ਅੰਮ੍ਰਿਤਸਰ: ਅੱਜ ਸ਼ਹਿਰ ਦੇ ਬੱਸ ਸਟੈਂਡ ਨੇੜੇ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਇੱਕ ਬਿਜਲੀ ਦੇ ਹਾਈ ਵੋਲਟੇਜ ਟਾਵਰ ਉੱਤੇ ਸ਼ਾਮ ਅਵਸਥੀ ਨਾਂਅ ਦਾ ਨੌਜਵਾਨ ਚੜ੍ਹ ਗਿਆ। ਮੌਕੇ ਉੱਤੇ ਮੌਜੂਦ ਲੋਕਾਂ ਨੇ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਇਸ ਬਾਰੇ ਇਤਲਾਹ ਦਿੱਤੀ।
ਅੰਮ੍ਰਿਤਸਰ 'ਚ ਬਿਜਲੀ ਦੇ ਟਾਵਰ 'ਤੇ ਚੜ੍ਹਿਆ ਵਿਅਕਤੀ, ਪ੍ਰਸ਼ਾਸ਼ਨ ਨੂੰ ਪਈਆਂ ਭਾਜੜਾਂ - man climbed the power tower
ਅੰਮ੍ਰਿਤਸਰ ਬੱਸ ਸਟੈਂਡ ਨੇੜੇ ਇੱਕ ਵਿਅਕਤੀ ਬਿਜਲੀ ਦੇ ਹਾਈ ਵੋਲਟੇਜ ਟਾਵਰ ਉੱਤੇ ਚੜ੍ਹ ਗਿਆ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ।
ਫ਼ੋਟੋ।
ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਆਲਾ ਅਧਿਕਾਰੀਆਂ ਵੱਲੋਂ ਮੌਕੇ ਉੱਤੇ ਪਹੁੰਚ ਕੇ ਸਪੈਸ਼ਲ ਕਮਾਂਡੋ, ਫਾਇਰ ਬ੍ਰਿਗੇਡ ਅਤੇ ਐਮਬੁਲੈਂਸ ਦੀਆਂ ਗੱਡੀਆਂ ਮੰਗਵਾਈਆਂ ਤੇ ਉਸ ਨੌਜਵਾਨ ਨੂੰ ਟਾਵਰ ਤੋਂ ਹੇਠਾਂ ਲਾਉਣ ਲਈ ਬਚਾਅ ਅਭਿਆਨ ਸ਼ੁਰੂ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਇਹੀ ਨੌਜਵਾਨ ਬਿਜਲੀ ਦੇ ਟਾਵਰ ਉੱਤੇ ਚੜ੍ਹਿਆ ਸੀ ਅਤੇ ਪ੍ਰਸ਼ਾਸ਼ਨ ਨੂੰ ਭਾਜੜਾਂ ਪਾ ਦਿੱਤੀਆਂ ਸਨ। ਉਸ ਸਮੇਂ ਵੀ ਬੜੀ ਮਸ਼ੱਕਤ ਤੋਂ ਬਾਅਦ ਇਸ ਨੌਜਵਾਨ ਨੂੰ ਥੱਲੇ ਉਤਾਰਿਆ ਗਿਆ ਸੀ। ਅੱਜ ਮੁੜ ਇਹ ਇਹ ਨੌਜਵਾਨ ਟਾਵਰ ਉੱਤੇ ਚੜ ਗਿਆ।