ਅੰਮ੍ਰਿਤਸਰ:ਅੰਮ੍ਰਿਤਸਰ ਵਿੱਚ ਮੰਗਲਵਾਰ ਨੂੰ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਇਕੱਠੇ ਹੋ ਕੇ ਹਿੰਦੂ ਯਾਤਰੀਆਂ ਦਾ ਇਕ ਜੱਥਾ ਅਟਾਰੀ ਵਾਘਾ ਸਰਹੱਦ Attari Wagah border ਰਾਹੀਂ ਪਾਕਿਸਤਾਨ ਵਿੱਚ ਆਪਣੇ ਗੁਰੂ ਸਥਾਨਾਂ ਦੇ ਦਰਸ਼ਨ ਕਰਨ ਲਈ ਰਵਾਨਾ ਹੋਇਆ। ਤੁਹਾਨੂੰ ਦੱਸ ਦਈਏ ਕਿ ਕੁੱਲ 127 ਦੇ ਕਰੀਬ ਹਿੰਦੂ ਯਾਤਰੀਆਂ ਨੇ ਵੀਜ਼ੇ ਲਈ ਅਪਲਾਈ ਕੀਤਾ ਗਿਆ ਸੀ, ਪਰ ਪਾਕਿਸਤਾਨੀ ਐਂਬੈਸੀ ਵੱਲੋਂ 96 ਯਾਤਰੀਆਂ ਨੂੰ ਹੀ ਪਾਕਿਸਤਾਨ ਜਾਣ ਦਾ ਵੀਜ਼ਾ ਮਿਲਿਆ ਹੈ। ਇਸ ਜੱਥੇ ਦੀ ਅਗਵਾਈ ਯੁਧਿਸ਼ਟਰ ਲਾਲ ਸਦਾਨੀ ਜੀ ਕਰ ਰਹੇ ਹਨ। 96 Indian Hindu pilgrims left for Pakistan
ਪਾਕਿਸਤਾਨ ਵਿੱਚ 314 ਜਨਮ ਦਿਹਾੜਾ ਸ਼ਿਵ ਅਵਤਾਰ ਸਤਿਗੁਰੂ:-ਇਸ ਮੌਕੇ ਗੱਲਬਾਤ ਕਰਦਿਆ ਹਿੰਦੂ ਯਾਤਰੀਆਂ ਨੇ ਦੱਸਿਆ ਕਿ ਪਾਕਿਸਤਾਨ ਵਿੱਚ 314 ਜਨਮ ਦਿਹਾੜਾ ਸ਼ਿਵ ਅਵਤਾਰ ਸਤਿਗੁਰੂ ਸੰਤ ਸਦਾਰਾਮ ਸਾਹਿਬ ਸ਼ਦਾਨੀ ਦਰਬਾਰ ਹਯਾਤ ਪਿਤਾਫ਼ੀ ਪਾਕਿਸਤਾਨ ਵਿੱਚ ਮਨਾਉਣ ਲਈ ਜਾ ਰਹੇ ਹਨ। ਇਹ ਪਾਕਿਸਤਾਨ ਦੇ ਵਿੱਚ ਵੱਖ-ਵੱਖ ਸੂਬਿਆਂ ਵਿਚ ਆਪਣੇ ਗੁਰੂ ਸਥਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ 3 ਦਿਸੰਬਰ ਨੂੰ ਅਟਾਰੀ ਵਾਘਾ ਸਰਹੱਦ ਰਾਹੀਂ ਭਾਰਤ ਪੁੱਜੇਗਾ।
ਇਹ ਜੱਥਾ ਹਰ ਸਾਲ ਪਾਕਿਸਤਾਨ ਵਿੱਚ ਦਰਸ਼ਨਾਂ ਲਈ ਜਾਂਦਾ ਹੈ:-ਇਸ ਮੌਕੇ ਜੱਥੇ ਦੀ ਅਗਵਾਈ ਕਰ ਰਹੇ ਯੁਧਿਸ਼ਟਰ ਲਾਲ ਨੇ ਕਿਹਾ ਕਿ ਅਸੀਂ ਹਰ ਸਾਲ ਜੱਥਾ ਲੈ ਕੇ ਆਪਣੇ ਸਨਾਤਨ ਧਰਮ ਦੇ ਗੁਰੂ ਸਥਾਨਾਂ ਦੇ ਦਰਸ਼ਨ ਕਰਨ ਲਈ ਪਾਕਿਸਤਨ ਜਾਂਦੇ ਹਾਂ ਅਤੇ ਇਸ ਵਾਰ ਵੀ 96 ਹਿੰਦੂ ਯਾਤਰੀਆਂ ਦਾ ਜੱਥਾ ਅੱਜ ਮੰਗਲਵਾਰ ਨੂੰ ਪਾਕਿਸਤਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੰਧ ਪਾਕਿਸਤਨ ਦੇ ਵਿੱਚ ਜੋ ਸਾਡੇ ਮੰਦਿਰ ਹਨ, ਉਨ੍ਹਾਂ ਦੇ ਦਰਸ਼ਨ ਕਰਕੇ 3 ਦਿਸੰਬਰ ਨੂੰ ਵਾਪਸ ਭਾਰਤ ਪੁੱਜੇਗਾ।