ਅੰਮ੍ਰਿਤਸਰ : ਅੰਮ੍ਰਿਤਸਰ ਪੁਲਿਸ ਨੇ ਪਿਛਲੇ ਦਿਨੀਂ ਵਿਜੇ ਨਗਰ ਵਿੱਚ ਇੱਕ ਕੁਲਚੇ ਦੀ ਦੁਕਾਨ ਦੇ ਮਾਲਕ ਰਿਸ਼ੀ ਸੇਠ ਉੱਤੇ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਮੁਲਜਮਾਂ ਨੂੰ ਕਾਬੂ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਦੁਕਾਨ ਮਾਲਿਕ ਸੇਠ ਨੇ ਸ਼ਿਕਾਇਤ ਦਿੱਸੀ ਸੀ ਕਿ ਉਹ ਆਪਣੀ ਦੁਕਾਨ ਉੱਤੇ ਖੜਾ ਸੀ ਅਤੇ ਉਸਦੇ ਨਾਲ ਹੀ ਕੰਮ ਕਰਦੀ ਲੜਕੀ ਵੀ ਮੌਕੇ ਉੱਤੇ ਮੌਜੂਦ ਸੀ। ਇਸ ਦੌਰਾਨ ਦੋ ਨੌਜਵਾਨ ਲੜਕੇ ਆਏ ਅਤੇ ਪਤਾ ਪੁੱਛਣ ਦੇ ਬਹਾਨੇ ਦੋਵਾਂ ਨੇ ਪਿਸਤੌਲ ਕੱਢ ਕੇ ਸਾਡੇ ਉੱਤੇ ਫਾਇਰ ਕਰ ਦਿੱਤਾ।
ਅੰਮ੍ਰਿਤਸਰ 'ਚ ਕੁਲਚੇ ਦੀ ਰੇਹੜੀ ਲਗਾਉਣ ਵਾਲੇ 'ਤੇ ਗੋਲੀਆਂ ਚਲਾਉਣ ਵਾਲੇ ਗ੍ਰਿਫਤਾਰ, ਇਸ ਲਈ ਕੀਤੀ ਵਾਰਦਾਤ - ਅੰਮ੍ਰਿਤਸਰ ਦੀਆਂ ਖਬਰਾਂ
ਲੰਘੇ ਦਿਨੀਂ ਅੰਮ੍ਰਿਤਸਰ ਵਿੱਚ ਇਕ ਰੇਹੜੀ ਵਾਲੇ ਦੇ ਗੋਲੀਆਂ ਮਾਰਨ ਵਾਲੇ ਮੁਲਜ਼ਮ ਪੁਲਿਸ ਨੇ ਕਾਬੂ ਕਰ ਲਏ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
![ਅੰਮ੍ਰਿਤਸਰ 'ਚ ਕੁਲਚੇ ਦੀ ਰੇਹੜੀ ਲਗਾਉਣ ਵਾਲੇ 'ਤੇ ਗੋਲੀਆਂ ਚਲਾਉਣ ਵਾਲੇ ਗ੍ਰਿਫਤਾਰ, ਇਸ ਲਈ ਕੀਤੀ ਵਾਰਦਾਤ A case of firing in Amritsar came to light](https://etvbharatimages.akamaized.net/etvbharat/prod-images/20-07-2023/1200-675-19051802-906-19051802-1689861138257.jpg)
ਇਸ ਤਰ੍ਹਾਂ ਹੋਈ ਵਾਰਦਾਤ : ਉਸਨੇ ਦੱਸਿਆ ਕਿ ਇੱਕ ਫਾਇਰ ਉਸਦੇ ਖੱਬੇ ਮੋਢੇ ਉੱਤੇ ਲੱਗਾ ਅਤੇ ਦੂਜਾ ਫਾਇਰ ਸੱਜੀ ਲੱਤ ਉੱਤੇ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਵਰਿੰਦਰ ਸਿੰਘ ਉਰਫ ਬੰਟੀ ਉਰਫ ਬਿੱਲਾ ਅਤੇ ਜਗਮੋਹਣ ਸਿੰਘ ਮੁਸਤਫਾਬਾਦ, ਬਟਾਲਾ ਰੋਡ, ਅੰਮ੍ਰਿਤਸਰ ਨੂੰ ਕਾਬੂ ਕਰਕੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਜਗਮੋਹਣ ਸਿੰਘ ਨੇ ਵਰਿੰਦਰ ਸਿੰਘ ਦੇ ਮੋਟਰਸਾਈਕਲ ਨੂੰ ਜਾਅਲੀ ਨੰਬਰ ਪਲੇਟ ਲਗਾ ਕੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਗੋਲਡੀ ਤੇ ਮਨੀਸ਼ ਨੂੰ ਦਿੱਤਾ ਅਤੇ ਇਹਨਾਂ ਦੀ ਐਕਟੀਵਾ ਖੁਦ ਲੈ ਕੇ ਆਇਆ। ਵਾਰਦਾਤ ਤੋਂ ਬਾਅਦ ਫਿਰ ਐਕਟੀਵਾ ਨਾਲ ਮੋਟਰਸਾਈਕਲ ਐਕਸਚੇਂਜ਼ ਕਰ ਲਿਆ।
- ਰਾਵੀ ਦਰਿਆ ਦੇ ਪਾਣੀ ਨੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਕੀਤੀ ਤਬਾਹ, ਸਰਕਾਰ ਮੁਆਵਜ਼ੇ ਦੀ ਮੰਗ
- ਕਰਤਾਰਪੁਰ ਕੋਰੀਡੋਰ ਤੱਕ ਪਹੁੰਚਿਆ ਰਾਵੀ ਦਰਿਆ ਦਾ ਪਾਣੀ, ਦਰਸ਼ਨਾਂ 'ਤੇ ਰਹੇਗੀ ਪਾਬੰਦੀ
- ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੈਰੋਲ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਟਿੱਪਣੀ
ਪੁਲਿਸ ਅਧਿਕਾਰੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਗ੍ਰਿਫ਼ਤਾਰ ਵਰਿੰਦਰ ਸਿੰਘ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦਾ ਰਿਸ਼ੀ ਸੇਠ ਨਾਲ ਕੋਈ ਸਬੰਧ ਹੈ। ਇਸਦੀ ਰੰਜਿਸ਼ ਰੱਖਦੇ ਹੋਏ ਰਿਸ਼ੀ ਸੇਠ ਨੂੰ ਮਾਰਨ ਲਈ ਸੁਪਾਰੀ ਦਿੱਤੀ ਗਈ ਸੀ। ਗੋਲਡੀ ਅਤੇ ਮਨੀਸ਼ ਨੇ ਰਿਸ਼ੀ ਉੱਤੇ ਗੋਲੀਆਂ ਚਲਾ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦਾ ਤੀਸਰਾ ਸਾਥੀ ਕਾਬੂ ਕਰਨਾ ਹਾਲੇ ਬਾਕੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।