ਪੰਜਾਬ

punjab

ETV Bharat / state

73rd independence day: ਹਾਲੇ ਵੀ ਅੱਲੇ ਹਨ ਵੰਡ ਦੇ ਜ਼ਖ਼ਮ - ਪੁਰੂ ਕੌਰ

ਆਜ਼ਾਦੀ ਦੇ 72 ਸਾਲ ਬੀਤਣ ਦੇ ਬਾਵਜੂਦ ਪਾਕਿਸਤਾਨ ਤੋਂ ਆਏ ਲੋਕਾਂ ਦੇ ਜ਼ਖ਼ਮ ਨਹੀਂ ਭਰੇ ਹਨ। ਲੋਕਾਂ ਆਪਣਾ ਸਭ ਕੁੱਝ ਪਾਕਿਸਤਾਨ ਵਿੱਚ ਲੁੱਟਾ ਕੇ ਆਪਣੀ ਜ਼ਿੰਦਗੀ ਬਚਾ ਭਾਰਤ ਆ ਗਏ ਸਨ। ਇਸ ਦੁਖ ਨੂੰ ਲੋਕ ਅਜੇ ਤੱਕ ਨਹੀਂ ਭੁੱਲ ਪਾਏ ਹਨ।

ਫ਼ੋਟੋ

By

Published : Aug 15, 2019, 9:11 AM IST

Updated : Aug 15, 2019, 11:46 AM IST

ਅੰਮ੍ਰਿਤਸਰ: ਆਜ਼ਾਦੀ ਦੇ 72 ਸਾਲ ਬੀਤ ਜਾਣ ਦੇ ਬਾਵਜੂਦ ਵੰਡ ਦਾ ਜ਼ਖ਼ਮ ਅਜੇ ਤੱਕ ਨਹੀਂ ਭਰਿਆ ਹੈ। ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਕੁੱਝ ਲੋਕਾਂ ਨੇ ਆਪਣਿਆਂ ਨੂੰ ਗਵਾਇਆ ਤੇ ਕੁੱਝ ਲੋਕਾਂ ਨੇ ਆਪਣਾ ਸਾਰਾ ਕੁੱਝ ਪਾਕਿਸਤਾਨ ਵਿੱਚ ਲੁੱਟਾ ਕੇ ਆਪਣੀ ਜ਼ਿੰਦਗੀ ਬਚਾ ਭਾਰਤ ਆ ਗਏ।

ਵੀਡੀਓ

ਪੁਰੂ ਦੀ ਭਾਰਤ ਵਾਪਸੀ
ਅਜਿਹੀ ਹੀ ਦਾਸਤਾਨ ਅੰਮ੍ਰਿਤਸਰ ਦੀ ਰਹਿਣ ਵਾਲੀ ਪੁਰੂ ਕੌਰ ਦੀ ਹੈ ਜੋ ਵੰਡ ਤੋਂ ਪਹਿਲਾਂ ਇਸਲਾਮਾਬਾਦ ਆਪਣੇ ਭੈਣ ਭਰਾਵਾਂ ਨਾਲ ਰਹਿੰਦੀ ਸੀ। ਉਸ ਵੇਲੇ ਪੁਰੂ ਕੌਰ ਦੀ ਉਮਰ ਮਹਿਜ 13 ਸਾਲ ਦੀ ਸੀ। ਪੁਰੂ ਅੱਜ ਵੀ ਉਸ ਖੌਫ਼ਨਾਕ ਮੰਜਰ ਨੂੰ ਯਾਦ ਕਰਕੇ ਕੰਬ ਉਠ ਦੀ ਹੈ ਤੇ ਰੋਣ ਲੱਗ ਜਾਂਦੀ ਹੈ। ਪੁਰੂ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਕੁੱਝ ਮੁਸਲਿਮ ਦੋਸਤਾਂ ਨੇ ਪਾਕਿਸਤਾਨ ਛੱਡ ਦੇਣ ਲਈ ਕਿਹਾ ਸੀ ਕਿਉਂਕਿ ਉਸ ਵੇਲੇ ਪਾਕਿਸਤਾਨ ਦਾ ਮਾਹੌਲ ਕੁੱਝ ਠੀਕ ਨਹੀਂ ਸੀ। ਪੁਰੂ ਨੇ ਦੱਸਿਆ ਕਿ ਭੀੜ ਨੇ ਉਹਨਾਂ ਦੀ ਕੱਪੜੇ ਦੀ ਦੁਕਾਨ ਨੂੰ ਅੱਗ ਲਗਾ ਦਿੱਤੀ ਸੀ, ਪਰ ਉਹ ਆਪਣੇ ਪਰਿਵਾਰ ਨਾਲ ਕਿਸੇ ਤਰੀਕੇ ਆਪਣੀ ਜਾਨ ਬਚਾ ਕੇ ਭਾਰਤ ਆ ਗਈ ਸੀ।

ਮਹਿੰਦਰ ਕੌਰ ਨੇ ਵੀ ਦੇਖਿਆ ਸੀ 1947 ਦਾ ਦਰਦਨਾਕ ਮੰਜ਼ਰ
ਅਜਿਹੀ ਹੀ ਦਾਸਤਾਨ ਹੈ ਮਹਿੰਦਰ ਕੌਰ ਦੀ ਜਿਸ ਦਾ ਹਰ ਇਕ ਅੱਥਰੂ ਉਸ ਸਮੇਂ ਵਾਪਰੇ ਦਰਦਨਾਕ ਮੰਜ਼ਰ ਦੀ ਗਵਾਹੀ ਦਿੰਦਾ ਹੈ। ਮਹਿੰਦਰ ਕੌਰ ਨੇ ਦੱਸਿਆ ਕਿ ਉਹ ਪਾਕਿਸਤਾਨ ਤੋਂ 85 ਬੰਦਿਆ ਦੇ ਕਾਫ਼ਲੇ ਦੇ ਰੂਪ ਵਿੱਚ ਉਥੋਂ ਨਿਕਲੀ ਪਰ ਰਸਤੇ ਵਿੱਚ ਕੁਝ ਦੰਗਾਕਾਰੀਆਂ ਨੇ ਉਨ੍ਹਾਂ ਦੇ ਪਿਤਾ ਨੂੰ ਤਲਵਾਰਾਂ ਨਾਲ ਵੱਡ ਦਿੱਤਾ ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਪਰ ਕਿਸੇ ਨਾ ਕਿਸੇ ਤਰੀਕੇ ਉਹ ਆਪਣੇ ਭਰਾ ਨੂੰ ਲੈ ਕੇ ਭੱਜ ਨਿਕਲੀ ਤੇ ਭਾਰਤ ਆ ਗਈ।

ਪੂਰਨ ਚੰਦ ਦੀ ਵੰਡ ਵੇਲੇ ਦੀ ਕਹਾਣੀ
ਇਸੇ ਤਰ੍ਹਾਂ ਪੂਰਨ ਚੰਦ ਵੀ ਉਸ ਦਰਦ ਦੇ ਚਸ਼ਮਦੀਦ ਹਨ। ਅੱਜ ਵੀ ਪੂਰਨ ਚੰਦ ਉਸ ਵੇਲੇ ਨੂੰ ਯਾਦ ਕਰਕੇ ਭੁੱਬਾਂ ਮਾਰ ਕੇ ਰੋਂਣ ਲੱਗ ਪੈਂਦੇ ਹਨ। 72 ਸਾਲ ਬੀਤ ਜਾਣ ਦੇ ਬਾਵਜੂਦ ਵੀ ਪੂਰਨ ਉਸ ਕਾਤਿਲਾਣ ਮੰਜ਼ਰ ਨੂੰ ਭੁੱਲ ਨਹੀਂ ਸਕਿਆ। ਪੂਰਨ ਚੰਦ ਪਾਕਿਸਤਾਨ ਦੇ ਝੰਗ ਪਿੰਡ ਦਾ ਰਹਿਣ ਵਾਲਾ ਸੀ। ਪੂਰਨ ਨੇ ਦੱਸਿਆ ਕਿ ਜਦ ਅਸੀਂ ਚਾਰ ਕਿਲੋਮੀਟਰ ਅੱਗੇ ਆਏ ਤਾਂ ਨਹਿਰ ਵਿੱਚ ਲਾਸ਼ਾਂ ਦੇ ਢੇਰ ਪਏ ਹੋਏ ਸਨ ਤੇ ਪਾਣੀ ਦਾ ਰੰਗ ਲਾਲ ਹੋਇਆ ਸੀ। ਆਜ਼ਾਦੀ ਦੇ 72 ਸਾਲ ਬੀਤਣ ਦੇ ਬਾਅਦ ਵੀ ਇਨ੍ਹਾਂ ਦੇ ਜ਼ਖ਼ਮ ਤਾਜ਼ਾ ਹਨ। ਸ਼ਾਇਦ ਹੀ ਅਜਿਹੀ ਕੋਈ ਆਜ਼ਾਦੀ ਦਿਵਸ ਹੋਵੇ ਜਦ ਇਹ ਆਪਣੇ ਅਤੀਤ ਨੂੰ ਯਾਦ ਕਰ ਰੋਏ ਨਾ ਹੋਣ।

Last Updated : Aug 15, 2019, 11:46 AM IST

ABOUT THE AUTHOR

...view details