ਅੰਮ੍ਰਿਤਸਰ: ਮਾਮਲਾ ਜ਼ਿਲ੍ਹੇ ਦੇ ਥਾਣਾ ਰਾਮਬਾਗ ਦੇ ਅਧੀਨ ਆਉਂਦੇ ਇਲਾਕਾ ਹਾਲ ਬਜ਼ਾਰ ਦਾ ਹੈ। ਜਿੱਥੇ ਖੰਨਾ ਐਂਡ ਕੰਪਨੀ ਵਿੱਚ ਕੰਮ ਕਰਨ ਵਾਲੇ ਸ਼ਖ਼ਸ ਦੀ ਕੰਪਨੀ ਦੀ ਦੂਜੀ ਮੰਜ਼ਿਲ ਉੱਪਰ ਸ਼ੱਕੀ ਹਾਲਾਤਾਂ ਵਿੱਚ ਲਾਸ਼ ਬਰਾਮਦ ਹੋਈ ਹੈ। ਇਸ ਘਟਨਾ ਨੂੰ ਲੈਕੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮਨੀਸ਼ ਉਸ ਕੰਪਨੀ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਕੰਪਨੀ ਦੇ ਮਾਲਕ ਵੱਲੋਂ ਮਨੀਸ਼ ਉੱਪਰ ਲੱਖਾਂ ਦੀ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਕੰਪਨੀ ਦੇ ਮਾਲਕਾਂ ਦਾ ਫੋਨ ਆਇਆ ਕਿ ਮਨੀਸ਼ ਵੱਲੋਂ ਉਨ੍ਹਾਂ ਦੀ ਦੁਕਾਨ ਵਿੱਚ ਚੋਰੀ ਕੀਤੀ ਗਈ ਹੈ ਜਿਸਦੇ ਚੱਲਦੇ ਉਨ੍ਹਾਂ ਨੇ ਉਸਦਾ ਕਤਲ ਕਰ ਦਿੱਤਾ ਹੈ। ਸ਼ਖ਼ਸ ਦੀ ਮੌਤ ਤੋਂ ਪਹਿਲਾਂ ਦੀ ਇੱਕ ਸੀਸੀਟੀਵੀ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਉਹ ਕੰਪਨੀ ਦੀਆਂ ਪੌੜੀਆਂ ਉੱਪਰ ਖੜ੍ਹਾ ਵਿਖਾਈ ਦਿੰਦਾ ਹੈ ਅਤੇ ਉਸ ਤੋਂ ਬਾਅਦ ਉੱਪਰ ਕੰਪਨੀ ਦੀ ਦੂਜੀ ਮੰਜ਼ਿਲ ਉੱਪਰ ਭੱਜ ਕੇ ਚਲਾ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਉੱਪਰੋਂ ਲਿਆਂਦਾ ਜਾਂਦਾ ਹੈ।