ਅੰਮ੍ਰਿਤਸਰ: ਰਾਜਾਸਾਂਸੀ ਦੀ ਰਹਿਣ ਵਾਲੀ ਰਾਣੀ ਦਾ ਉਸ ਦੇ ਸਹੁਰੇ ਪਰਿਵਾਰ ਨੇ ਗਲ਼ਾ ਘੋਟ ਕੇ ਕਤਲ ਕਰ ਦਿੱਤਾ। ਰਾਣੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਰਾਣੀ ਦੇ ਸਹੁਰੇ ਲਗਾਤਾਰ ਦਾਜ ਦੀ ਮੰਗ ਕਰ ਰਹੇ ਸਨ। ਹੈਸੀਅਤ ਮੁਤਾਬਕ ਉਨ੍ਹਾਂ ਦਾਜ ਦਿੱਤਾ ਵੀ ਸੀ ਪਰ ਹੁਣ ਸਹੁਰਾ ਪਰਿਵਾਰ ਕਾਰ ਦੀ ਮੰਗ ਕਰ ਰਿਹਾ ਸੀ। ਜਦੋਂ ਵਿਆਹੁਤਾ ਦਾ ਪਰਿਵਾਰ ਕਾਰ ਨਹੀਂ ਦੇ ਸਕਿਆ ਤਾਂ ਉਨ੍ਹਾਂ ਨੇ ਗਲ਼ਾ ਘੋਟ ਕੇ ਰਾਣੀ ਨੂੰ ਮਾਰ ਦਿੱਤਾ।
ਦਾਜ 'ਚ ਮੰਗੀ ਕਾਰ, ਨਹੀਂ ਮਿਲੀ ਤਾਂ ਵਿਆਹੁਤਾ ਦਾ ਕੀਤਾ ਕਤਲ - ਦਾਜ ਲਈ ਕਤਲ
ਅੰਮ੍ਰਿਤਸਰ ਦੀ ਵਿਆਹੁਤਾ ਦਾ ਉਸ ਦੇ ਸਹੁਰਿਆਂ ਨੇ ਦਾਜ ਦੇ ਲਾਲਚ 'ਚ ਆ ਕੇ ਕਤਲ ਕਰ ਦਿੱਤਾ। ਸਹੁਰਾ ਪਰਿਵਾਰ ਨੇ ਕੁੜੀ ਵਾਲਿਆਂ ਤੋਂ ਕਾਰ ਦੀ ਮੰਗ ਕੀਤੀ ਸੀ ਜਦੋ ਨਹੀਂ ਮਿਲੀ ਤਾਂ ਉਨ੍ਹਾਂ ਕੁੜੀ ਦਾ ਗਲ਼ਾ ਘੋਟ ਕੇ ਉਸ ਨੂੰ ਮਾਰ ਦਿੱਤਾ।
![ਦਾਜ 'ਚ ਮੰਗੀ ਕਾਰ, ਨਹੀਂ ਮਿਲੀ ਤਾਂ ਵਿਆਹੁਤਾ ਦਾ ਕੀਤਾ ਕਤਲ dowry](https://etvbharatimages.akamaized.net/etvbharat/prod-images/768-512-6270088-thumbnail-3x2-dowry.jpg)
dowry
ਰਾਣੀ ਦਾ ਵਿਆਹ ਚਾਰ ਸਾਲ ਪਹਿਲਾਂ ਤਰਨ ਤਾਰਨ ਦੇ ਝਬਾਲ ਨੇੜੇ ਪਿੰਡ ਠੱਠ ਗੜ੍ਹ ਦੇ ਵਸਨੀਕ ਕਿਰਪਾਲ ਸਿੰਘ ਨਾਲ ਹੋਇਆ ਸੀ। ਸਹੁਰਾ ਪਰਿਵਾਰ ਫ਼ਰਾਰ ਹੈ।
ਵੀਡੀਓ