ਅੰਮ੍ਰਿਤਸਰ:ਮਾਮਲਾ ਅੰਮ੍ਰਿਤਸਰ ਦੇ ਹੋਟਲ ਗਰੈਂਡ ਦੇ ਨਜਦੀਕ ਇੱਕ ਇਮਾਰਤ ਬਣਾਉਣ ਵਾਲੀ ਕੰਸਟਰੈਕਟਰ ਕੰਪਨੀ ਵੱਲੋਂ ਬੇਸਮੈਂਟ ਦੀ ਖੁਦਾਈ ਕਰਨ ਮੌਕੇ ਵੱਡਾ ਹਾਦਸਾ ਵਾਪਰ ਗਿਆ ਜਿਸਦੇ ਚੱਲਦੇ ਬੇਸਮੈਂਟ ਦੀ ਪੰਜਾਹ ਫੁੱਟ ਤੋਂ ਜ਼ਿਆਦਾ ਕੀਤੀ ਜਾ ਰਹੀ ਖੁਦਾਈ ਦੇ ਚੱਲਦਿਆਂ ਨਾਲ ਲਗਦੀ ਬਿਲਡਿੰਗ ਢਹਿ-ਢੇਰੀ ਹੋ ਗਈ ਹੈ। ਮਲਬੇ ਥੱਲੇ ਆਉਣ ਕਾਰਨ ਉਥੇ ਖੜੇ ਕਈ ਵਾਹਨ ਨੁਕਸਾਨੇ ਗਏ।
ਇਸ ਸਬੰਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੇ ਕਵਿੰਜ ਰੋਡ ਦੇ ਸਥਾਨਕ ਲੋਕਾਂ ਨੇ ਦੱਸਿਆ ਕਿ ਅਸੀਂ ਇਸ ਰੀਅਲ ਅਸਟੇਟ ਵਾਲੇ ਕੰਟਰੈਕਟਰ ਖ਼ਿਲਾਫ਼ ਪ੍ਰਸ਼ਾਸ਼ਨ ਨੂੰ ਕਈ ਵਾਰ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਉਨ੍ਹਾਂ ਦੇ ਰਾਜਨੀਤਿਕ ਰਸੂਖ ਕਾਰਨ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਜਿਸਦੇ ਚੱਲਦੇ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਲਈ ਬਿਲਡਿੰਗ ਕੰਟਰੈਕਟਰ ਅਤੇ ਪ੍ਰਸ਼ਾਸ਼ਨ ਜ਼ਿੰਮੇਵਾਰ ਹੈ।