ਅੰਮ੍ਰਿਤਸਰ:ਬੀਤੇ ਦਿਨੀਂ ਅੰਮ੍ਰਿਤਸਰ ਵਿੱਚ ਜ਼ਬਰਦਸਤ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇਕ ਕੁੜੀ ਦੀ ਦਰਦਨਾਕ ਮੌਤ ਹੋ ਗਈ। ਮਾਮਲਾ ਰਾਤ ਕਰੀਬ 3 ਵਜੇ ਦਾ ਹੈ ਜਦੋਂ ਇੱਕ ਮੁੰਡਾ ਕੁੜੀ ਮੋਟਰਸਾਈਕਲ ਉੱਤੇ ਰੇਲਵੇ ਸਟੇਸ਼ਨ ਤੋਂ ਕਿਸੇ ਰਿਸ਼ਤੇਦਾਰ ਨੂੰ ਛੱਡ ਕੇ ਵਾਪਸ ਆ ਰਹੇ ਸਨ ਕਿ ਨੌਜਵਾਨ ਦਾ ਮੋਟਰਸਾਈਕਲ ਦਾਣਾ ਮੰਡੀ ਨਾਰਾਇਣਗੜ੍ਹ ਨੇੜੇ ਬੀ. ਆਰ. ਟੀ. ਐੱਸ. ਦੀ ਗਰਿੱਲ ਵਿਚ ਜਾ ਵਜਿਆ। ਪ੍ਰਤੱਖਦਰਸ਼ੀਆਂ ਮੁਤਾਬਿਕ ਮੋਟਰਸਾਈਕਲ ਦੀ ਸਪੀਡ ਇੰਨੀ ਤੇਜ਼ ਸੀ ਕਿ ਮੋਟਰਸਾਈਕਲ 'ਤੇ ਪਿੱਛੇ ਬੈਠੀ ਹੋਈ ਕੁੜੀ ਦੀ ਗਰਦਨ ਗਰਿੱਲ ਵਿਚ ਫਸ ਕੇ ਧੜ ਨਾਲੋਂ ਵੱਖ ਹੋ ਗਈ ਅਤੇ ਹਾਦਸੇ ਵਿੱਚ ਮੁੰਡੇ ਦੀ ਲੱਤ ਟੁੱਟ ਗਈ। ਜੋ ਕਿ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਜਾਣਕਾਰੀ ਮੁਤਾਬਿਕ ਸ਼ਹਿਰ ਵਿੱਚ ਬਣੀ ਬੀ ਆਰ ਟੀ ਐਸ ਪ੍ਰੋਜੇਕਟ ਦੇ ਵਿੱਚ ਮੋਟਰਸਾਇਕਲ ਅਤੇ ਬਹੁਤ ਸਾਰੇ ਨੌਜਵਾਨ ਕਾਰਾ ਭਜਾਉਂਦੇ ਹਨ, ਜਿਸ ਕਰਕੇ ਉਹ ਵੱਡੇ ਹਾਦਸੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ।
ਮੋਟਰਸਾਈਕਲ 'ਤੇ ਜਾ ਰਹੇ ਮੁੰਡਾ-ਕੁੜੀ ਹੋਏ ਰੂਹ-ਕੰਬਾਊ ਹਾਦਸੇ ਦਾ ਸ਼ਿਕਾਰ, ਕੁੜੀ ਦੀ ਗਰਦਨ ਧੜ ਤੋਂ ਹੋਈ ਵੱਖ - ਸੜਕ ਹਾਦਸੇ ਵਿਚ ਹੋਈ ਕੁੜੀ ਦੀ ਮੌਤ
ਅੰਮ੍ਰਿਤਸਰ ਵਿੱਚ ਤੇਜ਼ ਰਫਤਾਰ ਮੋਟਰਸਾਈਕਲ ਉੱਤੇ ਜਾ ਰਹੇ ਮੁੰਡਾ ਕੁੜੀ ਹਾਦਸੇ ਦਾ ਸ਼ਿਕਾਰ ਹੋ ਗਏ, ਹਾਦਸਾ ਇੰਨਾਂ ਜਬਰਦਸਤ ਸੀ ਕਿ ਮੌਕੇ ਉੱਤੇ ਕੁੜੀ ਦੀ ਗਰਦਨ ਧੜ੍ਹ ਤੋਂ ਵੱਖ ਹੋ ਗਈ ਅਤੇ ਮੁੰਡੇ ਦੀ ਲੱਤ ਟੁੱਟ ਗਈ।
![ਮੋਟਰਸਾਈਕਲ 'ਤੇ ਜਾ ਰਹੇ ਮੁੰਡਾ-ਕੁੜੀ ਹੋਏ ਰੂਹ-ਕੰਬਾਊ ਹਾਦਸੇ ਦਾ ਸ਼ਿਕਾਰ, ਕੁੜੀ ਦੀ ਗਰਦਨ ਧੜ ਤੋਂ ਹੋਈ ਵੱਖ A boy and a girl riding a motorcycle were victims of a heart-wrenching accident, the girl's neck was severed from her torso.](https://etvbharatimages.akamaized.net/etvbharat/prod-images/25-07-2023/1200-675-19090202-29-19090202-1690279110648.jpg)
ਤੇਜ਼ ਰਫ਼ਤਾਰੀ ਬਣੀ ਮੌਤ ਦੀ ਸਵਾਰੀ:ਲੜਕੀ ਦੇ ਪਰਿਵਾਰਿਕ ਮੈਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਰ ਰਾਤ ਦੀ ਕੁੜੀ ਅਤੇ ਉਨ੍ਹਾਂ ਦਾ ਇੱਕ ਪਰਿਵਾਰਿਕ ਮੈਂਬਰ ਰੇਲਵੇ ਸਟੇਸ਼ਨ ਤੋਂ ਕਿਸੇ ਨੂੰ ਛੱਡ ਕੇ ਵਾਪਸ ਆ ਰਿਹਾ ਸੀ ਤੇਜ਼ ਰਫ਼ਤਾਰ ਹੋਣ ਕਰਕੇ ਉਨ੍ਹਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ। ਜਿਸ ਕਰਕੇ ਉਸ ਲੜਕੀ ਦੀ BRTS ਪ੍ਰੋਜੈਕਟ ਦੀਆਂ ਗਰਿਲਾਂ ਵਿਚ ਵੱਜਣ ਕਰਕੇ ਉਸਦੀ ਧੌਣ ਸਰੀਰ ਨਾਲੋਂ ਵੱਖਰੀ ਹੋ ਗਈ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਦੂਸਰਾ ਨੌਜਵਾਨ ਸੀ ਉਸ ਦੀ ਲੱਤ ਟੁੱਟ ਗਈ ਹੈ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਦੱਸਦੀਏ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਬਣਾਏ ਗਏ ਬੀ ਆਰ ਟੀ ਐਸ ਪ੍ਰੋਜੈਕਟ ਦੇ ਵਿੱਚ ਬਹੁਤ ਸਾਰੇ ਨੌਜਵਾਨ ਮੁੰਡੇ ਅਤੇ ਕੁੜੀਆਂ ਤੇਜ਼ ਗੱਡੀਆਂ ਅਤੇ ਮੋਟਰਸਾਈਕਲ ਭਜਾਉਂਦੇ ਹਨ ਉਹ ਇੱਕ ਵੱਡੇ ਹਾਦਸੇ ਨੂੰ ਦਿੰਦੇ ਹਨ ਅਤੇ ਇਸ ਪ੍ਰੋਜੈਕਟ ਦੇ ਅੰਦਰ ਬਹੁਤ ਸਾਰੇ ਵੱਡੇ ਐਕਸੀਡੈਂਟ ਅਤੇ ਬਹੁਤ ਸਾਰੀਆਂ ਜ਼ਿੰਦਗੀਆਂ ਮੁਹਤਾਜ ਹੋ ਚੁੱਕੀਆਂ ਹਨ।
- ਮਣੀਪੁਰ ਵੀਡੀਓ ਮਾਮਲਾ: 'ਆਪ' ਪੰਜਾਬ ਦਾ ਭਾਜਪਾ ਖ਼ਿਲਾਫ਼ ਪ੍ਰਦਰਸ਼ਨ, ਭਾਜਪਾ ਦੇ ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ਆਗੂਆਂ ਨੂੰ ਪੁਲਿਸ ਨੇ ਰੋਕਿਆ
- Rain Alert In Punjab: 9 ਜ਼ਿਲ੍ਹਿਆ 'ਚ ਮੀਂਹ ਦਾ ਅਲਰਟ, ਭਾਖੜਾ ਡੈਮ ਨੂੰ ਲੈ ਕੇ ਚਿੰਤਾ, ਕਰਤਾਰਪੁਰ ਸਾਹਿਬ ਲਈ ਯਾਤਰਾ ਬਹਾਲ
- Punjab Drugs Smuggler : ਨਸ਼ਾ ਤਸਕਰੀ 'ਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਸਵਾਲੀਆ ਨਿਸ਼ਾਨ, ਕਿਵੇਂ ਨਜਿੱਠੇਗੀ ਪੰਜਾਬ ਸਰਕਾਰ ?
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਲਗਾਤਾਰ ਹੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕੀ ਉਹ BRTS ਪ੍ਰੋਜੈਕਟ ਦੇ ਅੰਦਰ ਤੇਜ਼ ਵਾਹਨ ਨਾ ਚਲਾਉਣ। ਇਸ ਕਾਰਨ ਪੁਲਿਸ ਨੂੰ ਸਖਤੀ ਕਰਨੀ ਪੈਂਦੀ ਹੈ ਅਤੇ ਕਈਆਂ ਦੇ ਤਾਂ ਚਲਾਨ ਵੀ ਕੱਟੇ ਜਾਂਦੇ ਹਨ, ਲੇਕਿਨ ਲੋਕ ਇਸ ਵਿੱਚ ਗੱਡੀ ਚਲਾ ਕੇ ਆਪਣੇ ਆਪ ਨੂੰ ਤੀਸਮਾਰ ਖਾਣ ਸਮਝਦੇ ਹਨ ਅਤੇ ਵੱਡੇ ਹਾਦਸੇ ਨੂੰ ਬੁਲਾਵਾ ਦਿੰਦੇ ਹਨ ਜਿਸ ਦੇ ਮੱਦੇਨਜ਼ਰ ਇਹ ਵੱਡਾ ਹਾਦਸਾ ਇੱਕ ਵਾਰ ਫਿਰ ਤੋਂ ਹੋਇਆ ਹੈ।