ਪੰਜਾਬ

punjab

By

Published : May 27, 2022, 9:33 AM IST

ETV Bharat / state

ਅਟਾਰੀ ਵਾਹਗਾ ਬਾਰਡਰ ਆਈਸੀਪੀ ਨੇੜੇ ਪਾਰਕਿੰਗ ਦੇ ਬੋਰਡ ਨੂੰ ਲੈ ਕੇ ਹੋਇਆ ਹੰਗਾਮਾ, ਜਾਣੋ ਵਜ੍ਹਾ

ਪਹਿਲਾਂ ਹੀ ਕੋਰੋਨਾ ਕਾਲ ਦੇ ਦੌਰਾਨ ਅਸੀਂ ਭੁੱਖੇ ਮਰਨੋਂ ਆਤਰ ਹੋ ਗਏ ਸਾਂ ਅਤੇ ਜੇ ਹੁਣ ਥੋੜ੍ਹੀ ਬਹੁਤੀ ਰੋਜ਼ੀ-ਰੋਟੀ ਚਾਲੂ ਹੋਈ ਹੈ ਅਤੇ ਪਾਰਕਿੰਗ ਦਾ ਬੋਰਡ ਲਾਉਣ ਕਾਰਨ ਦੁਕਾਨਦਾਰਾਂ ਦੇ ਢਿੱਡ ਉੱਤੇ ਲੱਤ ਮਾਰੀ ਜਾ ਰਹੀ ਹੈ। ਅਸੀਂ ਇਹ ਬਿਲਕੁਲ ਵੀ ਸਹਿਣ ਨਹੀਂ ਕਰਾਂਗੇ। ਜੇ ਬੋਰਡ ਨੂੰ ਹਟਾਇਆ ਨਾ ਗਿਆ ਤਾਂ 1 ਜੂਨ ਨੂੰ ਸਾਰੇ ਦੁਕਾਨਦਾਰ ਰੇਹੜੀ-ਫੜ੍ਹੀ ਵਾਲੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਾਂਗੇ।

A commotion over parking board near Attari Wagah Border ICP, know the reason
ਅਟਾਰੀ ਵਾਹਗਾ ਬਾਰਡਰ ਆਈਸੀਪੀ ਨੇੜੇ ਪਾਰਕਿੰਗ ਦੇ ਬੋਰਡ ਨੂੰ ਲੈ ਕੇ ਹੋਇਆ ਹੰਗਾਮਾ, ਜਾਣੋ ਵਜ੍ਹਾ

ਅੰਮ੍ਰਿਤਸਰ:ਅਟਾਰੀ ਵਾਹਗਾ ਬਾਰਡਰ ਆਈਸੀਪੀ ਦੇ ਬਾਹਰ ਦੇਰ ਰਾਤ ਉੱਥੋਂ ਦੇ ਦੁਕਾਨਦਾਰਾਂ ਨੇ ਸਰਕਾਰੀ ਪਾਰਕਿੰਗ ਵੱਲੋਂ ਬੋਰਡ ਉੱਤੇ ਹੰਗਾਮਾ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਹ ਵੋਟ ਬੀਐਸਐਫ ਉੱਤੇ ਅੰਦਰ ਦੇ ਪਾਰਕਿੰਗ ਦੇ ਠੇਕੇਦਾਰ ਵਲੋਂ ਲਾਇਆ ਗਿਆ ਹੈ।

ਉੱਥੇ ਹੀ ਆਈਸੀਪੀ ਦੇ ਬਾਰ ਦੁਕਾਨਦਾਰ ਉੱਤੇ ਫੜ੍ਹੀ ਲਾਉਣ ਵਾਲਿਆਂ ਦਾ ਹੰਗਾਮਾ ਸ਼ੁਰੂ ਕਰ ਦਿੱਤਾ ਦੁਕਾਨਦਾਰ ਦਾ ਕਹਿਣਾ ਹੈ ਕਿ ਉਹ ਇਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਉੱਤੇ ਲੱਤ ਵੱਜੇਗੀ, ਕਿਉਂਕਿ ਪਾਰਕਿੰਗ ਦੇ ਇਸ ਬੋਰਡ ਦਿਲ ਲੱਗਣ ਨਾਲ ਆਉਣ ਵਾਲੇ ਲੋਕ ਪਿੱਛੇ ਨਹੀਂ ਹਟਣਗੇ ਅਤੇ ਨਾ ਰੁਕਣਗੇ। ਸਿੱਧਾ ਹੀ ਪਾਰਕਿੰਗ ਵਿੱਚ ਜਾਣਗੇ ਜਿਸ ਨਾਲ ਉਨ੍ਹਾਂ ਦੀ ਦੁਕਾਨਾਂ ਨੂੰ ਕਾਫੀ ਨੁਕਸਾਨ ਹੋਵੇਗਾ।

ਚਿਤਾਵਨੀ: "ਸਾਰੇ ਦੁਕਾਨਦਾਰ ਇੱਕ ਤਰੀਕ ਨੂੰ ਕਰਨਗੇ ਪ੍ਰਦਰਸ਼ਨ":ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕੋਰੋਨਾ ਕਾਲ ਦੇ ਦੌਰਾਨ ਅਸੀਂ ਭੁੱਖੇ ਮਰਨੋਂ ਆਤਰ ਹੋ ਗਏ ਸਾਂ ਅਤੇ ਜੇ ਹੁਣ ਥੋੜ੍ਹੀ ਬਹੁਤੀ ਰੋਜ਼ੀ-ਰੋਟੀ ਚਾਲੂ ਹੋਈ ਹੈ ਅਤੇ ਪਾਰਕਿੰਗ ਦਾ ਬੋਰਡ ਲਾਉਣ ਕਾਰਨ ਦੁਕਾਨਦਾਰਾਂ ਦੇ ਢਿੱਡ ਉੱਤੇ ਲੱਤ ਮਾਰੀ ਜਾ ਰਹੀ ਹੈ। ਅਸੀਂ ਇਹ ਬਿਲਕੁਲ ਵੀ ਸਹਿਣ ਨਹੀਂ ਕਰਾਂਗੇ। ਜੇ ਬੋਰਡ ਨੂੰ ਹਟਾਇਆ ਨਾ ਗਿਆ ਤਾਂ 1 ਜੂਨ ਨੂੰ ਸਾਰੇ ਦੁਕਾਨਦਾਰ ਰੇਹੜੀ-ਫੜ੍ਹੀ ਵਾਲੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਾਂਗੇ।

ਦਰਅਸਲ ਆਈਸੀਪੀ ਦੇ ਬਾਹਰ ਸਰਕਾਰੀ ਪਾਰਕਿੰਗ ਦਾ ਇੱਕ ਬੋਰਡ ਲਾਇਆ ਗਿਆ ਹੈ। ਉੱਥੇ ਹੀ ਉੱਥੋਂ ਦੇ ਰੈਡਿਫ ਰੇਹੜੀ-ਫੜ੍ਹੀ ਵਾਲੇ ਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅੱਜ ਤੋਂ ਇੱਕ ਮਹੀਨਾ ਪਹਿਲਾਂ ਇੱਥੇ ਠੇਕੇਦਾਰਾਂ ਵੱਲੋਂ ਇਹ ਬੋਰਡ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।

ਦੁਕਾਨਦਾਰਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਦੁਕਾਨਦਾਰੀ ਨੂੰ ਕਾਫੀ ਫਰਕ ਪਵੇਗਾ ਕਿਉਂਕਿ ਜਦੋਂ ਸਰਕਾਰੀ ਪਾਰਕਿੰਗ ਬਣ ਜਾਏਗੀ ਤਾਂ ਲੋਕ ਅਤੇ ਪਾਰਕਿੰਗ ਵਿੱਚ ਜਾਣਗੇ ਅਤੇ ਆਪਣੀਆਂ ਗੱਡੀਆਂ ਦੀ ਪਾਰਕਿੰਗ ਵਿੱਚੋਂ ਉਤਾਰਨਗੇ। ਜਦ ਕਿ ਪਹਿਲਾਂ ਲੋਕ ਪਿੱਛੇ ਗੱਡੀ ਪਾਰਕ ਕਰਕੇ ਪੈਦਲ ਚੱਲ ਕੇ ਜਾਂਦੇ ਸੀ ਜਿਸ ਨਾਲ ਉਨ੍ਹਾਂ ਦੀ ਦੁਕਾਨਦਾਰੀ ਤੋਂ ਗ੍ਰਾਹਕ ਖਰੀਦਦਾਰੀ ਕਰਦਾ ਸੀ ਪਰ ਹੁਣ ਇਹ ਪਾਰਕਿੰਗ ਬਿਲਕੁਲ ਹੀ ਗੇਟ ਦੇ ਨਜ਼ਦੀਕ ਬਣੀ ਹੈ।

ਅਟਾਰੀ ਵਾਹਗਾ ਬਾਰਡਰ ਆਈਸੀਪੀ ਨੇੜੇ ਪਾਰਕਿੰਗ ਦੇ ਬੋਰਡ ਨੂੰ ਲੈ ਕੇ ਹੋਇਆ ਹੰਗਾਮਾ, ਜਾਣੋ ਵਜ੍ਹਾ

ਇਸ ਲਈ ਜਿਹੜਾ ਵੀ ਵਿਅਕਤੀ ਬਾਹਰੋਂ ਆਵੇਗਾ ਉਹ ਸਿੱਧਾ ਪਾਰਕਿੰਗ ਵਿੱਚ ਜਾਵੇਗਾ, ਜਿਸ ਨਾਲ ਉਨ੍ਹਾਂ ਦੀ ਰੋਜ਼ੀ ਰੋਟੀ ਤੇ ਲੱਤ ਵੱਜੇਗੀ। ਜਦਕਿ ਅਧਿਕਾਰੀਆਂ ਨੇ ਇਕ ਮਹੀਨੇ ਪਹਿਲਾਂ ਇਹ ਬੋਰਡ ਲਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਅਸੀਂ ਉਨ੍ਹਾਂ ਨੂੰ ਇਹ ਬੋਲਡ ਲਾਉਣ ਤੋਂ ਮਨ੍ਹਾ ਕਰ ਦਿੱਤਾ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਬੋਰਡ ਨਹੀਂ ਲਾਉਣਗੇ ਪਰ ਹੁਣ ਅੱਜ ਉਹਨਾਂ ਨੇ ਬੋਲਡ ਲਾ ਦਿੱਤਾ।

"ਬੋਰਡ ਨਾ ਹਟਿਆ ਤਾਂ ਅਸੀਂ ਭੁੱਖੇ ਮਰਨ ਦੀ ਕਗਾਰ ਉੱਤੇ ਪਹੁੰਚ ਜਾਵਾਂਗੇ":ਅਸੀਂ ਸਾਰੇ ਦੁਕਾਨਦਾਰ ਮਿਲ ਕੇ ਇਸ ਦਾ ਵਿਰੋਧ ਕਰ ਰਹੇ ਹਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨੂੰ ਇਹਦੇ ਲਈ ਇਕ ਮੰਗ ਪੱਤਰ ਦੇਣ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਇਹ ਬੋਰਡ ਨਹੀਂ ਹਟਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਅਤੇ ਉਨ੍ਹਾਂ ਕਿਹਾ ਕਿ ਪਹਿਲਾਂ ਕੋਰੋਨਾ ਕਾਲ ਕਰਨ ਕਾਰੋਬਾਰ ਬਿਲਕੁਲ ਬੰਦ ਹੋ ਗਏ ਸਨ ਜੋ ਥੋੜ੍ਹਾ ਬਹੁਤਾ ਕਾਰੋਬਾਰ ਸ਼ੁਰੂ ਹੋਇਆ ਅਤੇ ਆਈਸੀਪੀ ਦੇ ਬਾਹਰ ਸਰਕਾਰੀ ਪਾਰਕਿੰਗ ਦਾ ਬੋਰਡ ਲਾਇਆ ਗਿਆ ਹੈ। ਜੇ ਇਹ ਬੋਰਡ ਨਹੀਂ ਹਟਿਆ ਅਤੇ ਅਸੀਂ ਭੁੱਖੇ ਮਰਨ ਦੀ ਕਗਾਰ ਉੱਤੇ ਪਹੁੰਚ ਜਾਵਾਂਗੇ।

"ਸਰਕਾਰ ਨੂੰ ਸਾਡੇ ਗ਼ਰੀਬਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ":ਉੱਥੇ ਹੀ ਆਈਸੀਪੀ ਦੇ ਬਾਹਰ ਰਿਕਸ਼ਾ ਚਾਲਕਾਂ ਦੇ ਪ੍ਰਧਾਨ ਨੇ ਕਿਹਾ ਕਿ ਸਾਡੇ ਛੋਟੇ-ਛੋਟੇ ਬੱਚੇ ਹਾਂ ਪਹਿਲਾਂ ਹੀ ਕੋਰੋਨਾ ਕਾਰਤਿਕਾ ਨਹੀਂ ਭੁੱਖੇ ਮਰਨ ਦੀ ਨੌਬਤ ਆ ਗਈ ਸੀ। ਜੇ ਹੁਣ ਕੰਮ ਸ਼ੁਰੂ ਹੋਇਆ ਅਤੇ ਇਹ ਸਰਕਾਰ ਵੱਲੋਂ ਚਲਾਏ ਬੋਹਡ ਲਾ ਦਿੱਤਾ ਗਿਆ ਹੈ। ਕਿਸੇ ਵੀ ਸਰਕਾਰ ਨੇ ਸਾਨੂੰ ਕੋਈ ਰਾਸ਼ਨ ਨਹੀਂ ਦਿੱਤਾ ਨਾ ਹੀ ਸਾਡੀ ਕੋਈ ਸਾਰ ਲਈ ਗਈ। ਜੇ ਹੁਣ ਕੰਮ ਸ਼ੁਰੂ ਹੋਇਆ ਹੈ ਉੱਤੇ ਪਾਰਕਿੰਗ ਦਾ ਬੋਹਡ ਲਾ ਕੇ ਗੱਡੀਆਂ ਦੀਆਂ ਪਾਰਕ ਵਿੱਚ ਪਏ ਦੇਣਗੇ ਅਤੇ ਹੀ ਸਵਾਰੀਆਂ ਨੂੰ ਇੱਥੇ ਬਿਠਾਵਾਂਗੇ ਅਸੀਂ ਆਪਣੇ ਬੱਚਿਆਂ ਨੂੰ ਰੋਟੀ ਕਿੱਥੋਂ ਖਾਵਾਂਗੇ। ਸਰਕਾਰ ਨੂੰ ਸਾਡੇ ਗ਼ਰੀਬਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਡੀਸੀ ਸਾਹਿਬ ਦੇ ਹੁਕਮ ਅਨੁਸਾਰ ਹੋਵੇਗੀ ਕਾਰਵਾਈ:ਉੱਥੇ ਹੀ ਥਾਣਾ ਘਰਿੰਡਾ ਦੇ ਪੁਲਿਸ ਅਧਿਕਾਰੀ ਕਰਮਪਾਲ ਸਿੰਘ ਨੇ ਇਨ੍ਹਾਂ ਲੋਕਾਂ ਤੋਂ ਮੰਗ ਪੱਤਰ ਲੈ ਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀਐਸਐਫ ਦੀ ਮਨਜ਼ੂਰੀ ਨਾਲ ਆਈਸੀਪੀ ਦੇ ਬਾਹਰ ਇੱਕ ਸਰਕਾਰੀ ਪਾਰਕ ਦਾ ਬੋਰਡ ਲਾਇਆ ਗਿਆ ਹੈ। ਇਹ ਦੁਕਾਨਦਾਰ ਇਸ ਦਾ ਵਿਰੋਧ ਕਰ ਰਹੇ ਹਨ। ਜਿਸ ਦੇ ਚੱਲਦੇ ਉਨ੍ਹਾਂ ਨੇ ਐੱਸਐੱਸਪੀ ਅਤੇ ਡੀਸੀ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਹੈ। ਜੋ ਡੀਸੀ ਸਾਹਿਬ ਤੱਕ ਪਹੁੰਚਾ ਦਿੱਤਾ ਜਾਵੇਗਾ। ਜੋ ਵੀ ਡੀਸੀ ਸਾਹਿਬ ਦੇ ਹੁਕਮ ਹੋਣਗੇ ਉਹ ਸਭ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ :ਆਟੋ ਡਰਾਇਵਰ ਉੱਤੇ ਹੋਇਆ ਜਾਨਲੇਵਾ ਹਮਲਾ, ਘਟਨਾ ਸੀਸੀਟੀਵੀ ਵਿੱਚ ਕੈਦ

ABOUT THE AUTHOR

...view details