ਦੁਕਾਨ ਨੂੰ ਲੱਗੀ ਅੱਗ ਲੱਖਾਂ ਦਾ ਸਮਾਨ ਸੜ ਕੇ ਸਵਾਹ ਅੰਮ੍ਰਿਤਸਰ:ਅੰਮ੍ਰਿਤਸਰ ਦਿਹਾਂਤੀ ਵਿੱਚ ਇਕ ਦੁਕਾਨ ਅਤੇ ਦਫ਼ਤਰ ਨੂੰ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਦੁਕਾਨ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਇਹ ਦੁਕਾਨ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਬਾਬਾ ਬਕਾਲਾ ਸਾਹਿਬ ਮੋੜ ਨੇੜੇ ਸਥਿਤ ਹੈ। ਅੱਗ ਲੱਗਣ ਕਾਰਨ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ।
ਮਾਲੀ ਨੁਕਸਾਨ: ਦੁਕਾਨ ਦੇ ਮਾਲਕ ਨੇ ਦੱਸਿਆ ਕਿ ਅੱਗ ਇਨ੍ਹੀਂ ਭਿਆਨਕ ਸੀ ਕਿ ਕੁਝ ਹੀ ਪਲਾਂ ਵਿੱਚ ਉਸਦੀ ਦੁਕਾਨ ਤੇ ਦਫਤਰ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਹਾਲਾਂਕਿ ਇਸ ਦੌਰਾਨ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਇਸ ਘਟਨਾ ਵਿੱਚ ਕਾਫੀ ਮਾਲੀ ਨੁਕਸਾਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਮੁੱਢਲੀ ਜਾਣਕਾਰੀ ਵਿੱਚ ਗੋਦਾਮ ਮਾਲਕ ਨੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਹੈ।
ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਤੇ ਕਾਬੂ : ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਨਪ੍ਰੀਤ ਬਾਵਾ ਨੇ ਦੱਸਿਆ ਕਿ ਬੀਤੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਅਤੇ ਗੋਦਾਮ ਬੰਦ ਕਰਕੇ ਘਰ ਚਲਾ ਗਿਆ ਸੀ। ਜਿਸ ਤੋਂ ਬਾਅਦ ਉਸਨੂੰ ਬੁੱਧਵਾਰ ਤੜਕਸਾਰ ਦੁਕਾਨ ਨਜਦੀਕ ਰਹਿੰਦੇ ਗਵਾਂਢੀਆਂ ਤੋਂ ਪਤਾ ਚੱਲਿਆ ਕਿ ਉਸਦੀ ਦੁਕਾਨ ਅਤੇ ਗੋਦਾਮ ਅੰਦਰੋਂ ਧੂੰਆ ਅਤੇ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ। ਜਿਸ ਦੀ ਸੂਚਨਾ ਮਿਲਣ 'ਤੇ ਉਹ ਤੁਰੰਤ ਮੌਕੇ 'ਤੇ ਪੁੱਜਾ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ।
ਪੁਲਿਸ ਨੂੰ ਦਿੱਤੀ ਜਾਣਕਾਰੀ: ਉਸ ਨੇ ਦੱਸਿਆ ਕਿ ਇਸ ਦੌਰਾਨ ਦੁਕਾਨ ਦਾ ਵੱਖ ਵੱਖ ਸਮਾਨ, 2 ਏ ਸੀ, ਸੋਫਾ, ਕਾਊਂਟਰ, ਡਿਜੀਟਲ ਕੰਢਾ, ਅਲਮਾਰੀ, ਕਾਗਜੀ ਰਿਕਾਰਡ ਅਤੇ ਉਸਦੇ ਜਰੂਰੀ ਦਸਤਾਵੇਜ਼ ਆਦਿ ਸਣੇ ਕੁਝ ਨਕਦੀ ਸੜ ਕੇ ਸੁਆਹ ਹੋ ਗਈ ਹੈ। ਮਨਪ੍ਰੀਤ ਨੇ ਦੱਸਿਆ ਕਿ ਫਿਲਹਾਲ ਦੇਖਣ ਤੋਂ ਪ੍ਰਤੀਤ ਹੁੰਦਾ ਹੈ ਕਿ ਉਕਤ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ। ਜਿਸ ਦੀ ਸੂਚਨਾ ਥਾਣਾ ਬਿਆਸ ਪੁਲਿਸ ਨੂੰ ਦੇ ਦਿੱਤੀ ਹੈ। ਜਿਸ ਸਬੰਧੀ ਸਥਾਨਕ ਥਾਣੇ ਦੇ ਪੁਲਿਸ ਅਧਿਕਾਰੀ ਵਲੋਂ ਮੌਕੇ ਤੇ ਪੁੱਜ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
- ਪੁਲਿਸ ਨੇ ਪੰਜਾਬ ਭਰ 'ਚ ਚਲਾਇਆ ਜਾ ਰਿਹਾ ਅਪਰੇਸ਼ਨ ਵਿਜਲ, ਅੰਮ੍ਰਿਤਸਰ ਪੁਲਿਸ ਨੇ ਮੁਸਤੈਦੀ ਨਾਲ ਕਰ ਰਹੀ ਕੰਮ
- Jalandhar By-Election 2023: ਜਲੰਧਰ ਜਿਮਨੀ ਚੋਣ ਲਈ ਵੋਟਿੰਗ ਖਤਮ, 6 ਵਜੇ ਤੱਕ 52.5 % ਹੋਈ ਵੋਟਿੰਗ
- Journalist Bhavna Kishore Released: ਟੀਵੀ ਪੱਤਰਕਾਰ ਭਾਵਨਾ ਦੀ ਜੇਲ੍ਹ 'ਚੋਂ ਰਿਹਾਈ, ਪੰਜਾਬ ਪੁਲਿਸ ਦਾ ਵਤੀਰਾ ਦੱਸਦੀ ਰੋ ਪਈ, ਕਿਹਾ- ਮੇਰੀ ਜਾਤ ਪੁੱਛੀ, ਦਰਵਾਜ਼ਾ ਖੋਲ੍ਹ ਕੇ ਜਾਣ ਦਿੱਤਾ ਵਾਸ਼ਰੂਮ
ਪੁਲਿਸ ਨੇ ਕਿਹਾ: ਘਟਨਾ ਸਥਾਨ 'ਤੇ ਮੌਕਾ ਦੇਖਣ ਪੁੱਜੇ ਥਾਣਾ ਬਿਆਸ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਸਵਿੰਦਰ ਸਿੰਘ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲੀ ਸੀ। ਜਿਸ 'ਤੇ ਕਾਰਵਾਈ ਅਮਲ ਵਿੱਚ ਲਿਆਉਂਦੇ ਹੋਏ ਮੌਕਾ ਦੇਖਣ ਪੁੱਜੇ ਹਾਂ। ਉਨ੍ਹਾਂ ਕਿਹਾ ਕਿ ਫਿਲਹਾਲ ਦੁਕਾਨ ਮਾਲਕ ਦੇ ਦੱਸਣ ਅਨੁਸਾਰ ਕਰੀਬ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਲੱਗਦਾ ਹੈ। ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਜਿਸ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।