ਪੰਜਾਬ

punjab

ETV Bharat / state

ਵਿਆਹ ਤੋਂ ਇੱਕ ਦਿਨ ਪਹਿਲਾਂ ਘਰ ਵਿੱਚ ਹੋਈ ਲੁੱਟ, ਬੰਦੂਕ ਦੀ ਨੋਕ 'ਤੇ ਗਹਿਣੇ ਅਤੇ ਲੱਖਾਂ ਲੈਕੇ ਲੁਟੇਰੇ ਹੋਏ ਫਰਾਰ - ਬੰਦੂਕ ਦੀ ਨੋਕ ਤੇ ਲੁੱਟ

ਅੰਮ੍ਰਿਤਸਰ ਵਿੱਚ ਇੱਕ ਵਿਆਹ ਵਾਲੇ ਘਰ 'ਚ ਲੁਟੇਰਿਆਂ ਵੱਲੋਂ ਜਬਰਦਸਤੀ ਵੜ ਕੇ ਗਹਿਣੇ ਅਤੇ ਨਕਦੀ ਲੁੱਟ ਲਈ ਗਈ। ਵਾਰਦਾਤ ਵਾਲੇ ਘਰ ਵਿੱਚ ਅਗਲੇ ਦਿਨ ਕੁੜੀ ਦਾ ਵਿਆਹ ਹੋਣਾ ਸੀ। ਇਸ ਵਾਰਦਾਤ ਤੋਂ ਬਾਅਦ ਪਰਿਵਾਰ ਵਿੱਚ ਮਾਯੂਸੀ ਦੇਖਣ ਨੂੰ ਮਿਲ ਰਹੀ ਹੈ। (loot in Amritsar)

A day before the wedding, the house was robbed at gunpoint in amritsar
ਵਿਆਹ ਤੋਂ ਇੱਕ ਦਿਨ ਪਹਿਲਾਂ ਘਰ ਵਿੱਚ ਹੋਈ ਲੁੱਟ, ਬੰਦੂਕ ਦੀ ਨੋਕ 'ਤੇ ਗਹਿਣੇ ਅਤੇ ਲੱਖਾਂ ਲੈਕੇ ਲੁਟੇਰੇ ਹੋਏ ਫਰਾਰ

By ETV Bharat Punjabi Team

Published : Nov 23, 2023, 2:26 PM IST

ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਦੇ ਕੱਥੂਨੰਗਲ ਕਸਬੇ ਦੇ ਨਜ਼ਦੀਕੀ ਪੈਦੇ ਪਿੰਡ ਅਜਾਇਬਵਾਲੀ ਵਿਖੇ ਲੜਕੀ ਦੇ ਵਿਆਹ ਉੱਤੇ ਬੀਤੀ ਦੇਰ ਰਾਤ ਚੋਰ ਵੱਲੋ ਘਰ ਵਿਚ ਜ਼ਬਰੀ ਦਾਖਲ ਹੋ ਕੇ ਪਿਸਤੋਲ ਦੇ ਨੋਕ ਉੱਤੇ ਕਰੀਬ 6 ਤੋਲੇ ਸੋਨਾ ਤੇ 5 ਲੱਖ ਰੁਪਏ ਨਗਦੀ ਲੁੱਟ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਲਜੀਤ ਸਿੰਘ ਪੁੱਤਰ ਕਰਨੈਲ ਸਿੰਘ ਤੇ ਸੁਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਵਾਸੀ ਅਜਾਇਬਵਾਲੀ ਵੱਲੋ ਆਪਣੀ ਬੇਟੀ ਕੋਮਲਪ੍ਰੀਤ ਕੌਰ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆ ਸਨ, ਜਿਸ ਦਾ ਵਿਆਹ 26 ਨਵੰਬਰ ਨੂੰ ਹੋਣਾ ਹੈ ਤੇ ਬੀਤੀ ਰਾਤ ਇੱਕ ਚੋਰ ਵੱਲੋ ਕਰੀਬ ਇੱਕ ਵਜੇ ਪਿਸਤੋਲ ਦੀ ਨੋਕ ਉੱਤੇ ਚੋਰੀ ਕਰਕੇ ਫਰਾਰ ਹੋ ਗਿਆ।

ਸਹੇਲੀ ਨੂੰ ਪਿਸਤੋਲ ਵਿਖਾ ਕੇ ਲੁੱਟੇ ਗਹਿਣੇ: ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿਸ ਕਮਰੇ ਅੰਦਰ ਵਿਆਹ ਵਾਲੀ ਲੜਕੀ ਤੇ ਉਸ ਦੀ ਸਹੇਲੀ ਜੋ ਇੱਕ ਕਮਰੇ 'ਚ ਹੀ ਸੁੱਤੀਆਂ ਪਈਆਂ ਸਨ ਤੇ ਚੋਰ ਵੱਲੋ ਸਹੇਲੀ ਨੂੰ ਪਿਸਤੋਲ ਵਿਖਾ ਕੇ ਕਿਹਾ ਗਿਆ ਕਿ ਇਹ ਅਸਲੀ ਪਿਸਤੋਲ ਤੇ ਗੋਲੀਆਂ ਹਨ। ਜੋ ਤੇਰੇ ਸੋਨੇ ਦੇ ਬਾਕੀ ਗਹਿਣਿਆਂ ਦੇ ਨਾਲ ਲੁਟੇਰੇ ਨੇ ਉਸ ਦੇ ਗਲੇ ਵਿੱਚ ਪਾਇਆ ਸੋਨਾ ਵੀ ਉਤਾਰਨ ਨੂੰ ਕਿਹਾ ਅਤੇ ਉਹਨਾਂ ਗਹਿਣਿਆਂ ਨੂੰ ਲੈਕੇ ਫਰਾਰ ਹੋ ਗਏ।

ਲਿਖਤੀ ਦਰਖਾਸਤ ਦਿੱਤੀ :ਇਸ ਉਪਰੰਤ ਲੜਕੀਆਂ ਵੱਲੋ ਚੋਰ ਦੇ ਜਾਣ ਉਪਰੰਤ ਸਾਰੇ ਘਰ ਵਾਲਿਆਂ ਨੂੰ ਜਗਾਇਆ ਗਿਆ ਅਤੇ ਰੋਲਾ ਪਾਇਆ ਕਿ ਚੋਰ ਸਾਡੇ ਘਰ ਦਾਖਲ ਹੋ ਕੇ ਸਾਡਾ ਸਾਰਾ ਗਹਿਣਾ ਤੇ ਪੈਸਾ ਲੁੱਟ ਕੇ ਲੈ ਗਿਆ ਹੈ, ਇਸ ਘਟਨਾ ਤੋ ਬਾਅਦ ਘਰ ਵਾਲਿਆਂ ਵੱਲੋਂ ਥਾਣਾ ਕੱਥੂਨੰਗਲ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਹੈ, ਜਿਸ ਦੀ ਪੁਲਿਸ ਬਰੀਕੀ ਨਾਲ ਪੜਤਾਲ ਕਰ ਰਹੀ ਹੈ। ਪੀੜਿਤ ਪਰਿਵਾਰ ਦੇ ਕਿਹਣ ਦੇ ਮੁਤਾਬਿਕ ਤਿੰਨ ਤੋਂ ਚਾਰ ਲੱਖ ਰੁਪਏ ਦੀ ਚੋਰੀ ਹੋਈ ਹੈ ਰਾਤ ਦੇ ਸਮੇਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਅਸੀਂ ਸਾਹਮਣੇਂ ਘਰ ਦੇ ਸੀਸੀ ਟੀਵੀ ਕੈਮਰੇ ਵਿੱਚ ਚੈੱਕ ਕੀਤਾ ਹੈ ਉਸ ਵਿੱਚ ਇੱਕ ਹੀ ਵਿਅਕਤੀ ਦਿਖਾਈ ਦੇ ਰਿਹਾ ਹੈ ਜਿਸ ਦੀ ਪੁਲਿਸ ਬਰੀਕੀ ਨਾਲ ਪੜਤਾਲ ਕਰ ਰਹੀ ਹੈ।

ABOUT THE AUTHOR

...view details