ਅੰਮ੍ਰਿਤਸਰ: ਤਾਲਾਬੰਦੀ ਦੌਰਾਨ ਭਾਰਤ 'ਚ ਫਸੇ 82 ਪਾਕਿਸਤਾਨੀ ਨਾਗਰਿਕ ਵੀਰਵਾਰ ਨੂੰ ਆਪਣੇ ਵਤਨ ਲਈ ਰਵਾਨਾ ਹੋ ਗਏ ਹਨ। ਇਹ ਪਾਕਿਸਤਾਨੀ ਨਾਗਰਿਕ ਅਟਾਰੀ ਵਾਹਗਾ ਸਰਹੱਦ ਦੇ ਜ਼ਰੀਏ ਆਪਣੇ ਵਤਨ ਵਾਪਸ ਗਏ ਹਨ। ਉੱਥੇ ਹੀ ਪਾਕਿਸਤਾਨ ਤੋਂ 114 ਭਾਰਤੀ ਵੀ ਵਾਪਸ ਆਪਣੇ ਵਤਨ ਨੂੰ ਆ ਰਹੇ ਹਨ।
ਭਾਰਤ 'ਚ ਫਸੇ 82 ਪਾਕਿਸਤਾਨੀ ਨਾਗਰਿਕਾਂ ਦੀ ਹੋਈ ਵਤਨ ਵਾਪਸੀ
ਤਾਲਾਬੰਦੀ ਦੌਰਾਨ ਭਾਰਤ 'ਚ ਫਸੇ 82 ਪਾਕਿਸਤਾਨੀ ਨਾਗਰਿਕ ਅੱਜ ਆਪਣੇ ਵਤਨ ਲਈ ਰਵਾਨਾ ਹੋ ਗਏ ਹਨ। ਜੋ ਕਿ ਕਾਫ਼ੀ ਦਿਨਾਂ ਤੋਂ ਭਾਰਤ ਵਿੱਚ ਫਸੇ ਹੋਏ ਸਨ।
ਇਸ ਸਬੰਧੀ ਪੁਲਿਸ ਅਧਿਕਾਰੀ ਅਰੁਣ ਪਾਲ ਨੇ ਦੱਸਿਆ ਕਿ ਤਾਲਾਬੰਦੀ ਕਰਕੇ ਪਾਕਿਸਤਾਨ ਦੇ ਇਹ ਕਰੀਬ 5-6 ਮਹੀਨਿਆਂ ਤੋਂ ਭਾਰਤ ਵਿੱਚ ਫਸੇ ਹੋਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 82 ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿਸਤਾਨ ਲਈ ਰਵਾਨਾ ਕਰ ਦਿੱਤਾ ਗਿਆ ਹੈ। ਉੱਥੇ ਹੀ ਐੱਸਡੀਐੱਮ ਸ਼ਿਵਰਾਜ ਬੱਲ ਨੇ ਦੱਸਿਆ ਕਿ ਪਿਛਲੇ ਮਹੀਨੇ ਵੀ ਭਾਰਤ ਦੇ 650 ਦੇ ਕਰੀਬ ਨਾਗਰਿਕ ਪਾਕਿਸਤਾਨ ਤੋਂ ਵਾਪਸ ਭਾਰਤ ਲਿਆਂਦੇ ਗਏ ਸਨ, ਇਸੇ ਤਹਿਤ ਅੱਜ 114 ਹੋਰ ਭਾਰਤੀ ਨਾਗਰਿਕ ਵਾਪਸ ਭਾਰਤ ਲਿਆਂਦੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 35 ਤੋਂ 40 ਦੇ ਕਰੀਬ ਨਾਗਰਿਕ ਜੰਮੂ-ਕਸ਼ਮੀਰ ਦੇ ਹਨ ਅਤੇ ਬਾਕੀ ਪੰਜਾਬ, ਯੂਪੀ, ਦਿੱਲੀ ਅਤੇ ਇੱਕ ਦੋ ਹੋਰ ਸੂਬਿਆਂ ਦੇ ਨਾਗਰਿਕ ਇਨ੍ਹਾਂ ਵਿੱਚ ਸ਼ਾਮਲ ਹਨ।
ਇਹ ਵੀ ਪੜੋ: ਵਿਕਾਸ ਦੂਬੇ ਨੂੰ ਪੁਲਿਸ ਅਦਾਲਤ ਵਿੱਚ ਕਰੇਗੀ ਪੇਸ਼, ਟਰਾਂਜਿਟ ਰਿਮਾਂਡ ‘ਤੇ ਭੇਜਿਆ ਜਾਵੇਗਾ ਯੂਪੀ