ਅੰਮ੍ਰਿਤਸਰ:ਪੰਜਾਬ ਵਿੱਚ ਚੋਰੀ ਠੱਗੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਸੇ ਤਰ੍ਹਾਂ ਦਾ ਇੱਕ ਮਾਮਲਾ ਆਇਆ ਹੈ ਅੰਮ੍ਰਿਤਸਰ (Amritsar) ਤੋਂ ਜਿੱਥੇ ਕੈਬਨਿਟ ਮੰਤਰੀ ਓਪੀ ਸੋਨੀ ਦੀ ਕੋਠੀ ਤੋਂ ਕੁਝ ਹੀ ਦੂਰੀ ’ਤੇ ਬਾਈਕ ਸਵਾਰ ਦੋ ਲੁਟੇਰਿਆਂ ਨੇ ਕਿਰਿਆਨਾ ਕਾਰੋਬਾਰੀ ਨੂੰ ਬੰਧਕ ਬਣਾ ਕੇ ਉਸ ਕੋਲੋਂ 30 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ।
ਫ਼ਰਾਰ ਹੁੰਦੇ ਸਮੇਂ ਬਾਈਕ ਸਵਾਰ ਲੁਟੇਰੇ ਕਾਰੋਬਾਰੀ ਤੋਂ ਪੰਜ ਹਜ਼ਾਰ ਰੁਪਏ ਦੇ ਦੋ ਮੋਬਾਈਲ ਫੋਨ ਵੀ ਖੋਹ ਕੇ ਲੈ ਗਏ। ਘਟਨਾ ਬਾਰੇ ਪਤਾ ਚੱਲਦੇ ਹੀ ਏਸੀਪੀ ਸਰਵਜੀਤ ਸਿੰਘ ਬਾਜਵਾ (ACP Sarvajit Singh Bajwa) ਅਤੇ ਇੰਸਪੈਕਟਰ ਸ਼ਿਵ ਦਰਸ਼ਨ (Inspector Shiv Darshan) ਘਟਨਾ ਸਥਾਨ ’ਤੇ ਪਹੁੰਚ ਗਏ।
ਜਾਣਕਾਰੀ ਮੁਤਾਬਿਕ ਰਾਣੀ ਦਾ ਬਾਗ ਵਾਸੀ ਸੁਸ਼ੀਲ ਕੁਮਾਰ (Sushil Kumar) ਨੇ ਦੱਸਿਆ ਕਿ ਉਨ੍ਹਾਂ ਦਾ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਕੋਠੀ ਤੋਂ ਕੁਝ ਹੀ ਦੂਰੀ ’ਤੇ ਕਰਿਆਨੇ ਦਾ ਕਾਰੋਬਾਰ ਹੈ। ਮੰਗਲਵਾਰ ਦੀ ਸਵੇਰ ਉਨ੍ਹਾਂ ਨੇ ਆਪਣਾ ਸ਼ਟਰ ਖੋਲ੍ਹਿਆ ਅਤੇ ਗਾਹਕਾਂ ਨੂੰ ਰਾਸ਼ਨ ਦੇਣ ਲੱਗੇ। ਇਸ ਦੌਰਾਨ ਬਾਈਕ ’ਤੇ ਸਵਾਰ 2 ਨੌਜਵਾਨ ਉਨ੍ਹਾਂ ਦੇ ਸਟੋਰ ’ਤੇ ਆਏ। ਦੋਵਾਂ ਦੇ ਚਿਹਰੇ ਮਾਸਕ ਨਾਲ ਢਕੇ ਹੋਏ ਸੀ। ਦੇਖਦੇ ਹੀ ਦੇਖਦੇ ਇੱਕ ਨੌਜਵਾਨ ਨੇ ਫਿਲਮੀ ਢੰਗ ਨਾਲ ਪਿਸਤੌਲ ਕੱਢ ਕੇ ਉਸਦੀ ਪੁੜਪੁੜੀ ’ਤੇ ਰੱਖ ਦਿੱਤੀ।