ਅੰਮ੍ਰਿਤਸਰ :ਮਾਮਲਾ ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲੇ ਇਕ ਪਰਿਵਾਰ ਦਾ ਹੈ ਜਿਥੇ ਇੱਕ ਪਰਿਵਾਰ ਵਲੋਂ ਬੜੇ ਹੀ ਚਾਵਾਂ ਨਾਲ ਪਾਲਿਆ ਕੁੱਤਾ ਇੱਕ ਸਮਾਜ ਸੇਵੀ ਸੰਸਥਾਵਾਂ ਦੇ ਦੋ ਮੈਬਰਾਂ ਵੱਲੋਂ ਸਿਰਫ ਇਹ ਕਹਿ ਕੇ ਚੁੱਕ ਲਿਆ ਗਿਆ ਹੈ ਕਿ ਪਰਿਵਾਰ ਜੋ ਕਿ ਇਸ ਕੁੱਤੇ ਦਾ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਨਹੀਂ ਕਰ ਰਿਹਾ ਸੀ।
ਪਰਿਵਾਰ ਨੇ ਪੁੱਤਾਂ ਵਾਂਗ ਪਾਲਿਆ ਕੁੱਤਾ, ਸਮਾਜ ਸੇਵੀ ਸੰਸਥਾ ਫੇਰ ਵੀ ਕਿਉ ਹੋਈ ਨਾਰਾਜ਼ - ਸਮਾਜ ਸੇਵੀ ਸੰਸਥਾਵਾਂ
ਅੰਮ੍ਰਿਤਸਰ : ਮਾਮਲਾ ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲੇ ਇਕ ਪਰਿਵਾਰ ਦਾ ਹੈ ਜਿਥੇ ਇੱਕ ਪਰਿਵਾਰ ਵਲੋਂ ਬੜੇ ਹੀ ਚਾਵਾਂ ਨਾਲ ਪਾਲਿਆ ਕੁੱਤਾ ਇੱਕ ਸਮਾਜ ਸੇਵੀ ਸੰਸਥਾਵਾਂ ਦੇ ਦੋ ਮੈਬਰਾਂ ਵੱਲੋਂ ਸਿਰਫ ਇਹ ਕਹਿ ਕੇ ਚੁੱਕ ਲਿਆ ਗਿਆ ਹੈ ਕਿ ਪਰਿਵਾਰ ਜੋ ਕਿ ਇਸ ਕੁੱਤੇ ਦਾ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਨਹੀਂ ਕਰ ਰਿਹਾ ਸੀ।
ਇਸ ਸੰਬਧੀ ਗੱਲਬਾਤ ਕਰਦਿਆਂ ਫੀਮੇਲ ਕੁੱਤੇ ਦੇ ਮਾਲਿਕ ਅੰਜੂ ਅਤੇ ਉਸਦੇ ਬੇਬੇ ਵਿਸ਼ਾਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦੀ ਔਰਤਾਂ ਉਹਨਾਂ ਦਾ ਕੁੱਤਾ ਖਰੀਦਣ ਆਇਆ ਸੀ ਪਰ ਉਹਨਾ ਵੱਲੋਂ ਕੁੱਤਾ ਵੇਚਣ ਤੋਂ ਇਨਕਾਰ ਕਰਨ ਤੇ ਉਹਨਾਂ ਵੱਲੋਂ ਐਨ ਜੀ ਓ ਨਾਲ ਰਲ ਕੇ ਕੁੱਤਾ ਚੌਰੀ ਚੁਕਾਈਆ ਗਿਆ ਹੈ ਜਿਸ ਬਾਰੇ ਸਾਨੂੰ ਘਰ ਪਹੁੰਚਣ ਤੇ ਗੁਆਂਢੀਆਂ ਵੱਲੋਂ ਪਤਾ ਲੱਗਾ ਸੀ ਜਿਸਦੇ ਚਲਦੇ ਅਸੀ ਪੁਲਿਸ ਕੋਲ ਵੀ ਗਏ ਸੀ ਪਰ ਪੁਲਿਸ ਵੀ ਐਨ ਜੀ ਓ ਨਾਲ ਰਲ ਕੇ ਸਾਨੂੰ ਇਨਸਾਫ਼ ਨਹੀਂ ਦੇ ਰਹੀ ਜਿਸਦੇ ਚਲਦੇ ਜੇਕਰ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਅਸੀ ਇਸ ਸਬੰਧੀ ਅਦਾਲਤ ਵਿਚ ਕੇਸ ਲੜਾਂਗੇ।
ਇਸ ਸੰਬਧੀ ਜਦੋਂ ਪੁਲੀਸ ਅਧਿਕਾਰੀ ਪ੍ਰਸ਼ੋਤਮ ਲਾਲ ਨਾਲ ਗੱਲਬਾਤ ਕੀਤੀ ਤਾ ਉਹਨਾਂ ਦਾ ਕਹਿਣਾ ਸੀ ਕਿ ਸਾਡੀ ਚੌਂਕੀ ਵਿਚ ਐਨ ਜੀ ਓ ਵੱਲੋਂ ਸ਼ਿਕਾਇਤ ਆਈ ਸੀ ਕਿ ਇਕ ਪਰਿਵਾਰ ਕੁੱਤੇ ਨੂੰ ਸਾਰਾ ਦਿਨ ਬੰਦ ਘਰ ਵਿਚ ਛੱਡ ਕੇ ਚਲਾ ਜਾਦਾ ਹੈ ਅਤੇ ਉਸ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਨਹੀ ਕਰਦਾ ਜਿਸ ਦੇ ਚਲਦੇ ਘਰ ਬੰਦ ਹੋਣ ਕਾਰਨ ਕੁੱਤੇ ਨੂੰ ਗੁਆਂਢੀਆਂ ਦੇ ਘਰ ਦੀ ਛਤ ਥਾਣੀ ਐਨ ਜੀ ਓ ਵਾਲੇ ਲੈ ਕੇ ਗਏ ਹਨ ਇਸ ਸੰਬਧੀ ਗੁਆਂਢੀਆਂ ਵੱਲੋਂ ਐਨ ਜੀ ਓ ਨੂੰ ਸ਼ਿਕਾਇਤ ਕੀਤੀ ਗਈ ਸੀ।