ਪੰਜਾਬ

punjab

ETV Bharat / state

14 ਸਾਲਾ ਬੱਚੇ ਦੀ ਜ਼ਿੰਦਾਦਿਲੀ ਬਣੀ ਅਨੌਖੀ ਮਿਸਾਲ - ਸ੍ਰੀ ਦਰਬਾਰ ਸਾਹਿਬ

ਅੰਮ੍ਰਿਤਸਰ ਦੇ ਸੁਲਤਾਨਵਿੰਡ ਤਾਂ ਰਹਿਣ ਵਾਲਾ 14 ਸਾਲਾ ਗੁਰਪ੍ਰੀਤ ਸਿੰਘ ਜੋ ਕਿ ਆਪਣੇ ਪਿਤਾ ਦੇ ਦੇਹਾਂਤ ਹੋਣ ਤੋਂ ਬਾਅਦ ਖੁਦ ਹੀ ਕੰਮ ਕਰਨ ਲੱਗ ਗਿਆ ਹੈ।

14 ਸਾਲਾ ਨੌਜਵਾਨ ਬੱਚਾ ਬਣਿਆ ਅਨੌਖੀ ਮਿਸਾਲ
14 ਸਾਲਾ ਨੌਜਵਾਨ ਬੱਚਾ ਬਣਿਆ ਅਨੌਖੀ ਮਿਸਾਲ

By

Published : Aug 26, 2021, 5:02 PM IST

ਅੰਮ੍ਰਿਤਸਰ: ਅਕਸਰ ਹੀ ਤੁਸੀਂ 14 ਸਾਲਾਂ ਤੋਂ ਪੰਦਰਾਂ ਅਤੇ ਨੌਜਵਾਨ ਬੱਚੇ ਗਲੀਆਂ ਬਾਜ਼ਾਰਾਂ ਵਿੱਚ ਖੇਡਦੇ ਹੋਏ ਦੇਖੇ ਹੋਣਗੇ। ਪਰ ਇੱਕ ਅਲੱਗ ਹੀ ਮਿਸਾਲ ਪੇਸ਼ ਕਰ ਰਿਹਾ ਹੈ। ਅੰਮ੍ਰਿਤਸਰ ਦੇ ਸੁਲਤਾਨਵਿੰਡ ਤਾਂ ਰਹਿਣ ਵਾਲਾ 14 ਸਾਲਾ ਗੁਰਪ੍ਰੀਤ ਸਿੰਘ ਜੋ ਕਿ ਆਪਣੇ ਪਿਤਾ ਦੇ ਦੇਹਾਂਤ ਹੋਣ ਤੋਂ ਬਾਅਦ ਖੁਦ ਹੀ ਕੰਮ ਕਰਨ ਲੱਗ ਗਿਆ ਹੈ। ਜੇਕਰ ਗੁਰਪ੍ਰੀਤ ਦੀ ਗੱਲ ਮੰਨੀ ਜਾਵੇ ਤਾਂ ਉਹ ਸਵੇਰੇ ਸ਼ਾਮੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸੇਵਾ ਕਰਨ ਲਈ ਪਹੁੰਚਦਾ ਹੈ ਅਤੇ ਜੋ ਕੁਝ ਵੀ ਅੱਜ ਉਸ ਨੂੰ ਮਿਲ ਰਿਹਾ ਹੈ। ਉਹ ਸ੍ਰੀ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਮਿਲ ਰਿਹਾ ਹੈ।

14 ਸਾਲਾ ਨੌਜਵਾਨ ਬੱਚਾ ਬਣਿਆ ਅਨੌਖੀ ਮਿਸਾਲ

ਗੁਰਪ੍ਰੀਤ ਨੇ ਕਿਹਾ ਕਿ ਜਦੋਂ ਉਨ੍ਹਾਂ ਤੇ ਮਾੜਾ ਸਮਾਂ ਚੱਲ ਰਿਹਾ ਸੀ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਗਿਆ ਅਤੇ ਮੰਦੀ ਸ਼ਬਦਾਵਲੀ ਵੀ ਇਸਤੇਮਾਲ ਕੀਤੀ ਗਈ। ਉਨ੍ਹਾਂ ਦੇ ਮੋਮਸ ਇੰਨੇ ਕੁ ਲੋਕਾਂ ਨੂੰ ਪਸੰਦ ਆ ਰਹੇ ਹਨ, ਕਿ ਦੂਰ ਦੁਰਾਡੇ ਤੋਂ ਲੋਕ ਪਹੁੰਚ ਕੇ ਉਨ੍ਹਾਂ ਦੇ ਮੋਮਸ ਖਾਂਦੇ ਹਨ।

ਉਸ ਨੇ ਨਵੇਂ ਨੌਜਵਾਨ ਬੱਚਿਆਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਸਭ ਨੂੰ ਖੇਡਾਂ ਦੀ ਰੁਚੀ ਛੱਡ ਆਪਣਾ ਕੰਮ ਕਰਨਾ ਚਾਹੀਦਾ ਹੈ। ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਨਾਲ ਕਰਨਾ ਚਾਹੀਦਾ ਹੈ। ਉਸ ਦੇ ਮਾਤਾ ਅਤੇ ਉਸ ਦਾ ਭਰਾ ਲਗਾਤਾਰ ਹੀ ਉਸ ਦਾ ਸਾਥ ਦਿੰਦੇ ਹਨ। ਇਸ ਤੋਂ ਇਲਾਵਾਂ ਉਹ ਵੱਡਾ ਹੋ ਕੇ ਡਾਕਟਰ ਬਣਨਾ ਚਾਹੁੰਦਾ ਹੈ ਤਾਂ ਜੋ ਆਪਣੇ ਘਰ ਦੇ ਹਾਲਾਤ ਅਤੇ ਆਪਣੇ ਮਾਂ ਅਤੇ ਆਪਣੇ ਭਰਾ ਨੂੰ ਹਰ ਖੁਸ਼ੀ ਦੇ ਸਕੇ।

ਇਹ ਵੀ ਪੜ੍ਹੋ:- ਪੰਜਾਬ ’ਚ ਵਧੇ ਡਰਾਈ ਫ਼ਰੂਟ ਦੇ ਭਾਅ, ਜਾਣੋ ਕਿਉਂ

ABOUT THE AUTHOR

...view details