ਅੰਮ੍ਰਿਤਸਰ :ਸ਼ਹਿਰ ਦੇ ਲਾਰੰਸ ਰੋਡ ਨਾਵਲਟੀ ਚੌਂਕ ਵਿੱਚ ਪੁਲਿਸ ਨਾਕੇ ਲਾਗੇ ਇੱਕ ਈ-ਰਿਕਸ਼ਾ ਚਾਲਕ ਵੱਲੋ ਸਵਾਰੀਆਂ ਦੇ ਨਾਲ ਮਾੜਾ ਵਰਤਾਓ ਕਰਨ ਅਤੇ ਪੁਲਿਸ ਕਾਰਵਾਈ ਦੌਰਾਨ ਮੌਕੇ ਤੋਂ ਭੱਜਣ ਦਾ ਮਾਮਲਾ ਸਾਹਮਣਾ ਆਇਆ ਹੈ। ਇਹੀ ਨਹੀਂ ਇਸ ਚਾਲਕ ਵਲੋਂ ਈ-ਰਿਕਸ਼ੇ ਨਾਲ ਕਈ ਲੋਕਾਂ ਨੂੰ ਜ਼ਖਮੀ ਵੀ ਕੀਤਾ ਗਿਆ ਹੈ। ਫਿਲਹਾਲ ਚਾਲਕ ਫਰਾਰ ਹੈ ਤੇ ਇਸਦੀ ਭਾਲ ਕੀਤੀ ਜਾ ਰਹੀ ਹੈ।
ਕਈ ਲੋਕਾਂ ਨੂੰ ਮਾਰੀ ਟੱਕਰ:ਜਾਣਕਾਰੀ ਮੁਤਾਬਿਕ ਨਾਕੇ ਲਾਗੇ ਖੜ੍ਹੇ ਪੁਲਿਸ ਅਧਿਕਾਰੀ ਨੇ ਜਦੋਂ ਈ-ਰਿਕਸ਼ਾ ਚਾਲਕ ਨਾਲ ਬਜ਼ੁਕਦ ਜੋੜੇ ਦੀ ਸ਼ਿਕਾਇਤ ਉੱਤੇ ਗੱਲ ਕਰਨੀ ਚਾਹੀ ਤਾਂ ਉਹ ਪੁਲਿਸ ਅਧਿਕਾਰੀ ਨਾਲ ਵੀ ਖਹਿਬੜਨ ਲੱਗ ਪਿਆ ਅਤੇ ਆਪਣਾ ਈ-ਰਿਕਸ਼ਾ ਲੈ ਕੇ ਭੱਜਣ ਲੱਗਾ। ਪੁਲਿਸ ਅਧਿਕਾਰੀ ਨੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜ ਗਿਆ। ਉਥੇ ਹੀ ਪੁਲੀਸ ਅਧਿਕਾਰੀ ਨੇ ਮੀਡੀਆ ਦੀ ਸਹਾਇਤਾ ਨਾਲ ਈ-ਰਿਕਸ਼ਾ ਚਾਲਕ ਦਾ ਪਿੱਛਾ ਕੀਤਾ। ਈ-ਰਿਕਸ਼ਾ ਚਾਲਕ ਆਪਣੀ ਗੱਡੀ ਨੂੰ ਭਜਾਉਂਦਾ ਹੋਇਆ ਖ਼ਾਲਸਾ ਕਾਲਜ ਵੱਲ ਰਿਕਸ਼ਾ ਲੈ ਕੇ ਦੌੜਿਆ ਤੇ ਰਾਹ ਵਿੱਚ ਕਈ ਲੋਕਾਂ ਨੂੰ ਟੱਕਰ ਮਾਰੀ। ਅਖੀਰ ਇੱਕ ਗਲੀ ਵਿੱਚ ਜਾ ਕੇ ਉਸਦਾ ਈ-ਰਿਕਸ਼ਾ ਪਲਟ ਗਿਆ ਅਤੇ ਉਹ ਰੇਲਵੇ ਲਾਈਨਾਂ ਵੱਲ ਭੱਜ ਗਿਆ। ਪੁਲੀਸ ਅਧਿਕਾਰੀ ਵੱਲੋ ਉਸਦੀ ਈ-ਰਿਕਸ਼ਾ ਲਾਰੈਂਸ ਰੋਡ ਪੁਲਿਸ ਚੌਂਕੀ ਦੇ ਬਾਹਰ ਲਗਾ ਦਿੱਤਾ ਹੈ।