ਅੰਮ੍ਰਿਤਸਰ:ਥਾਣਾ ਬਿਆਸ ਅਧੀਨ ਪੈਂਦੀ ਪੁਲਿਸ ਚੌਂਕੀ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਵਲੋਂ ਨਸ਼ੀਲੀਆਂ ਗੋਲੀਆਂ ਸਣੇ ਇੱਕ ਮੁਲਜ਼ਮ ਨੂੰ ਕਾਬੂ ਕਰਨ ਕੀਤਾ ਗਿਆ ਹੈ।ਥਾਣਾ ਬਿਆਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਐਸ.ਐਚ.ਓ ਬਿਆਸ ਸਬ ਇੰਸਪੈਕਟਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਚੌਂਕੀ ਇੰਚਾਰਜ ਬਾਬਾ ਬਕਾਲਾ ਸਾਹਿਬ ਏਐਸਆਈ ਚਰਨ ਸਿੰਘ ਗਸ਼ਤ ਕਰ ਰਹੇ ਸਨ ਕਿ ਇਸ ਦੌਰਾਨ ਜਦ ਉਹ ਪਿੰਡ ਲੱਖੂਵਾਲ ਨੇੜੇ ਪੁੱਜੇ ਤਾਂ ਸ਼ੱਕ ਦੇ ਅਧਾਰ ਤੇ ਇੱਕ ਵਿਅਕਤੀ ਨੂੰ ਰੋਕ ਪੁੱਛਿਿਗੱਛ ਕਰਨ ਤੇ ਕਥਿਤ ਦੋਸ਼ੀ ਦੀ ਪਛਾਣ ਲਖਬੀਰ ਸਿੰਘ ਉਰਫ ਬਿੱਟੂ ਪੁੱਤਰ ਅਰਜਨ ਸਿੰਘ ਵਾਸੀ ਬੁੱਟਰ ਕਲ੍ਹਾਂ ਵਜੋਂ ਹੋਈ।ਜਿਸ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ 150 ਨਸ਼ੀਲ਼ੀਆਂ ਗੋਲੀਆਂ ਬਰਾਮਦ ਹੋਈਆਂ ਹਨ।
ਪੁਲਿਸ ਗਸ਼ਤ ਦੌਰਾਨ ਨਸ਼ੀਲੀਆਂ ਗੋਲੀਆਂ ਸਣੇ ਇੱਕ ਕਾਬੂ - ਗੋਲੀਆਂ ਸਮੇਤ ਸ਼ਖ਼ਸ ਕਾਬੂ
ਸੂਬੇ ‘ਚ ਨਸ਼ੇ ਦਾ ਕਾਰੋਬਾਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।ਪੰਜਾਬ ਪੁਲਿਸ ਦੇ ਵਲੋਂ ਨਸ਼ਾਂ ਤਸਰਕਾਂ ਖਿਲਾਫ਼ ਲਗਾਤਾਰ ਸਖਤਾਈ ਵਰਤੀ ਜਾ ਰਹੀ ਹੈ।ਅੰਮ੍ਰਿਤਸਰ ਚ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਸ਼ਖ਼ਸ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਪੁਲਿਸ ਗਸ਼ਤ ਦੌਰਾਨ ਨਸ਼ੀਲੀਆਂ ਗੋਲੀਆਂ ਸਣੇ ਇੱਕ ਕਾਬੂ
ਪੁਲਿਸ ਗਸ਼ਤ ਦੌਰਾਨ ਨਸ਼ੀਲੀਆਂ ਗੋਲੀਆਂ ਸਣੇ ਇੱਕ ਕਾਬੂ