ਪੰਜਾਬ

punjab

ETV Bharat / state

ਮੇਰਠ ਤੋਂ ਅੰਮ੍ਰਿਤਸਰ ਆਇਆ ਇਕ ਪਰਿਵਾਰ ਉਲਟਾ ਚੱਲ ਕੇ ਲੋਕਾਂ ਨੂੰ ਦੇ ਰਿਹਾ ਇਹ ਮੈਸੇਜ - 1994

ਦੇਸ਼ ਵਿੱਚ ਵੱਧਦੀ ਜਨਸੰਖਿਆਂ ਦੇ ਸੰਕਟ ਨੂੰ ਦੇਖਦੇ ਹੋਏ ਮੇਰਠ ਤੋਂ ਇਕ ਪਰਿਵਾਰ ਤਲਵਾਰ ਦੰਪਤੀ ਵੱਖ-ਵੱਖ ਸ਼ਹਿਰਾਂ 'ਚ ਜਾ ਕੇ ਉਲਟ ਚੱਲ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਕੇ ਲੋਕਾਂ ਨੂੰ ਅਪੀਲ ਕਰਦੇ ਦਿਖਾਈ ਦੇ ਰਹੇ ਹਨ ਕਿ ਦੇਸ਼ ਵਿੱਚ ਜਨਸੰਖਿਆ ਬਹੁਤ ਵਧਦੀ ਜਾ ਰਹੀ ਹੈ ਇਸ ਲਈ ਸਾਨੂੰ ਆਉਣ ਵਾਲੇ ਸਮੇਂ ਵਿੱਚ ਜਨਸੰਖਿਆ 'ਤੇ ਕੰਟਰੋਲ ਕਰਨਾ ਚਾਹੀਦਾ ਹੈ ਤੇ ਹਮ 2 ਹਮਾਰੇ 2 ਦੇ ਨਾਅਰੇ ਤਹਿਤ ਜਨਸੰਖਿਆ ਰੱਖਣੀ ਚਾਹੀਦੀ ਹੈ।

ਮੇਰਠ ਤੋਂ ਅੰਮ੍ਰਿਤਸਰ ਆਇਆ ਇਕ ਪਰਿਵਾਰ ਉਲਟਾ ਚੱਲ ਕੇ ਲੋਕਾਂ ਨੂੰ ਦੇ ਰਿਹਾ ਇਹ ਮੈਸੇਜ
ਮੇਰਠ ਤੋਂ ਅੰਮ੍ਰਿਤਸਰ ਆਇਆ ਇਕ ਪਰਿਵਾਰ ਉਲਟਾ ਚੱਲ ਕੇ ਲੋਕਾਂ ਨੂੰ ਦੇ ਰਿਹਾ ਇਹ ਮੈਸੇਜ

By

Published : Sep 30, 2021, 5:23 PM IST

ਅੰਮ੍ਰਿਤਸਰ : ਦੇਸ਼ ਵਿੱਚ ਲਗਾਤਾਰ ਹੀ ਜਨਸੰਖਿਆ ਆਬਾਦੀ ਵਧਦੀ ਜਾ ਰਹੀ ਹੈ ਜਿਸ ਦੇ ਚੱਲਦੇ ਮੇਰਠ ਤੋਂ ਇਕ ਤਲਵਾਰ ਦੰਪਤੀ ਵੱਖ-ਵੱਖ ਸ਼ਹਿਰਾਂ 'ਚ ਜਾ ਕੇ ਉਲਟ ਚੱਲ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਕੇ ਲੋਕਾਂ ਨੂੰ ਅਪੀਲ ਕਰਦੇ ਦਿਖਾਈ ਦੇ ਰਹੇ ਹਨ ਕਿ ਦੇਸ਼ ਵਿੱਚ ਜਨਸੰਖਿਆ ਬਹੁਤ ਵਧਦੀ ਜਾ ਰਹੀ ਹੈ ਇਸ ਲਈ ਸਾਨੂੰ ਆਉਣ ਵਾਲੇ ਸਮੇਂ ਵਿੱਚ ਜਨਸੰਖਿਆ 'ਤੇ ਕੰਟਰੋਲ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਹਮ 2 ਹਮਾਰੇ 2 ਦੇ ਨਾਅਰੇ ਤਹਿਤ ਜਨਸੰਖਿਆ ਰੱਖਣੀ ਚਾਹੀਦੀ ਹੈ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਰਠ ਤੋਂ ਆਏ ਤਲਵਾਰ ਦੰਪਤੀ ਨੇ ਕਿਹਾ ਕਿ 1994 ਤੋਂ ਉਨ੍ਹਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਵਿੱਚ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਦੇਸ਼ ਵਿੱਚ ਜਨਸੰਖਿਆ ਬਹੁਤ ਵਧਦੀ ਜਾ ਰਹੀ ਹੈ ਇਸ ਲਈ ਹਮ 2 ਹਮਾਰੇ 2 ਦੇ ਤਹਿਤ ਸਾਨੂੰ ਅੱਗੇ ਚੱਲਣਾ ਚਾਹੀਦਾ ਹੈ।

ਮੇਰਠ ਤੋਂ ਅੰਮ੍ਰਿਤਸਰ ਆਇਆ ਇਕ ਪਰਿਵਾਰ ਉਲਟਾ ਚੱਲ ਕੇ ਲੋਕਾਂ ਨੂੰ ਦੇ ਰਿਹਾ ਇਹ ਮੈਸੇਜ

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵੀ ਦੋ ਹੀ ਬੱਚੇ ਹਨ ਜੋ ਕਿ ਇਸ ਮੁਹਿੰਮ 'ਚ ਉਨ੍ਹਾਂ ਦਾ ਸਾਥ ਦਿੰਦੇ ਹਨ, ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਉਹ 200 ਤੋਂ ਜ਼ਿਆਦਾ ਸ਼ਹਿਰ ਘੁੰਮ ਚੁੱਕੇ ਹਨ ਅਤੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਜ਼ਿਆਦਾ ਬੱਚੇ ਨਾ ਪੈਦਾ ਕੀਤੇ ਜਾਣ।

ਉਨ੍ਹਾਂ ਦੱਸਿਆ ਕਿ ਚਾਰ ਵਾਰ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਹਨ ਅਤੇ ਇੱਥੇ ਵੀ ਆ ਕੇ ਉਹ ਉਲਟੀ ਦਿਸ਼ਾ 'ਚ ਚੱਲ ਕੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਕੇ ਉਨ੍ਹਾਂ ਨੂੰ ਮੈਸੇਜ ਦੇ ਰਹੇ ਹਨ ਕਿ ਜ਼ਿਆਦਾ ਜਨਸੰਖਿਆ ਨਾ ਵਧਾਈ ਜਾਵੇ, ਇਸਦੇ ਨਾਲ ਉਨ੍ਹਾਂ ਨੇ ਕਿਹਾ ਕਿ ਕਈ ਥਾਵਾਂ 'ਤੇ ਪ੍ਰਸ਼ਾਸਨ ਦੇ ਅਧਿਕਾਰੀ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਦਾ ਵਿਰੋਧ ਕਰਦੇ ਹਨ ਲੇਕਿਨ ਉਹ ਕਿਸੇ ਦਾ ਵੀ ਗੁੱਸਾ ਨਹੀਂ ਕਰਦੇ ਤੇ ਆਪਣਾ ਮੈਸੇਜ ਪਹੁੰਚਾ ਕੇ ਉਥੋਂ ਚੱਲਦੇ ਬਣਦੇ ਹਨ।

ਇਹ ਵੀ ਪੜ੍ਹੋ:ਕੇਜਰੀਵਾਲ ਨੇ ਹੁਣ ਮੁਫਤ ਸਿਹਤ ਸਹੂਲਤਾਂ ਦੀ ਦਿੱਤੀ ਗਰੰਟੀ

ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਗੁਰੂ ਨਗਰੀ ਹੈ ਅਤੇ ਇਹ ਸ਼ਹੀਦਾਂ ਦੀ ਧਰਤੀ ਹੈ ਅਤੇ ਇੱਥੇ ਆ ਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗਦਾ ਹੈ ਅਤੇ ਚਾਰ ਵਾਰ ਉਹ ਅੰਮ੍ਰਿਤਸਰ ਆ ਕੇ ਲੋਕਾਂ ਨੂੰ ਮੈਸੇਜ ਦੇ ਚੁੱਕੇ ਹਨ।

ABOUT THE AUTHOR

...view details