ਪੰਜਾਬ

punjab

ETV Bharat / state

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤ ਵਲੋਂ ਕੀਤੀ ਗਈ ਦੀਪਮਾਲਾ - ਦੀਪਮਾਲਾ ਕੀਤੀ ਗਈ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ, ਸ੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਹੋਰ ਅਹੁਦੇਦਾਰਾਂ ਵਲੋਂ ਦੀਪਮਾਲਾ ਕੀਤੀ ਗਈ।

ਸੰਗਤ ਵਲੋਂ ਕੀਤੀ ਗਈ ਦੀਪਮਾਲਾ
ਸੰਗਤ ਵਲੋਂ ਕੀਤੀ ਗਈ ਦੀਪਮਾਲਾ

By

Published : May 1, 2021, 10:41 PM IST

ਅੰਮ੍ਰਿਤਸਰ: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ, ਸ੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਹੋਰ ਅਹੁਦੇਦਾਰਾਂ ਵਲੋਂ ਦੀਪਮਾਲਾ ਕੀਤੀ ਗਈ। ਇਸ ਮੌਕੇ ਸੰਗਤਾਂ ਵਡੀ ਗਿਣਤੀ ਵਿਚ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ, ਜਿਥੇ ਉਹਨਾ ਗੁਰੂ ਘਰ ਹਾਜਰੀਆ ਭਰੀਆਂ ਉਥੇ ਹੀ ਦੇਸੀ ਘਿਓ ਦੇ ਦੀਵੇ ਜਗਾ ਅਲੌਕਿਕ ਦੀਪਮਾਲਾ ਵੀ ਕੀਤੀ ਗਈ।

ਸੰਗਤ ਵਲੋਂ ਕੀਤੀ ਗਈ ਦੀਪਮਾਲਾ

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਇਸ ਅਲੌਕਿਕ ਦੀਪਮਾਲਾ ਦਾ ਨਜਾਰਾ ਦੇਖਦਿਆਂ ਹੀ ਬਣਦਾ ਸੀ। ਇਸ ਮੌਕੇ ਆਏ ਹੋਏ ਸ਼ਰਧਾਲੂਆਂ ਦਾ ਕਹਿਣਾ ਸੀ ਕਿ ਇਹ ਮਨਮੋਹਕ ਨਜ਼ਾਰਾ ਵੇਖਣ ਵਾਲਾ ਸੀ, ਅੱਜ ਜੋ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਹੋਈਆਂ ਹਨ।

ਇਸ ਪਵਿੱਤਰ ਦਿਹਾੜੇ ’ਤੇ ਉਨ੍ਹਾਂ ਸਮੂਹ ਦੇਸ਼ ਵਿਦੇਸ਼ ਵਿੱਚ ਵਸਦੇ ਲੋਕਾਂ ਨੂੰ ਵਧਾਈ ਦਿੱਤੀ ਤੇ ਵਾਹਿਗੁਰੂ ਕੋਲੋ ਅਰਦਾਸ ਕੀਤੀ ਸਮੁੱਚਾ ਸੰਸਾਰ ਕੋਰੋਨਾ ਮੁਕਤ ਹੋਵੇ ,ਤਾਂ ਜੋ ਸੰਸਾਰ ਭਰ ’ਚ ਵਸਦੇ ਇਨਸਾਨਾਂ ਦੇ ਚਿਹਰਿਆਂ ’ਤੇ ਖੁਸ਼ੀ ਮੁੜ ਆਵੇ।

ਇਹ ਵੀ ਪੜ੍ਹੋ: 400 ਸਾਲਾਂ ਪ੍ਰਕਾਸ਼ ਦਿਹਾੜਾ ਦਰਬਾਰ ਸਾਹਿਬ 'ਚ ਸੰਗਤ ਅਥਾਹ ਸ਼ਰਧਾ ਨਾਲ ਮਨਾ ਰਹੀ

ABOUT THE AUTHOR

...view details