ਪੰਜਾਬ

punjab

ETV Bharat / state

ਅੰਮ੍ਰਿਤਸਰ ਦੇ ਨਿਜੀ ਸਕੂਲ 'ਚ ਬੱਚੇ ਨੇ ਨਿਗਲੀ ਜ਼ਹਿਰਲੀ ਚੀਜ਼, ਹੋਈ ਮੌਤ - child swallowed a poisonous

ਅੰਮ੍ਰਿਤਸਰ ਦੇ ਨਿੱਜੀ ਸਕੂਲ 'ਚ ਬੱਚੇ ਨੇ ਕਲਾਸ ਰੂਮ 'ਚ ਪਈ ਜ਼ਹਿਰਲੀ ਚੀਜ਼ ਨਿਗਲ ਲਈ। ਜਿਸ ਤੋਂ ਬਾਅਦ ਬੱਚੇ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਅੱਜ ਮੌਤ ਹੋ ਗਈ ਹੈ।

ਅੰਮ੍ਰਿਤਸਰ ਦੇ ਨਿੱਜੀ ਸਕੂਲ 'ਚ ਬੱਚੇ ਨੇ ਨਿਗਲੀ ਜ਼ਹਿਰਲੀ ਚੀਜ਼
ਅੰਮ੍ਰਿਤਸਰ ਦੇ ਨਿੱਜੀ ਸਕੂਲ 'ਚ ਬੱਚੇ ਨੇ ਨਿਗਲੀ ਜ਼ਹਿਰਲੀ ਚੀਜ਼

By

Published : Apr 8, 2023, 11:52 AM IST

ਅੰਮ੍ਰਿਤਸਰ ਦੇ ਨਿਜੀ ਸਕੂਲ 'ਚ ਬੱਚੇ ਨੇ ਨਿਗਲੀ ਜ਼ਹਿਰਲੀ ਚੀਜ਼, ਹੋਈ ਮੌਤ

ਅੰਮ੍ਰਿਤਸਰ:ਸਕੂਲ ਅਕਸਰ ਹੀ ਵਿਵਾਦਾਂ ਵਿੱਚ ਰਹਿੰਦੇ ਹਨ। ਹੁਣ ਇੱਕ ਵਾਰ ਫਿਰ ਅੰਮ੍ਰਿਤਸਰ ਦਾ ਇੱਕ ਨਿੱਜੀ ਸਕੂਲ ਸੁਰਖੀਆਂ ਵਿੱਚ ਆ ਗਿਆ ਹੈ। ਦਰਅਸਲ ਸਕੂਲ ਵਿੱਚ ਇੱਕ ਬੱਚੇ ਵੱਲੋਂ ਜ਼ਹਿਰੀਲੀ ਚੀਜ਼ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਹਰ ਪਾਸੇ ਸਨਸਨੀ ਫੈਲ ਗਈ। ਬੱਚੇ ਦੇ ਮਾਪਿਆਂ ਵੱਲੋਂ ਸਕੂਲ ਪ੍ਰਸ਼ਾਸਨ 'ਤੇ ਇਲਜ਼ਾਮ ਲਗਾਏ ਹਨ ਕਿ ਸਕੂਲ ਵਿੱਚੋਂ ਬੱਚੇ ਨੇ ਕਲਾਸ ਰੂਮ 'ਚ ਪਈ ਗੋਲੀ ਨਿਗਲ ਲਈ, ਜਿਸ ਤੋਂ ਬਾਅਦ ਉਸ ਦੀ ਸਿਹਤ ਖ਼ਰਾਬ ਹੋ ਗਈ। ਬੱਚੇ ਦੇ ਪਿਤਾ ਨੇ ਸਕੂਲ ਪ੍ਰਸ਼ਾਸਨ 'ਤੇ ਵੱਡੇ ਇਲਜ਼ਾਮ ਲਗਾਏ ਹਨ। ਉਨ੍ਹਾਂ ਆਖਿਆ ਕਿ ਸਹੀ ਸਮੇਂ ਉੱਤੇ ਨਾ ਤਾਂ ਸਾਨੂੰ ਫੋਨ ਕਰਕੇ ਦੱਸਿਆ ਅਤੇ ਨਾ ਹੀ ਖੁਦ ਸਕੂਲ ਵੱਲੋਂ ਬੱਚੇ ਨੂੰ ਹਸਪਤਾਲ ਲੈ ਕੇ ਜਾਇਆ ਗਿਆ। ਇਨ੍ਹਾਂ ਹੀ ਨਹੀਂ ਬੱਚੇ ਦੇ ਪਿਤਾ ਵੱਲੋਂ ਇੱਥੋਂ ਤੱਕ ਕਿਹਾ ਗਿਆ ਕਿ ਉਹ ਆਪਣੇ ਬਿਮਾਰ ਬੱਚੇ ਨੂੰ ਖੁਦ ਮੋਟਰਸਾਈਕਲ 'ਤੇ ਹਸਪਤਾਲ ਲੈ ਕੇ ਆਏ ਹਨ, ਜਿੱਥੇ 2 ਦਿਨ ਬਾਅਦ ਉਸ ਦੀ ਮੌਤ ਹੋ ਗਈ ਹੈ।

ਮੌਤ ਤੋਂ ਪਹਿਲਾਂ ਬੱਚੇ ਦਾ ਬਿਆਨ:ਮੌਤ ਤੋਂ ਪਹਿਲਾਂ ਬੱਚੇ ਨੇ ਬਿਆਨ ਦਿੱਤਾ ਸੀ ਕਿ ਉਹ ਕਲਾਸ ਰੂਮ ਵਿੱਚ ਗਿਆ ਤਾਂ ਡੈਸਕ 'ਤੇ ਕਾਗਜ਼ ਵਿੱਚ ਇੱਕ ਖਾਕੀ ਰੰਗ ਦੀ ਗੋਲੀ ਪਈ ਸੀ ਜਿਸ ਨੂੰ ਉਸ ਨੇ ਖਾ ਲਿਆ ਅਤੇ ਉਸ ਦੀ ਤਬੀਅਤ ਖਰਾਬ ਹੋ ਗਈ।

ਪ੍ਰਿੰਸੀਪਲ ਦਾ ਬਿਆਨ: ਇਸ ਸਾਰੇ ਮਾਮਲੇ ਬਾਰੇ ਜਦੋਂ ਸਕੂਲ ਦੀ ਪ੍ਰਿੰਸੀਪਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਚੀਜ਼ ਤੋਂ ਸਾਫ਼ ਇਨਕਾਰ ਕੀਤਾ ਕਿ ਬੱਚੇ ਨੇ ਸਕੂਲ ਵਿੱਚੋਂ ਕੋਈ ਜ਼ੀਚ ਖਾਈ ਹੈ। ਉਨ੍ਹਾਂ ਆਖਿਆ ਕਿ ਬੱਚਾ ਬਾਹਰੋਂ ਹੀ ਕੁੱਝ ਖਾ ਕੇ ਆਇਆ ਸੀ ਜਿਸ ਤੋਂ ਬਾਅਦ ਉਸ ਦੀ ਹਾਲਤ ਖਰਾਬ ਹੋਣ ਲੱਗ ਗਈ ਤਾਂ ਉਸ ਦੇ ਮਾਪਿਆਂ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ। ਪ੍ਰਿੰਸੀਪਲ ਨੇ ਆਖਿਆ ਕਿ ਬੱਚੇ ਦੇ ਮਾਪਿਆਂ ਵੱਲੋਂ ਜੋ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਸਕੂਲ਼ ਪ੍ਰਸ਼ਾਸਨ ਨੇ ਬੱਚੇ ਦੀ ਸਾਰ ਨਹੀਂ ਲਈ, ਕੋਈ ਹਸਪਤਾਲ 'ਚ ਉਸ ਨੂੰ ਦੇਖਣ ਨਹੀਂ ਗਿਆ ਜਾਂ ਫੋਨ ਕਰਕੇ ਕਿਸੇ ਨੇ ਪਤਾ ਨਹੀਂ ਤਾਂ ਅਜਿਹਾ ਕੁੱਝ ਵੀ ਨਹੀਂ ਹੈ। ਸਾਡੇ ਟੀਚਰਸ ਹਸਪਤਾਲ 'ਚ ਪਤਾ ਲੈਣ ਵੀ ਗਏ ਹਨ ਅਤੇ ਅਸੀਂ ਫੋਨ ਕਰਕੇ ਵੀ ਬੱਚੇ ਦਾ ਹਾਲਚਾਲ ਪਤਾ ਕਰ ਰਹੇ ਹਾਂ।

ਪੁਲਿਸ ਅਧਿਕਾਰੀ ਦਾ ਬਿਆਨ: ਉਧਰ ਦੂਜੇ ਪਾਸੇ ਜਦੋਂ ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੱਚੇ ਦੇ ਮਾਪਿਆਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਸਕੂਲ਼ 'ਚ ਬੱਚੇ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ। ਉਨ੍ਹਾਂ ਆਖਿਆ ਕਿ ਸਾਡੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਬੱਚੇ ਦੇ ਬਿਆਨਾਂ ਦੇ ਮੁਤਾਬਿਕ ਉਸ ਨੇ ਚੀਜ਼ ਕਲਾਸ ਰੂਮ ਚੋਂ ਖਾਦੀ ਹੈ ਪਰ ਸਕੂਲ ਪ੍ਰਸ਼ਾਸਨ ਇਸ ਗੱਲ ਤੋਂ ਇਨਕਾਰ ਕਰ ਰਿਹਾ ਹੈ। ਜਿਸ ਕਰਕੇ ਪੂਰੀ ਜਾਂਚ ਪੜਤਾਲ ਕਰਕੇ ਜਲਦ ਤੋਂ ਜਲਦ ਸੱਚ ਸਾਹਮਣੇ ਲਿਆਂਦਾ ਜਾਵੇਗਾ।

ਇਹ ਵੀ ਪੜ੍ਹੋ:Goodwill Society: ਸਮਾਜ ਸੇਵੀ ਸੁਸਾਇਟੀ ਨੇ ਗਰੀਬਾਂ ਦੀ ਸਹੂਲਤ ਲਈ ਖੋਲ੍ਹਿਆ ਹਸਪਤਾਲ, ਹੋ ਰਿਹਾ ਵਰਦਾਨ ਸਿੱਧ

ABOUT THE AUTHOR

...view details