74th Republic Day 2023 : ਅਟਾਰੀ-ਵਾਹਗਾ ਸਰਹੱਦ 'ਤੇ ਬੀਐਸਐਫ ਦੇ ਡੀਆਈਜੀ ਸੰਜੇ ਗੌੜ ਨੇ ਫਹਿਰਾਇਆ ਤਿਰੰਗਾ ਅੰਮ੍ਰਿਤਸਰ : ਦੇਸ਼ ਦੇ 74 ਵੇਂ ਗਣਤੰਤਰ ਦਿਵਸ ਦੇ ਸ਼ੁਭ ਦਿਹਾੜੇ ਮੌਕੇ ਭਾਰਤ ਪਾਕਿਸਤਾਨ ਸਰਹੱਦ ਉੱਤੇ ਸਥਿਤ ਜੇਸੀਪੀ ਵਿਖੇ ਡੀਆਈਜੀ ਬੀਐੱਸਐੱਫ ਸੰਜੇ ਗੌੜ ਵੱਲੋਂ ਦੇਸ਼ ਦੀ ਸ਼ਾਨ ਤਿਰੰਗਾ ਝੰਡਾ ਫਹਿਰਾਇਆ ਗਿਆ। ਇਸ ਮੌਕੇ ਅਟਾਰੀ ਵਾਹਗਾ ਸਰਹੱਦ ਦੀ ਜ਼ੀਰੋ ਲਾਈਨ ਉੱਤੇ ਤਾਇਨਾਤ ਬੀਐਸਐਫ ਦੀ 144 ਬਟਾਲੀਅਨ ਦੇ ਕਮਾਂਡੈਂਟ ਜਸਬੀਰ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਨੇ ਗਣਤੰਤਰ ਦਿਵਸ ਮੌਕੇ ਜਵਾਨਾਂ ਨੂੰ ਮਠਿਆਈ ਵੰਡੀ ਅਤੇ ਵਧਾਈਆਂ ਦਿੱਤੀਆਂ।
ਬੀਐਸਐਫ ਡੀਆਈਜੀ ਸੰਜੇ ਗੌੜ ਨੇ ਲਹਿਰਾਇਆ ਤਿਰੰਗਾ : ਬੀਐਸਐਫ ਦੇ ਜਵਾਨ ਅਤੇ ਅਧਿਕਾਰੀ ਸਵੇਰੇ ਅਟਾਰੀ ਸਰਹੱਦ ’ਤੇ ਪਹੁੰਚ ਗਏ। 74ਵੇਂ ਗਣਤੰਤਰ ਦਿਵਸ ਮੌਕੇ ਬੀਐਸਐਫ ਡੀਆਈਜੀ ਸੰਜੇ ਗੌੜ ਨੇ ਤਿਰੰਗਾ ਫਹਿਰਾਇਆ ਗਿਆ ਅਤੇ ਰਾਸ਼ਟਰੀ ਗੀਤ ਵਜਾਇਆ ਗਿਆ ਜਿਸ ਤੋਂ ਬਾਅਦ ਸ਼ਹੀਦਾਂ ਨੂੰ ਸਲਾਮੀ ਦਿੱਤੀ ਗਈ। ਬੀਐਸਐਫ ਅਧਿਕਾਰੀ ਸੰਜੇ ਗੌੜ ਨੇ ਸਰਹੱਦ ਤੋਂ ਇਸ ਤਿਉਹਾਰ 'ਤੇ ਦੇਸ਼ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਸਾਡੇ ਲਈ ਸਿਰਫ਼ ਇੱਕ ਤਿਉਹਾਰ ਨਹੀਂ ਹੈ, ਇਹ ਸਵੈ-ਮਾਣ ਹੈ।
ਦੁਪਹਿਰ ਬਾਅਦ ਬਾਰਡਰ 'ਤੇ ਗੇਟ ਖੁੱਲ੍ਹਣਗੇ: ਭਾਰਤ-ਪਾਕਿਸਤਾਨ ਸਰਹੱਦ 'ਤੇ ਲੱਗੇ ਗੇਟ ਅੱਜ ਦੁਪਹਿਰ ਬਾਅਦ ਅਟਾਰੀ ਸਰਹੱਦ 'ਤੇ ਖੋਲ੍ਹੇ ਜਾਣੇ ਹਨ। ਇਸ ਤੋਂ ਬਾਅਦ ਬੀਐਸਐਫ ਅਤੇ ਪਾਕਿ ਰੇਂਜਰਾਂ ਦੇ ਜਵਾਨ ਸਰਹੱਦ 'ਤੇ ਇਕੱਠੇ ਹੋਣਗੇ। ਇਸ ਮੌਕੇ ਪਾਕਿਸਤਾਨ ਰੇਂਜਰਾਂ ਦੀ ਤਰਫੋਂ ਬੀਐਸਐਫ ਦੇ ਜਵਾਨਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਦੋਵੇਂ ਦੇਸ਼ ਇੱਕ ਦੂਜੇ ਨੂੰ ਮਠਿਆਈਆਂ ਦੇਣਗੇ।
ਬਠਿੰਡਾ ਵਿੱਚ ਸੀਐਮ ਮਾਨ ਨੇ ਤਿਰੰਗਾ ਫਹਿਰਾਇਆ: ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਵੇਰੇ 9.55 ਵਜੇ ਬਠਿੰਡਾ ਵਿੱਚ ਤਿਰੰਗਾ ਫਹਿਰਾਇਆ ਹੈ। ਜਾਣਕਾਰੀ ਦਿੰਦੇ ਹੋਏ ਡੀਐਸਪੀ ਹੈਡਕੁਆਟਰ ਗਰਦੀਪ ਸਿੰਘ ਨੇ ਦੱਸਿਆ ਸੀ ਕਿ 26 ਜਨਵਰੀ ਦੇ ਸ਼ੁਭ ਦਿਹਾੜੇ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਚੌਦਾਂ ਸੌ ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਪੰਜਾਬ ਦੇ ਸੀਐਮ ਮਾਨ ਨੇ ਦਿੱਤੀ ਗਣਤੰਤਰ ਦਿਵਸ ਤੇ ਬਸੰਤ ਪੰਚਮੀ ਦੀ ਵਧਾਈ: ਅੱਜ ਪੂਰੇ ਭਾਰਤ ਵਾਸੀਆਂ ਨੂੰ ਦੇਸ਼ ਦੇ 74ਵੇਂ RepublicDay ਦੀਆਂ ਵਧਾਈਆਂ। ਸਾਡਾ ਸੰਵਿਧਾਨ ਦੇਸ਼ ਦੇ ਹਰ ਬਾਸ਼ਿੰਦੇ ਦੇ ਹੱਕ-ਹਕੂਕਾਂ ਦੀ ਰਾਖੀ ਕਰਦਾ ਹੈ। ਪਰਮਾਤਮਾ ਕਰੇ ਸੰਵਿਧਾਨ ਦੀ ਮਰਿਆਦਾ ਇਸੇ ਤਰ੍ਹਾਂ ਕਾਇਮ ਰਹੇ। ਦੇਸ਼ ਦਾ ਹਰ ਨਾਗਰਿਕ ਇੱਜ਼ਤ-ਮਾਣ ਨਾਲ ਆਪਣਾ ਜੀਵਨ ਬਤੀਤ ਕਰੇ।"
ਬਸੰਤ ਪੰਚਮੀ ਦੀਆਂ ਵਧਾਈਆਂ ਦਿੰਦਿਆ ਸੀਐ ਮਾਨ ਨੇ ਟਵੀਟ ਕੀਤਾ ਕਿ "ਬਸੰਤ ਪੰਚਮੀ ਦੀਆਂ ਸਮੂਹ ਪੰਜਾਬੀਆਂ ਨੂੰ ਵਧਾਈਆਂ। ਆਓ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਨਾਲ ਪਤੰਗ ਉਡਾਉਣ ਤੋਂ ਵਰਜੋ। ਧਾਗੇ ਵਾਲੀਆਂ ਡੋਰਾਂ ਨਾਲ ਹੀ ਪਤੰਗ ਉਡਾਓ। ਚਾਈਨਾ ਡੋਰ ਖਿਲਾਫ਼ ਪ੍ਰਸ਼ਾਸਨ ਦਾ ਸਾਥ ਦਿਓ। ਆਪਾਂ ਖੁਸ਼ੀਆਂ ਵੰਡਣੀਆਂ ਤੇ ਵਧਾਉਣੀਆਂ ਨੇ…ਨਾ ਕਿ ਕਿਸੇ ਦੀ ਖੁਸ਼ੀ ਘਟਾਉਣੀ ਹੈ।"
ਇਹ ਵੀ ਪੜ੍ਹੋ :Republic Day 2023 : ਜਾਣੋ ਕਿਵੇਂ ਬਣਿਆ ਭਾਰਤੀ ਸੰਵਿਧਾਨ, ਪੰਜਾਬ ਅਤੇ ਹਰਿਆਣਾ ਨੇ ਵੀ ਨਿਭਾਇਆ ਸੀ ਅਹਿਮ ਰੋਲ