ਪੰਜਾਬ

punjab

ETV Bharat / state

ਮੁੱਖ ਮੰਤਰੀ ਕੈਪਟਨ ਦੀ ਕੋਠੀ ਘੇਰਨ ਲਈ ਅੰਮ੍ਰਿਸਤਰ ਤੋਂ ਅਕਾਲੀ ਵਰਕਰਾਂ ਦਾ ਜਥਾ ਰਵਾਨਾ - ਜਥਾ ਰਵਾਨਾ

ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਅੱਜ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਦਾ ਐਲਾਨ ਕੀਤਾ ਗਿਆ ਸੀ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਨੇ ਕਿਹਾ, ਕਿ ਸੱਤਾ ਵਿੱਚ ਝੂਠ ਬੋਲ ਕੇ ਆਈ ਕੈਪਟਨ ਸਰਕਾਰ (Captain Sarkar) ਕੁੰਭ ਦੀ ਨੀਂਦ ਸੌ ਰਹੀ ਹੈ। ਜਿਸ ਨੂੰ ਨੀਂਦ ਤੋਂ ਜਗਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਜਾਣਾ ਹੈ।

ਮੁੱਖ ਮੰਤਰੀ ਕੈਪਟਨ ਦੀ ਕੋਠੀ ਘੇਰਨ ਲਈ ਅੰਮ੍ਰਿਸਤਰ ਤੋਂ ਅਕਾਲੀ ਵਰਕਰਾਂ ਦਾ ਜਥਾ ਰਵਾਨਾ
ਮੁੱਖ ਮੰਤਰੀ ਕੈਪਟਨ ਦੀ ਕੋਠੀ ਘੇਰਨ ਲਈ ਅੰਮ੍ਰਿਸਤਰ ਤੋਂ ਅਕਾਲੀ ਵਰਕਰਾਂ ਦਾ ਜਥਾ ਰਵਾਨਾ

By

Published : Jun 15, 2021, 7:19 PM IST

ਅੰਮ੍ਰਿਤਸਰ: ਹਲਕਾ ਅਟਾਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਵੱਡਾ ਜਥਾ ਚੰਡੀਗੜ੍ਹ ਲਈ ਰਵਾਨਾ ਹੋਇਆ ਹੈ। ਜੋ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰੇਗਾ। ਇਹ ਜਥਾ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਦੀ ਅਗਵਾਈ ਵਿੱਚ ਰਵਾਨਾਂ ਹੋਇਆ ਹੈ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਦਾ ਐਲਾਨ ਕੀਤਾ ਗਿਆ ਸੀ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਨੇ ਕਿਹਾ, ਕਿ ਸੱਤਾ ਵਿੱਚ ਝੂਠ ਬੋਲ ਕੇ ਆਈ ਕੈਪਟਨ ਸਰਕਾਰ ਕੁੰਭ ਦੀ ਨੀਂਦ ਸੌ ਰਹੀ ਹੈ। ਜਿਸ ਨੂੰ ਨੀਂਦ ਤੋਂ ਜਗਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਜਾਣਾ ਹੈ।

ਮੁੱਖ ਮੰਤਰੀ ਕੈਪਟਨ ਦੀ ਕੋਠੀ ਘੇਰਨ ਲਈ ਅੰਮ੍ਰਿਸਤਰ ਤੋਂ ਅਕਾਲੀ ਵਰਕਰਾਂ ਦਾ ਜਥਾ ਰਵਾਨਾ

ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਇਲਜ਼ਾਮ ਲਾਏ ਹਨ। ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ। ਉਨ੍ਹਾਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ।

ਕੋਰੋਨਾ ਕਾਲ ਵਿੱਚ ਗੁਲਜਾਰ ਸਿੰਘ ਰਣੀਕੇ ਨੇ ਪੰਜਾਬ ਸਰਕਾਰ ਨੂੰ ਫੇਲ੍ਹ ਕਰਾਰ ਦਿੱਤਾ, ਉਨ੍ਹਾ ਨੇ ਕਿਹਾ, ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਕੋਰੋਨਾ ਕਾਲ ਵਿੱਚ ਕੋਈ ਸੁੱਖ-ਸਹੂਲਤ ਨਹੀਂ ਕੀਤੀ, ਸਗੋਂ ਲੋਕਾਂ ਦੀ ਰੱਜ ਕੇ ਲੁੱਟ ਕੀਤੀ ਹੈ। ਰੀਣਕੇ ਨੇ ਕੈਪਟਨ ਸਰਕਾਰ ਦੇ ਮੰਤਰੀਆਂ ਤੇ ਫਤਿਹ ਕਿੱਟਾ ਵਿੱਚ ਵੱਡਾ ਘਪਲਾ ਕਰਨ ਦੇ ਇਲਜ਼ਾਮ ਲਾਏ ਹਨ।
ਇਹ ਵੀ ਪੜ੍ਹੋ:ਵੈਕਸੀਨ ਮੁਨਾਫ਼ਾਖੋ਼ਰੀ :ਹਰਸਿਮਰਤ ਬਾਦਲ ਨੇ ਸਿਹਤ ਮੰਤਰੀ ‘ਤੇ ਚੁੱਕੇ ਵੱਡੇ ਸਵਾਲ


ABOUT THE AUTHOR

...view details