ਅੰਮ੍ਰਿਤਸਰ: ਪੰਜਾਬ ਭਰ ਵਿਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ।ਇਸੇ ਦੌਰਾਨ ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਨਾਲ 9 ਮੌਤਾਂ ਹੋਰ ਗਈਆ ਹਨ।ਜਿਸ ਨਾਲ ਮਰਨ ਵਾਲਿਆ ਦਾ ਅੰਕੜਾ 1281 ਤੱਕ ਪਹੁੰਚ ਗਿਆ ਹੈ।ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ 343 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ।ਹੁਣ ਅੰਮ੍ਰਿਤਸਰ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 41854 ਹੋ ਗਈ ਹੈ।ਜਿੰਨਾ ਵਿਚੋ 35976 ਮਰੀਜ਼ ਕੋਰੋਨਾ ਨੂੰ ਹਰਾ ਕੇ ਬਿਲਕੁੱਲ ਠੀਕ ਹੋ ਕੇ ਘਰ ਵਾਪਸ ਚਲੇ ਗਏ ਹਨ।ਇਸ ਸਮੇਂ 4597 ਐਕਟਿਵ ਮਰੀਜ਼ ਹਨ।
ਅੰਮ੍ਰਿਤਸਰ ‘ਚ ਕੋਰੋਨਾ ਕਾਰਨ 9 ਮੌਤਾਂ, 343 ਨਵੇ ਕੇਸ
ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ।ਸਿਹਤ ਵਿਭਾਗ ਦੀ ਰਿਪੋਰਟ ਮੁਤਾਬਿਕ ਕੋਰੋਨਾ ਵਾਇਰਸ ਨਾਲ 9 ਵਿਅਕਤੀ ਦੀ ਮੌਤ ਅਤੇ 343 ਨਵੇਂ ਕੇਸਾਂ ਦੀ ਪੁਸ਼ਟੀ ਹੋਈ।ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਸਖਤ ਹਦਾਇਤ ਦਿੱਤੀ ਜਾ ਰਹੀ ਹੈ।
ਅੰਮ੍ਰਿਤਸਰ ‘ਚ ਕੋਰੋਨਾ ਕਾਰਨ 9 ਮੌਤਾਂ, 343 ਨਵੇ ਕੇਸ
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬਹੁਤ ਹੀ ਖਤਰਨਾਕ ਹੈ।ਦੂਜੀ ਲਹਿਰ ਦੇ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਲਹਿਰ ਬਜ਼ੁਰਗਾਂ ਦੇ ਨਾਲ ਨਾਲ ਨੌਜਵਾਨਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੀ ਹੈ।ਸਿਹਤ ਵਿਭਾਗ ਵੱਲੋਂ ਸਖਤ ਹਦਾਇਤ ਦਿੱਤੀ ਜਾ ਰਹੀ ਹੈ ਕਿ ਬਿਨ੍ਹਾਂ ਕੰਮ ਦੇ ਘਰੋ ਨਾ ਨਿਕਲੋ ਜੇਕਰ ਘਰੋਂ ਨਿਕਲ ਰਹੇ ਹੋ ਤਾਂ ਮਾਸਕ ਜਰੂਰ ਪਹਿਣ ਕੇ ਨਿਕਲੋ।ਕੋਰੋਨਾ ਤੋਂ ਬਚਣ ਲਈ ਆਪਣੇ ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਧੋਵੋ।
ਇਹ ਵੀ ਪੜੋ:ਮੋਹਾਲੀ ਵਿੱਚ ਬਣੇਗਾ 80 ਬੈੱਡਾਂ ਵਾਲਾ ਆਰਜ਼ੀ ਕੋਵਿਡ ਹਸਪਤਾਲ