ਅੰਮ੍ਰਿਤਸਰ: ਛੇਹਰਟਾ ਬਜ਼ਾਰ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰਾ ਛੇਹਰਟਾ ਸਾਹਿਬ ਦੇ ਮੈਨੇਜਰ ਲਾਲ ਸਿੰਘ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਕੀ ਉਨ੍ਹਾਂ ਨੂੰ ਸਾਢੇ ਅੱਠ ਵਜੇ ਦੇ ਕਰੀਬ ਸੇਵਾਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਰੇਲਵੇ ਫਾਟਕ ਦੇ ਨਾਲ ਸਥਿਤ ਸ਼ਿਵ ਮੰਦਰ ਦੇ ਬਾਹਰ ਲੱਗੇ ਕੂੜੇ ਦੇ ਢੇਰ ਵਿੱਚ 3 ਗੁਟਕਾ ਸਾਹਿਬ ਪਏ ਹੋਏ ਹਨ।
ਗੁਟਕਾ ਸਾਹਿਬ ਦੀ ਬੇਅਦਬੀ ਦੀ ਖ਼ਬਰ ਸੁਣਦੇ ਹੀ ਮੈਨੇਜਰ ਲਾਲ ਸਿੰਘ ਆਪਣੀ ਟੀਮ ਸਮੇਤ ਉਕਤ ਸਥਾਨ 'ਤੇ ਪਹੁੰਚੇ ਅਤੇ ਉੱਥੇ ਜਾ ਕੇ ਹੋਰ ਭਾਲ ਕਰਨ 'ਤੇ ਉੱਥੋਂ ਪੰਜ ਗੁਟਕਾ ਸਾਹਿਬ ਹੋਰ ਮਿਲੇ। ਭਾਵ ਕੁੱਲ ਅੱਠ ਗੁਟਕਾ ਸਾਹਿਬ ਉਸ ਜਗ੍ਹਾ 'ਤੇ ਪਏ ਹੋਏ ਸਨ। ਇਸ ਬਾਰੇ ਤੁਰੰਤ ਸ਼੍ਰੋਮਣੀ ਕਮੇਟੀ ਦੇ ਉਚ ਅਧਿਕਾਰੀਆਂ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ।