ਅੰਮ੍ਰਿਤਸਰ: ਸ਼ਹਿਰ ਦੇ ਮਹਾਂ ਸਿੰਘ ਗੇਟ ਨੇੜੇ 1971 ਵਿੱਚ ਬਣੀ 3 ਮੰਜ਼ਿਲਾ ਇਮਾਰਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪੁਰਾਣੀ ਇਮਾਰਤ ਡਿੱਗਣ ਨਾਲ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਲੋਕਾਂ ਨੇ ਇਮਾਰਤ ਦੇ ਡਿੱਗਣ ਦੀ ਆਵਾਜ਼ ਸੁਣੀ ਤਾਂ ਲੋਕ ਘਰਾਂ ਤੋਂ ਬਾਹਰ ਆ ਗਏ ਅਤੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਦਿੱਤੀ ਗਈ।
ਅੰਮ੍ਰਿਤਸਰ ਮਹਾਂ ਸਿੰਘ ਗੇਟ ਨੇੜੇ ਡਿੱਗੀ 50 ਸਾਲ ਪੁਰਾਣੀ ਇਮਾਰਤ - A 50 year old building
ਅੰਮ੍ਰਿਤਸਰ ਸ਼ਹਿਰ ਦੇ ਮਹਾਂ ਸਿੰਘ ਗੇਟ ਨੇੜੇ 1971 ਵਿੱਚ ਬਣੀ 3 ਮੰਜ਼ਿਲਾ ਇਮਾਰਤ ਡਿੱਗਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਇਮਾਰਤ ਡਿੱਗਣ ਕਾਰਨ 9 ਲੋਕ ਮਲਬੇ ਹੇਠਾਂ ਆ ਗਏ ਸਨ, ਜਿਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਹੈ।
ਲੋਕਾਂ ਦਾ ਕਹਿਣਾ ਹੈ ਕਿ ਉਹ ਅਕਸਰ ਇਸ ਇਮਾਰਤ ਦੇ ਹੇਠਾਂ ਰਾਤ ਨੂੰ ਬੈਠਦੇ ਸਨ। ਪਰ ਰੌਸ਼ਨੀ ਦੀ ਘਾਟ ਕਾਰਨ ਲੋਕ ਘਟਨਾ ਵਾਲੇ ਸਮੇਂ ਬਾਹਰ ਨਹੀਂ ਆਏ, ਜਿਸ ਕਾਰਨ ਹੋਰ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ। ਜਾਣਕਾਰੀ ਅਨੁਸਾਰ ਇਸ ਇਮਾਰਤ ਦੀ ਪਹਿਲੀ ਅਤੇ ਦੂਜੀ ਮੰਜ਼ਲ ਤੇ ਕਿਰਾਏਦਾਰ ਅਤੇ ਤੀਜੀ ਮੰਜ਼ਲ ਤੇ ਧਾਗਾ ਬਣਾਉਣ ਦੀਆਂ ਮਸ਼ੀਨਾਂ ਲਗਾਈਆਂ ਗਈਆਂ ਸਨ ਅਤੇ ਇਮਾਰਤ ਦੇ ਹੇਠਾਂ ਦੁਕਾਨਾਂ ਵੀ ਸਨ।
ਮਿਲੀ ਜਾਣਕਾਰੀ ਅਨੁਸਾਰ ਇਮਾਰਤ ਡਿੱਗਣ ਕਾਰਨ 9 ਲੋਕ ਮਲਬੇ ਹੇਠਾਂ ਆ ਗਏ ਸਨ, ਜਿਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਸ ਘਟਨਾ ਵਿੱਚ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।