ਪੰਜਾਬ

punjab

ETV Bharat / state

ਜਗਦੇਵ ਕਲਾਂ ਦਾ ਇਕ ਵਿਅਕਤੀ ਅਮਰੀਕਾ 'ਚ ਹੋਏ ਅੱਤਵਾਦੀ ਹਮਲੇ ਦੌਰਾਨ ਹੋਇਆ ਜ਼ਖ਼ਮੀ - ਹਰਪ੍ਰੀਤ ਸਿੰਘ

ਬੀਤੇ ਕੱਲ੍ਹ ਹੀ ਅਮਰੀਕਾ ਦੇ ਫੈਡ ਐਕਸ ਸੈਂਟਰ ਵਿੱਚ ਹੋਏ ਇਕ ਆਤਵਾਦੀ ਹਮਲੇ ਦੌਰਾਨ 8 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਪੰਜ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ। ਜਿਨ੍ਹਾਂ ਵਿਚ ਅਜਨਾਲਾ ਦੇ ਪਿੰਡ ਜਗਦੇਵ ਕਲਾਂ ਦੇ ਵਸਨੀਕ ਹਰਪ੍ਰੀਤ ਸਿੰਘ ਪੁੱਤਰ ਲਖਬੀਰ ਸਿੰਘ ਵੀ ਸ਼ਾਮਲ ਸਨ।

ਜਗਦੇਵ ਕਲਾਂ ਦਾ ਇਕ ਵਿਅਕਤੀ ਅਮਰੀਕਾ 'ਚ ਹੋਏ ਅੱਤਵਾਦੀ ਹਮਲੇ ਦੌਰਾਨ ਹੋਇਆ ਜ਼ਖ਼ਮੀ
A man from Jagdev Kalan was injured in a terrorist attack in the United States

By

Published : Apr 17, 2021, 3:30 PM IST

ਅੰਮ੍ਰਿਤਸਰ: ਬੀਤੇ ਕੱਲ੍ਹ ਹੀ ਅਮਰੀਕਾ ਦੇ ਫੈਡ ਐਕਸ ਸੈਂਟਰ ਵਿੱਚ ਹੋਏ ਇੱਕ ਅੱਤਵਾਦੀ ਹਮਲੇ ਦੌਰਾਨ 8 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਪੰਜ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ। ਜਿਨ੍ਹਾਂ ਵਿੱਚ ਅਜਨਾਲਾ ਦੇ ਪਿੰਡ ਜਗਦੇਵ ਕਲਾਂ ਦੇ ਵਸਨੀਕ ਹਰਪ੍ਰੀਤ ਸਿੰਘ ਪੁੱਤਰ ਲਖਬੀਰ ਸਿੰਘ ਵੀ ਸ਼ਾਮਲ ਸਨ।

ਫੋਨ 'ਤੇ ਗੱਲਬਾਤ ਦੌਰਾਨ ਹਰਪ੍ਰੀਤ ਸਿੰਘ ਨੇ ਦੱਸਿਆ ਕੇ ਉਨ੍ਹਾਂ ਦਾ ਪਰਿਵਾਰ ਪਿਛਲੇ ਵੀਹ ਸਾਲਾਂ ਤੋਂ ਅਮਰੀਕਾ ਵਿੱਚ ਗਏ ਹਨ ਅਤੇ ਉੱਥੋਂ ਦੇ ਪੱਕੇ ਵਸਨੀਕ ਹਨ। ਉਹ ਕੱਲ੍ਹ ਆਪਣੇ ਕੰਮ ਲਈ ਸੈਂਟਰ ਵਿਖੇ ਗਏ ਜਿੱਥੇ ਅੱਤਵਾਦੀ ਹਮਲਾ ਹੋ ਗਿਆ, ਜਿਸ ਦੌਰਾਨ ਉਨ੍ਹਾਂ ਦੇ ਗੋਲੀ ਲੱਗ ਗਈ ਤੇ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇਹ ਸਰਕਾਰੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ।

ਹਰਪ੍ਰੀਤ ਸਿੰਘ ਦਾ ਇੱਥੇ ਕੋਈ ਵੀ ਰਿਸ਼ਤੇਦਾਰ ਨਹੀਂ ਹੈ ਉਨ੍ਹਾਂ ਨੇ ਜ਼ਮੀਨ ਪਿੰਡ ਦੇ ਕਿਸਾਨ ਨੂੰ ਠੇਕੇ ਤੇ ਦੇ ਰੱਖੀ ਹੈ। ਅਚਾਨਕ ਹੋਏ ਹਮਲੇ ਦੇ ਨਾਲ ਬਾਹਰ ਵਸਦੇ ਐੱਨ ਆਰ ਆਈ ਦੇ ਰਿਸ਼ਤੇਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ABOUT THE AUTHOR

...view details