ਅੰਮ੍ਰਿਤਸਰ :ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਧੀਨ ਆਉਂਦੀ ਗਹਿਰੀ ਮੰਡੀ ਕਸਬੇ ਵਿੱਚ ਕੁਝ ਨੌਜਵਾਨਾਂ ਵੱਲੋਂ ਇੱਕ ਪਰਿਵਾਰ ਦੇ ਉੱਪਰ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਦੇ ਘਰ ਦੀ ਤੋੜਭੰਨ ਕੀਤੀ ਹੈ। ਇਹ ਸਾਰੀ ਘਟਨਾ ਉੱਥੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ। ਪੀੜਿਤ ਮਹਿਲਾ ਨੇ ਦੱਸਿਆ ਕਿ ਮਾਰਚ ਮਹੀਨੇ ਵਿੱਚ ਉਹਨਾਂ ਦੇ ਪਰਿਵਾਰ ਦੇ ਉੱਪਰ ਇਹਨਾਂ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਸੀ ਅਤੇ ਬੀਤੀ ਰਾਤ ਵੀ ਪੁਰਾਣੀ ਰੰਜਿਸ਼ ਨੂੰ ਲੈ ਕੇ ਫਿਰ ਤੋਂ 20-2 ਨੌਜਵਾਨਾਂ ਵੱਲੋਂ ਸਾਡੇ ਘਰ ਆ ਕੇ ਹਮਲਾ ਕਰ ਦਿੱਤਾ ਗਿਆ ਅਤੇ ਤੋੜਭੰਨ ਕੀਤੀ ਗਈ ਹੈ। ਇਸ ਝਗੜੇ ਦੇ ਵਿੱਚ ਉਸ ਦਾ ਬੇਟਾ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਅੰਮ੍ਰਿਤਸਰ ਦੇ ਗਹਿਰੀ ਮੰਡੀ 'ਚ ਇੱਕ ਪਰਿਵਾਰ 'ਤੇ 20 ਤੋਂ 25 ਨੌਜਵਾਨਾਂ ਨੇ ਕੀਤਾ ਹਮਲਾ, ਪੜ੍ਹੋ ਕੀ ਹੈ ਮਾਮਲਾ - ਨੌਜਵਾਨਾਂ ਨੇ ਜਾਨਲੇਵਾ ਹਮਲਾ ਕੀਤਾ
ਅੰਮ੍ਰਿਤਸਰ ਵਿੱਚ ਇਕ ਪਰਿਵਾਰ ਉੱਤੇ ਕਈ ਨੌਜਵਾਨਾਂ ਨੇ ਜਾਨਲੇਵਾ ਹਮਲਾ ਕੀਤਾ ਹੈ। ਮਾਮਲਾ ਗਹਿਰੀ ਮੰਡੀ ਨਾਲ ਜੁੜਿਆ ਹੋਇਆ ਹੈ। ਪੜ੍ਹੋ ਪੂਰਾ ਮਾਮਲਾ...। (Attack on a family in Amritsar)
Published : Nov 30, 2023, 10:24 PM IST
ਪੁਲਿਸ ਨੇ ਕੀਤਾ ਮਾਮਲਾ ਦਰਜ :ਦੂਜੇ ਪਾਸੇ ਇਸ ਮਾਮਲੇ ਵਿੱਚ ਸੰਬੰਧਿਤ ਪੁਲਿਸ ਨੇ ਜਾਂਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਤੇ ਉਹ ਮੌਕੇ ਤੇ ਜਾ ਕੇ ਉਹਨਾਂ ਨੇ ਹਾਲਾਤਾਂ ਦਾ ਜਾਇਜ਼ਾ ਵੀ ਲਿਆ ਹੈ। ਦੋਵਾਂ ਧਿਰਾਂ ਦੇ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਹੋਇਆ ਹੈ। ਅਤੇ ਬੀਤੀ ਰਾਤ ਵੀ ਕੁਝ ਨੌਜਵਾਨਾਂ ਵੱਲੋਂ ਪਰਮਜੀਤ ਕੌਰ ਦੇ ਘਰ ਤੇ ਹਮਲਾ ਕੀਤਾ ਗਿਆ ਹੈ। ਅਤੇ ਘਰ ਦੀ ਤੋੜਫੋੜ ਕੀਤੀ ਗਈ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
- ਲੁਧਿਆਣਾ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ; ਦੋਵੇਂ ਗੈਂਗਸਟਰਾਂ ਦਾ ਐਨਕਾਊਂਟਰ, ਇੱਕ ਏਐੱਸਆਈ ਜ਼ਖ਼ਮੀ
- ਕੌਣ ਹੈ ਖੌਫਨਾਕ ਗੈਂਗਸਟਰ ਅਰਸ਼ ਡੱਲਾ? ਇਹ ਗੈਂਗਸਟਰ ਵੀ ਨੇ ਖੂੰਖਾਰ, ਪੜ੍ਹੋ ਪੂਰੀ ਖ਼ਬਰ
- ਕੈਨੇਡਾ 'ਚ ਕਤਲ ਹੋਏ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦਾ ਪੁਰਾਣਾ ਸਾਥੀ ਕੀਤਾ ਪਠਾਨਕੋਟ ਪੁਲਿਸ ਨੇ ਗ੍ਰਿਫਤਾਰ
ਜ਼ਿਕਰਯੋਗ ਹੈ ਕਿ ਆਏ ਦਿਨ ਹੀ ਨੌਜਵਾਨਾਂ ਵੱਲੋਂ ਇਸ ਤਰੀਕੇ ਗੁੰਡਾਗਰਦੀ ਕੀਤੇ ਜਾਣ ਤੋਂ ਬਾਅਦ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੇ ਉੱਪਰ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਹਨ। ਆਮ ਲੋਕਾਂ ਦੇ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਵਿੱਚ ਪੁਲਿਸ ਕੀ ਐਕਸ਼ਨ ਲੈਂਦੀ ਹੈ ਤੇ ਕਦੋਂ ਤੱਕ ਸਖਤ ਕਾਰਵਾਈ ਹੁੰਦੀ ਹੈ।