ਪਸਵ ਬਾਇਓ ਫਿਊਲ ਦੇ ਮੈਨੇਜਿੰਗ ਡਾਇਰੈਕਟਰ ਸਨੇਹ ਇੰਦਰ ਸ਼ਰਮਾ ਜਾਣਕਾਰੀ ਦਿੰਦੇ ਹੋਏ। ਅੰਮ੍ਰਿਤਸਰ :ਝੋਨੇ ਦੀ ਪਰਾਲੀ ਕਾਰਨ ਆਸਮਾਨ ਵਿੱਚ ਉੱਠਦਾ ਧੂੰਆਂ ਹੁਣ ਤੁਹਾਨੂੰ ਕਾਫੀ ਹੱਦ ਤੱਕ ਦੇਖਣ ਨੂੰ ਨਹੀਂ ਮਿਲੇਗਾ, ਜਿਸਦਾ ਵੱਡਾ ਕਾਰਨ ਹੈ ਕਿ ਇਸ ਆਧੁਨਿਕ ਮਸ਼ੀਨਰੀ ਯੁੱਗ ਵਿੱਚ ਹੁਣ ਅਜਿਹੀਆਂ ਤਕਨੀਕਾਂ ਆ ਚੁੱਕੀਆਂ ਹਨ, ਜਿਸ ਨਾਲ ਇਸਦਾ ਹੱਲ ਸੰਭਵ ਹੈ। ਹੁਣ ਕੁਝ ਕੰਪਨੀਆਂ ਵੱਲੋਂ ਮੁਫਤ ਵਿੱਚ ਜ਼ਮੀਨ ਤੋਂ ਪਰਾਲੀ ਇਕੱਠੀ ਕਰਕੇ ਡੰਪ ਕੀਤੀ ਜਾ ਰਹੀ ਹੈ। ਇਸ ਨਾਲ ਨਿੱਜੀ ਕੰਪਨੀਆਂ ਦੇ ਪੈਡੀ ਕੁਲੇਕਸ਼ਨ ਕੰਮ ਨਾਲ ਕਈ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ।
12 ਲੱਖ ਟਨ ਪੈਡੀ ਇੱਕਤਰ ਕੀਤੀ :ਪਰਾਲੀ ਦੀ ਸਮੱਸਿਆ ਦਾ ਹੱਲ ਕਰਨ ਵਾਲੀ ਪਸਵ ਬਾਇਓ ਫਿਊਲ ਦੇ ਮੈਨੇਜਿੰਗ ਡਾਇਰੈਕਟਰ ਸਨੇਹ ਇੰਦਰ ਸ਼ਰਮਾ ਦਾ ਕਹਿਣਾ ਹੈ ਕਿ ਇਸ ਮੁਹਿੰਮ ਨੂੰ ਅੱਗੇ ਤੋਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੰਪਨੀਆਂ ਨੂੰ ਸਬਸਿਡੀ ਦੇ ਖੁੱਲੇ ਗੱਫੇ ਦਿੱਤੇ ਜਾ ਰਹੇ ਹਨ। ਇਸ ਨਾਲ ਇਹ ਮੁਹਿੰਮ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਅਤੇ ਪਰਾਲੀ ਸਾੜਨ ਜਿਹੀ ਰੀਤ ਨੂੰ ਹਮੇਸ਼ਾ ਲਈ ਖ਼ਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਬੀਤੇ 12 ਸਾਲਾਂ ਤੋਂ ਪਰਾਲੀ ਨੂੰ ਇੱਕਤਰ ਕੇ ਰਹੇ ਹਨ ਅਤੇ ਇਸ ਸਾਲ ਉਨ੍ਹਾਂ ਹੁਣ ਤਕ ਕਰੀਬ 12 ਲੱਖ ਟਨ ਪੈਡੀ ਇਕ ਲੱਖ ਬੈਲਰ ਨਾਲ ਇੱਕਤਰ ਕੀਤੀ ਹੈ।
ਉਨ੍ਹਾਂ ਦੱਸਿਆ ਪੰਜਾਬ ਹਰਿਆਣਾ ਵਿੱਚ ਕੰਪਨੀ ਦੇ 42 ਡੀਪੂ ਲੱਗੇ ਹੋਏ ਹਨ ਅਤੇ ਹੈ ਇਕ ਡੀਪੂ ਦੀ ਐਵਰੇਜ 20 ਏਕੜ ਦੇ ਆਸ ਪਾਸ ਹੈ। ਉਨ੍ਹਾਂ ਦੱਸਿਆ ਕਰੀਬ 900 ਏਕੜ ਵਿੱਚ ਕੰਪਨੀ 12 ਹਜ਼ਾਰ ਏਕੜ ਪੈਡੀ ਦੀ ਇਕੱਤਰਤਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕੰਪਨੀ ਇਕ ਪਾਸੇ ਜਿੱਥੇ ਪਰਾਲੀ ਇੱਕਤਰ ਕਰਨ ਰਹੀ ਹੈ ਉਥੇ ਹੀ ਇਸ ਪ੍ਰੋਜੈਕਟ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਸਾਲ ਉਨ੍ਹਾਂ ਨਾਲ ਕਰੀਬ 25 ਹਜ਼ਾਰ ਵਿਅਕਤੀ ਲੇਬਰ ਦਾ ਕੰਮ ਕਰ ਰਹੇ ਸਨ ਅਤੇ ਇਸ ਵਾਰ ਇਹ ਅੰਕੜਾ ਕਰੀਬ 45 ਹਜ਼ਾਰ ਵਿਅਕਤੀ ਹੋਣ ਵਾਲਾ ਹੈ। ਇਸ ਦਾ ਕਾਰਨ ਹੈ ਕਿ ਇੱਕ ਬੈਲਰ ਦੇ ਨਾਲ ਕਰੀਬ 35 ਤੋਂ 40 ਵਿਅਕਤੀ ਕੰਮ ਕਰਦੇ ਹਨ, ਇਸੇ ਤਰਾਂ ਡੰਪ ਦੇ ਵਿੱਚ ਵੀ 200 ਤੋਂ 250 ਵਿਅਕਤੀ ਅਨਲੋਡ ਦਾ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕੰਪਨੀ ਦਾ ਟੀਚਾ ਹੈ ਕਿ ਆਉਣ ਵਾਲੇ ਸਮੇਂ ਭਾਰਤ ਦੇ ਸੂਬਿਆਂ ਵਿੱਚੋਂ ਪਰਾਲੀ ਦੀ ਸਮੱਸਿਆ ਨੂੰ ਮੁਕੰਮਲ ਤੌਰ ਉੱਤੇ ਖਤਮ ਕੀਤਾ ਜਾਵੇ ਅਤੇ ਇਸਦੇ ਨਾਲ ਹੀ ਬਿਨਾ ਦੇਰੀ ਕਿਸਾਨ ਨੂੰ ਜ਼ਮੀਨ ਪਰਾਲੀ ਤੋਂ ਵਿਹਲੀ ਕਰਕੇ ਦਿੱਤੀ ਜਾਵੇ, ਜਿਸ ਨਾਲ ਉਹ ਸਮੇਂ ਸਿਰ ਅਗਲੀ ਫ਼ਸਲ ਤਿਆਰ ਕੇ ਸਕਣ।