ਅੰਮ੍ਰਿਤਸਰ: ਇਹ ਕਹਾਣੀ ਅੰਮ੍ਰਿਤਸਰ ਦੇ ਛੋਟੇ ਸਿੱਖ ਬੱਚੇ ਅੰਸ਼ ਦੀ ਹੈ, ਜੋ ਖੇਡਣ ਕੁੱਦਣ ਦੀ ਉਮਰ ਵਿੱਚ ਘਰ ਦੀ ਮਜਬੂਰੀ ਕਾਰਨ ਅੰਮ੍ਰਿਤਸਰ ਦੀਆਂ ਸੜਕਾਂ 'ਤੇ ਗਰਮੀ ਤੇ ਤਪਦੀ ਧੁੱਪ ਵਿੱਚ ਕੁਲਫ਼ੀਆਂ ਦੀ ਰੇਹੜੀ ਲਗਾ ਰਿਹਾ ਹੈ। ਜਿਸਦਾ ਪਿਤਾ ਨਸ਼ੇ ਦਾ ਆਦਿ ਹੈ ਅਤੇ ਨਸ਼ੇ ਛੁਡਾਉ ਕੇਂਦਰ ਵਿੱਚ ਜ਼ੇਰੇ ਇਲਾਜ ਹੈ। ਮਾਂ ਜੋ ਕਿ ਘਰ ਵਿੱਚ ਸਿਲਾਈ ਦਾ ਕੰਮ ਕਰਦੀ ਹੈ ਤੇ 2 ਭੈਣਾਂ ਦੁਕਾਨਾਂ 'ਤੇ ਕੰਮ ਕਰ ਘਰ ਜਾ ਗੁਜ਼ਾਰਾ ਕਰਦਿਆਂ ਹਨ।
ਇਸ ਮੌਕੇ ਗੱਲਬਾਤ ਕਰਦਿਆ ਅੰਸ਼ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਪਿਤਾ ਨਸ਼ੇ ਦਾ ਆਦਿ ਹੈ ਅਤੇ ਨਸ਼ੇ ਛੁਡਾਉ ਕੇਂਦਰ ਵਿੱਚ ਹਰ ਮਹੀਨੇ 5 ਹਜ਼ਾਰ ਜਮ੍ਹਾ ਕਰਵਾ ਉਸਦਾ ਇਲਾਜ ਕਰਵਾਇਆ ਜਾ ਰਿਹਾ ਹੈ। ਜਿਸਦੇ ਚੱਲਦੇ ਉਸ ਨੂੰ ਪੜਾਈ ਛੱਡ ਕੁਲਫ਼ੀ ਦੀ ਰੇਹੜੀ ਲਗਾਉਣ ਪੈ ਰਹੀ ਹੈ। ਜਿਸ ਵਿੱਚ ਮੁਸ਼ਕਿਲ ਨਾਲ 4000 ਰੁਪਏ ਮਹੀਨਾ ਕਮਾਉਂਦਾ ਹੈ। ਸਾਰਾ ਪਰਿਵਾਰ ਮਿਹਨਤ ਮੁਸ਼ੱਕਤ ਕਰ ਗੁਜ਼ਾਰਾ ਕਰ ਰਿਹਾ ਹੈ ਅਤੇ ਚਾਹੇ ਉਹ ਪੜ੍ਹ ਲਿਖ ਨਹੀ ਪਾ ਰਿਹਾ, ਪਰ ਉਸਦਾ ਸੁਪਨਾ ਹੈ ਕਿ ਉਹ ਫੌਜ ਵਿੱਚ ਭਰਤੀ ਹੋ ਦੇਸ਼ ਦੀ ਸੇਵਾ ਕਰੇ।