ਪੰਜਾਬ

punjab

ETV Bharat / state

ਘਰੋਂ ਦਵਾਈ ਲੈਣ ਗਈ 45 ਸਾਲਾ ਔਰਤ ਰਹੱਸਮਈ ਢੰਗ ਨਾਲ ਗਾਇਬ - ਰਹੱਸਮਈ ਢੰਗ ਨਾਲ ਗਾਇਬ

ਅੱਜ ਕੱਲ੍ਹ ਜ਼ਿਆਦਾਤਰ ਲੋਕ ਤਨਾਅ ਦੇ ਚੱਲਦਿਆਂ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਤਾਜ਼ਾ ਮਾਮਲਾ ਥਾਣਾ ਛੇਹਰਟਾ ਦੇ ਅਧੀਨ ਆਉਦੇ ਪਿੰਡ ਕਾਲੇ ਘਨਪੁਰ ਦੀ ਰਹਿਣ ਵਾਲੀ ਸੁਰਜੀਤ ਕੋਰ ਨਾਮ ਦੀ 45 ਸਾਲਾ ਔਰਤ ਦੇ ਗੁੰਮ ਹੋਣ ਦਾ ਹੈ। ਜੋ ਕਿ ਮਲੋਟ ਆਪਣੇ ਪੇਕੇ ਪਰਿਵਾਰ ਕੋਲ ਇਲਾਜ ਕਰਵਾਉਣ ਲਈ ਗਈ, ਪਰ ਉੱਥ ਨਹੀਂ ਪਹੁੰਚੀ

ਲਾਪਤਾ ਹੋਈ ਸੁਰਜੀਤ ਕੌਰ ਬਾਰੇ ਜਾਣਕਾਰੀ ਦਿੰਦੇ ਹੋਏ
ਲਾਪਤਾ ਹੋਈ ਸੁਰਜੀਤ ਕੌਰ ਬਾਰੇ ਜਾਣਕਾਰੀ ਦਿੰਦੇ ਹੋਏ

By

Published : May 31, 2021, 4:29 PM IST

ਅੰਮ੍ਰਿਤਸਰ: ਥਾਣਾ ਛੇਹਰਟਾ ਦੇ ਅਧੀਨ ਆਉਦੇ ਪਿੰਡ ਕਾਲੇ ਘਨਪੁਰ ਦੀ ਰਹਿਣ ਵਾਲੀ ਸੁਰਜੀਤ ਕੋਰ ਨਾਮ ਦੀ 45 ਸਾਲਾ ਔਰਤ ਦੇ ਗੁੰਮ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਬੀਤੇ ਢਾਈ ਮਹੀਨੇ ਪਹਿਲਾਂ ਆਪਣੀ ਬੇਟੀ ਅਮਨਦੀਪ ਕੌਰ (25) ਨਾਲ ਲੁਧਿਆਣਾ ਗਈ ਸੀ। ਜਿਥੇ ਉਸਦੀ ਬੇਟੀ ਨੌਕਰੀ ਕਰਨ ਲਈ ਰੁਕ ਗਈ ਅਤੇ ਉਸਦੀ ਮਾਤਾ ਮਲੋਟ ਆਪਣੇ ਪੇਕੇ ਪਰਿਵਾਰ ਕੋਲ ਇਲਾਜ ਕਰਵਾਉਣ ਲਈ ਗਈ। ਪਰ ਉਥੇ ਪਹੁੰਚੀ ਨਹੀ ਜਿਸਦੇ ਚਲਦੇ ਉਸਦੇ ਪਤੀ ਅਤੇ ਬੇਟੇ ਦਾ ਉਸ ਨੂੰ ਲਭ ਲਢ ਬੁਰਾ ਹਾਲ ਹੋ ਗਿਆ ਹੈ।

ਲਾਪਤਾ ਹੋਈ ਸੁਰਜੀਤ ਕੌਰ ਬਾਰੇ ਜਾਣਕਾਰੀ ਦਿੰਦੇ ਹੋਏ
ਇਸ ਸੰਬਧੀ ਗਲਬਾਤ ਕਰਦਿਆਂ ਲਾਪਤਾ ਔਰਤ ਦੇ ਪਤੀ ਬਲਦੇਵ ਸਿੰਘ ਅਤੇ ਬੇਟੇ ਨੇ ਪੁਲਿਸ ਪ੍ਰਸ਼ਾਸ਼ਨ ਕੋਲੋਂ ਮਦਦ ਦੀ ਗੁਹਾਰ ਲਗਾਉਦਿਆ ਉਹਨਾ ਦੀ ਪਤਨੀ ਨੂੰ ਲੱਭਣ ਲਈ ਬੇਨਤੀ ਕੀਤੀ ਹੈ। ਉਹਨਾ ਕਿਹਾ ਕਿ ਪਤਨੀ ਦੇ ਲਾਪਤਾ ਹੋਣ ਕਾਰਨ ਉਹਨਾ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਉਸ ਸੰਬਧੀ ਕੋਈ ਵੀ ਜਾਣਕਾਰੀ ਮਿਲੇ ਤਾ ਉਹ ਸੰਬੰਧਤ ਪਤੇ ’ਤੇ ਸੰਪਰਕ ਕਰਨ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਨੇ ਦਸਿਆ ਕਿ ਮਾਮਲਾ ਅੰਮ੍ਰਿਤਸਰ ਦੇ ਪਿੰਡ ਕਾਲੇ ਦਾ ਹੈ ਜਿਥੇ ਦੇ ਰਹਿਣ ਵਾਲੇ ਬਲਦੇਵ ਸਿੰਘ ਵੱਲੋਂ ਆਪਣੀ ਪਤਨੀ ਦੀ ਗੁੰਮਸ਼ੁਦਗੀ ਦੀ ਭਾਲ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਲਾਪਤਾ ਔਰਤ ਆਪਣੀ ਬੇਟੀ ਨਾਲ ਲੁਧਿਆਣਾ ਗਈ ਸੀ ਜਿਥੇ ਉਹ ਮਲੋਟ ਲਈ ਰਵਾਨਾ ਹੋ ਗਈ ਪਰ ਨਾ ਹੋ ਮਲੋਟ ਪਹੁੰਚੀ ਨਾ ਆਪਣੇ ਘਰ।

ਇਹ ਵੀ ਪੜ੍ਹੋ: ਗੁਰਦਾਸਪੁਰ ’ਚ ਭਾਜਪਾ ਦੇ ਸਮਾਗਮ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ

ABOUT THE AUTHOR

...view details