨੂੰ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਇਸ ਦੌਰਾਨ ਚਸਮਦੀਦ ਦਾ ਕਹਿਣਾ ਸੀ ਕਿ ਫਾਇਰ ਬ੍ਰਿਗੇਡ ਵਿਭਾਗ ਦਾ ਬਹੁਤ ਵੱਡਾ ਫੇਲੀਆਰ ਹੈ ਕਿ ਉਹ ਏਨੀ ਦੇਰੀ ਨਾਲ ਇੱਥੇ ਪਹੁੰਚੇ।